4G VoLTE ਫੀਚਰ ਨਾਲ ਲਾਂਚ ਹੋਇਆ ਨਵਾਂ ਬਜਟ Eros-smart ਸਮਾਰਟਫੋਨ

04/10/2018 2:21:50 PM

ਜਲੰਧਰ- M-ਟੈਕ ਮੋਬਾਇਲ ਨੇ ਅੱਜ ਭਾਰਤ 'ਚ ਇਕ ਨਵਾਂ ਬਜਟ 4G VoLTE ਸਮਾਰਟਫੋਨ ਇਰੋਜ ਸਮਾਰਟ ਨਾਂ ਨਾਲ ਲਾਂਚ ਕਰ ਦਿੱਤਾ ਹੈ। ਇਸ ਨਵੇਂ ਸਮਾਰਟਫੋਨ ਦੀ ਕੀਮਤ 4799 ਰੁਪਏ ਹੈ ਅਤੇ ਦੇਸ਼ ਭਰ 'ਚ ਵਿਕਰੀ ਲਈ ਆਫਲਾਈਨ ਰਾਹੀਂ ਤੋਂ ਲਗਭਗ 20,000 ਰਿਟੇਲ ਸਟੋਰਸ ਅਤੇ ਆਨਲਾਈਨ ਰਾਹੀਂ ਅਮੇਜ਼ਾਨ, ਫਲਿਪਕਾਰਟ, ਸਨੈਪਡੀਲ, ਸ਼ਾਪਕਲੂਜ਼ ਅਤੇ ਪੇ. ਟੀ. ਐੈੱਮ 'ਤੇ ਉਪਲੱਬਧ ਹੋ ਗਿਆ ਹੈ। ਇਹ ਰੋਜ਼ ਗੋਲਡ, ਗੋਲਡ, ਬਲੈਕ ਅਤੇ ਕਾਫ਼ੀ ਕਲਰ ਦੇ ਆਪਸ਼ਨਸ ਦੇ ਨਾਲ ਹੈ। 

ਸਪੈਸੀਫਿਕੇਸ਼ਨਸ
ਇਸ 'ਚ 5 ਇੰਚ ਦੀ HD IPS ਅਲਟਰਾ-ਬ੍ਰਾਈਟ ਡਿਸਪਲੇ ਹੈ। ਇਸ 'ਚ 1.3GHz ਕਵਾਡ-ਕੋਰ ਪ੍ਰੋਸੈਸਰ, 1GB ਰੈਮ ਅਤੇ 8GB ਦੀ ਇੰਟਰਨਲ ਸਟੋਰੇਜ਼, 32GB ਤੇਕ ਐਕਸਪੇਂਡ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੁਗਟ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।  

ਕੈਮਰਾ ਕੁਆਲਿਟੀ
ਇਸ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਦੇ ਨਾਲ ਹੈ ਅਤੇ ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ 'ਚ 2400 mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਕਿ 6-7 ਘੰਟੇ ਦੀ ਟਾਕ-ਟਾਈਮ ਸਮਰੱਥਾ ਦੇ ਨਾਲ ਹੈ।

ਕੁਨੈਕਟੀਵਿਟੀ
ਡਿਊਲ ਸਿਮ, OTG ਸਪੋਰਟ, GPS, ਬਲੂਟੁੱਥ, ਵਾਈ-ਫਾਈ, ਪ੍ਰੋਕਸੀਮਿਟੀ ਸੈਂਸਰ ਅਤੇ FM ਰੇਡੀਓ ਆਦਿ ਹਨ।


Related News