LG ਨੇ ਲਾਂਚ ਕੀਤਾ ਬਜਟ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

02/20/2020 3:52:38 PM

ਗੈਜੇਟ ਡੈਸਕ– ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐੱਲ.ਜੀ. ਨੇ ਭਾਰਤ ’ਚ ਆਪਣਾ ਨਵਾਂ ਬਜਟ ਸਮਾਰਟਫੋਨ LG W10 Alpha ਲਾਂਚ ਕੀਤਾ ਹੈ। ਐੱਲ.ਜੀ. ‘W’ ਸੀਰੀਜ਼ ਨੂੰ ਕੰਪਨੀ ਨੇ ਪਿਛਲੇ ਸਾਲ ਭਾਰਤ ’ਚ ਲਾਂਚ ਕੀਤਾ ਸੀ। ਨਵਾਂ ਸਮਾਰਟਫੋਨ ਆਕਟਾ-ਕੋਰ ਪ੍ਰੋਸੈਸਰ ਅਤੇ ਰੇਨ ਡ੍ਰੋਨ ਨੌਚ ਵਰਗੇ ਫੀਚਰ ਨਾਲ ਆਉਂਦਾ ਹੈ। ਇਸ ਫੋਨ ’ਚ ਕੰਪਨੀ ਦਾ ਖਾਸ 2ਡੀ ਆਰਕ ਡਿਜ਼ਾਈਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਕੈਮਰਾ ਦਿੱਤਾ ਗਿਆ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਇਸ ਫੋਨ ਦੀ ਬੈਟਰੀ 10 ਦਿਨਾਂ ਦਾ ਸਟੈਂਡਬਾਈ ਟਾਈਮ ਦਿੰਦੀ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ, ਐੱਲ.ਜੀ. W10 ਅਲਫਾ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਇਹ ਫੋਨ ਸਿਰਫ ਬਲੈਕ ਕਲਰ ਆਪਸ਼ਨ ’ਚ ਆਉਂਦਾ ਹੈ। 

LG W10 Alpha ਦੇ ਫੀਚਰਜ਼
ਡਿਊਲ ਸਿਮ ਵਾਲਾ ਐੱਲ.ਜੀ. W10 ਅਲਫਾ ਸਮਾਰਟਫੋਨ 5.7 ਇੰਚ ਦੀ ਐੱਚ.ਡੀ. ਪੱਲਸ ਡਿਸਪਲੇਅ ਨਾਲ ਆਉਂਦਾ ਹੈ, ਜਿਸ ਦਾ ਰੈਜ਼ੋਲਿਊਸ਼ਨ 1520x720 ਪਿਕਸਲ ਹੈ। ਡਿਸਪਲੇਅ ’ਚ ਰੇਨ ਡ੍ਰੋਪ ਨੌਚ ਦਿੱਤੀ ਗਈ ਹੈ। ਫੋਨ ’ਚ 1.6 ਗੀਗਾਹਰਟਜ਼ ਦਾ ਆਕਟਾ-ਕੋਰ ਪ੍ਰੋਸੈਸਰ ਅਤੇ 3 ਜੀ.ਬੀ. ਦੀ ਰੈਮ ਮਿਲਦੀ ਹੈ। ਫੋਨ ’ਚ ਸਿੰਗਲ ਰੀਅਰ ਕੈਮਰਾ ਅਤੇ ਸਿੰਗਲ ਫਰੰਟ ਕੈਮਰਾ ਮਿਲਦਾ ਹੈ। ਇਸ ਦੀ ਰੀਅਰ ਕੈਮਰਾ 8 ਮੈਗਾਪਿਕਸਲ ਅਤੇ ਫਰੰਟ ਕੈਮਰਾ ਵੀ 8 ਮੈਗਾਪਿਕਸਲ ਦਾ ਹੈ। ਫੋਨ ’ਚ 32 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਇਸ ਵਿਚ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ 3,450mAh ਦੀ ਬੈਟਰੀ ਮਿਲਦੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਕੰਪਨੀ ਨੇ ਭਾਰਤ ’ਚ ਇਸ ਸੀਰੀਜ਼ ਦੇ 3 ਸਮਾਰਟਫੋਨ LG W10, LG W30 ਅਤੇ LG W30 Pro ਲਾਂਚ ਕੀਤੇ ਸਨ। ਇਨ੍ਹਾਂ ’ਚੋਂ ਸਭ ਤੋਂ ਸਸਤਾ ਸਮਾਰਟਫੋਨ LG W10 ਸੀ, ਜਿਸ ਦੀ ਕੀਮਤ 8,999 ਰੁਪਏ ਸੀ। 


Related News