ਟ੍ਰਿਪਲ ਰੀਅਰ ਕੈਮਰਾ ਤੇ 4,000mAh ਬੈਟਰ ਨਾਲ LG Q51 ਲਾਂਚ, ਜਾਣੋ ਕੀਮਤ

02/26/2020 4:25:51 PM

ਗੈਜੇਟ ਡੈਸਕ– ਐੱਲ.ਜੀ. ਨੇ ਆਪਣੀ 'Q' ਸੀਰੀਜ਼ ਦੇ ਨਵੇਂ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦੇ ਨਵੇਂ ਹੈਂਡਸੈੱਟ LG Q51 ਨੂੰ ਦੱਖਣ ਕੋਰੀਆ ’ਚ ਲਾਂਚ ਕੀਤਾ ਗਿਆ ਹੈ। ਇਸ ਬਾਰੇ ਕਿਫਾਇਤੀ ਹੋਣ ਦਾ ਦਾਅਵਾ ਹੈ। ਐੱਲ.ਜੀ. ਦਾ ਇਹ ਸਮਾਰਟਫੋਨ 6.5 ਇੰਚ ਦੀ ਫੁੱਲ-ਵਿਜ਼ਨ ਡਿਸਪਲੇਅ ਦੇ ਨਾਲ ਆਉਂਦਾ ਹੈ ਪਰ ਇਸ ਦੇ ਬੇਜ਼ਲਸ ਥੋੜ੍ਹੇ ਮੋਟੇ ਹਨ। ਐੱਲ.ਜੀ. ਕਿਊ 51 ਆਕਟਾ-ਕੋਰ ਪ੍ਰੋਸੈਸਰ, 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫਰੰਟ ’ਚ ਸਿਰਫ ਇਕ ਕੈਮਰਾ ਹੈ ਜਿਸ ਨੂੰ ਨੌਚ ’ਚ ਥਾਂ ਮਿਲੀ ਹੈ। 

ਕੀਮਤ ਤੇ ਉਪਲੱਬਧਤਾ
ਐੱਲ.ਜੀ. ਕਿਊ51 ਦੀ ਕੀਮਤ KRW 317,000 (ਕਰੀਬ 18,700 ਰੁਪਏ) ਹੈ। ਐੱਲ.ਜੀ. ਦਾ ਇਹ ਫੋਨ ਫਿਲਹਾਲ ਉਸ ਦੇ ਘਰੇਲੂ ਬਾਜ਼ਾਰ ’ਚ ਹੀ ਉਪਲੱਬਧ ਹੈ। ਇਸ ਨੂੰ ਭਾਰਤ ’ਚ ਲਿਆਏ ਜਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। 

ਫੀਚਰਜ਼
ਐੱਲ.ਜੀ. ਕਿਊ51 ਨੂੰ ਐੱਲ.ਜੀ. ਦੀ ਵੈੱਬਸਾਈਟ ’ਤੇ ਲਿਸਟ ਕਰ ਦਿੱਤਾ ਗਿਆ ਹੈ। ਐੱਲ.ਜੀ. ਕਿਊ51 ’ਚ 6.5 ਇੰਚ ਦੀ ਡਿਸਪਲੇਅ ਹੈ। ਇਹ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ 2.0 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਵੀ ਮਿਲੇਗਾ। ਹਾਲਾਂਕਿ, ਇਸ ਦੇ ਮਾਡਲ ਨੰਬਰ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ। ਉਥੇ ਹੀ ਕੁਝ ਰਿਪੋਰਟਾਂ ’ਚ ਇਹ ਦੱਸਿਆ ਗਿਆ ਹੈ ਕਿ ਇਹ ਮੀਡੀਆਟੈੱਕ ਹੀਲੀਓ ਪੀ22 ਪ੍ਰੋਸੈਸਰ ਹੈ। ਲਿਸਟਿੰਗ ’ਚ ਫੋਨ ਦਾ ਸਿਰਫ ਇਕ ਵੇਰੀਐਂਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਉਹ ਹੈ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ। 

ਕੈਮਰੇ ਦੀ ਗੱਲ ਕਰੀਏ ਤਾਂ ਐੱਲ.ਜੀ. ਕਿਊ51 ’ਚ 3 ਰੀਅਰ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੈ। ਸੈਕੇਂਡਰੀ ਕੈਮਰਾ 5 ਮੈਗਾਪਿਕਸਲ ਦਾ ਹੈ। ਇਸ ਵਿਚ ਅਲਟਰਾ ਵਾਈਡ ਐਂਗਲ ਲੈੱਨਜ਼ ਹੈ। ਨਾਲ ਹੀ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮੌਜੂਦ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 13 ਮੈਗਾਪਿਕਸਲ ਦਾ ਕੈਮਰਾ ਹੈ। 

ਕੁਨੈਕਟੀਵਿਟੀ ਲਈ ਐੱਲ.ਜੀ. ਕਿਊ51 ’ਚ ਵਾਈ-ਫਾਈ, ਬਲੂਟੁੱਥ 5.0, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਚਾਰਜਿੰਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੈ ਜੋ ਤੁਹਾਨੂੰ ਫੋਨ ਦੇ ਪਿਛਲੇ ਹਿੱਸੇ ’ਤੇ ਮਿਲੇਗਾ। ਬੈਟਰੀ 4,000mAh ਦੀ ਬੈ। ਐੱਲ.ਜੀ. ਕਿਊ51 ’ਚ ਗੂਗਲ ਅਸਿਸਟੈਂਟ ਬਟਨ ਫੋਨ ਦੇ ਖੱਬੇ ਪਾਸੇ ਦਿੱਤਾ ਗਿਆ ਹੈ। 


Related News