ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ LG Aristo 5, ਕੀਮਤ 12 ਹਜ਼ਾਰ ਤੋਂ ਵੀ ਘੱਟ

07/14/2020 1:30:35 PM

ਗੈਜੇਟ ਡੈਸਕ– ਐੱਲ.ਜੀ. ਨੇ ਆਖਿਰਕਾਰ ਆਪਣੇ ਬਜਟ ਕੈਟਾਗਿਰੀ ਦੇ ਸਮਾਰਟਫੋਨ LG Aristo 5 ਨੂੰ ਅਮਰੀਕਾ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ’ਚ ਆਕਟਾ-ਕੋਰ ਪ੍ਰੋਸੈਸਰ, ਦੋ ਰੀਅਰ ਕੈਮਰੇ ਅਤੇ 3,000mAh ਦੀ ਬੈਟਰੀ ਹੈ। LG Aristo 5 ਸਮਾਰਟਫੋਨ ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 150 ਡਾਲਰ (ਕਰੀਬ 11,300 ਰੁਪਏ) ਰੱਖੀ ਗਈ ਹੈ। ਇਸ ਫੋਨ ਨੂੰ ਸਿਲਵਰ ਰੰਗ ’ਚ ਹੀ ਉਪਲੱਬਧ ਕੀਤਾ ਜਾਵੇਗਾ। ਅਜੇ ਤਕ LG Aristo 5 ਦੀ ਭਾਰਤ ਸਮੇਤ ਦੂਜੇ ਦੇਸ਼ਾਂ ’ਚ ਲਾਂਚਿੰਗ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। 

LG Aristo 5 ਦੇ ਫੀਚਰਜ਼
ਡਿਸਪਲੇਅ    - 5.7 ਇੰਚ ਦੀ FHD+
ਪ੍ਰੋਸੈਸਰ    - ਆਕਟਾ-ਕੋਰ ਮੀਡੀਆਟੈੱਕ MT6762
ਰੈਮ    - 2GB
ਸਟੋਰੇਜ    - 32GB
ਰੀਅਰ ਕੈਮਰਾ    - 13MP+5MP
ਫਰੰਟ ਕੈਮਰਾ    - 5MP
ਬੈਟਰੀ    - 3,000mAh
ਕੁਨੈਕਟੀਵਿਟੀ    - 4G LTE, ਵਾਈ-ਫਾਈ, ਬਲੂਟੂਥ ਵਰਜ਼ਨ 5.0, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ


Rakesh

Content Editor

Related News