ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਹੋਇਆ Lenovo Z6 Lite ਸਮਾਰਟਫੋਨ

05/23/2019 1:25:15 AM

ਗੈਜੇਟ ਡੈਸਕ—ਚਾਈਨੀਜ਼ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਚੀਨ 'ਚ Lenovo Z6 Lite (Z6 Youth) ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕੁਝ ਹਫਤਿਆਂ ਪਹਿਲਾਂ ਲਿਨੋਵੋ ਜ਼ੈੱਡ6 ਪ੍ਰੋ ਸਮਾਰਟਫੋਨ ਲਾਂਚ ਕੀਤਾ ਸੀ, ਜਿਸ 'ਚ ਕੰਪਨੀ ਨੇ ਸਨੈਪਡਰੈਗਨ 855 ਚਿੱਪਸੈੱਟ ਅਤੇ ਕਵਾਰਡ ਕੈਮਰਾ ਸੈਟਅਪ ਦਿੱਤਾ ਸੀ। ਇਹ ਸਮਾਰਟਫੋਨ ਹੁਣ ਤਕ ਚੀਨ 'ਚ ਸਨੈਪਡਰੈਗਨ 855ਐੱਸ.ਓ.ਸੀ. ਨਾਲ ਲੈਸ ਸਭ ਤੋਂ ਅਫੋਰਡੇਬਲ ਸਮਾਰਟਫੋਨ ਹੈ। ਹੁਣ ਕੰਪਨੀ ਨੇਇਸ ਦਾ ਨਵਾਂ ਐਡੀਸ਼ਨ ਲਿਨੋਵੋ ਜ਼ੈੱਡ6 ਲਾਈ ਲਾਂਚ ਕਰ ਦਿੱਤਾ ਹੈ।

PunjabKesari

ਇਸ 'ਚ 6.3 ਇੰਚ ਫੁੱਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 2340x1080 ਪਿਕਸਲ ਹੈ। ਕੰਪਨੀ ਨੇ ਆਪਣੇ ਲੇਟੈਸਟ ਸਮਾਰਟਫੋਨ 'ਚ 10 ਐੱਨ.ਐੱਮ. ਕੁਆਲਕਾਮ ਸਨੈਪਡਰੈਗਨ 710 ਐੱਸ.ਓ.ਸੀ. ਨਾਲ ਲੈਸ ਕੀਤਾ ਹੈ ਜੋ ਕਿ Kryo 360 CPU ਅਤੇ Adreno 616 GPU ਨਾਲ ਆਉਂਦਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਤਿੰਨ ਵੱਖ-ਵੱਖ ਵੇਰੀਐਂਟ 4ਜੀ.ਬੀ.ਰੈਮ+64ਜੀ.ਬੀ. ਇੰਟਰਨਲ, 6ਜੀ.ਬੀ. ਰੈਮ+64ਜੀ.ਬੀ.ਇੰਟਰਨਲ ਅਤੇ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਹੈ। 

PunjabKesari

ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ 'ਤੇ ਬੇਸਡ ZUI 11 'ਤੇ ਰਨ ਕਰਦਾ ਹੈ। ਲਿਨੋਵੋ ਜ਼ੈੱਡ6 ਲਾਈਟ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਹੈ ਜਿਸ 'ਚ ਪ੍ਰਾਈਮਰੀ ਕੈਮਰਾ 16 ਮੈਗਾਪਿਕਸਲ, ਵਾਈਡ ਐਂਗਲ ਸੈਂਸਰ 5 ਮੈਗਾਪਿਕਸਲ ਅਤੇ ਇਕ 8 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਦਿੱਤਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,050 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari


Karan Kumar

Content Editor

Related News