Lenovo ਨੇ ਭਾਰਤ ''ਚ ਲਾਂਚ ਕੀਤਾ 2.25 ਲੱਖ ਰੁਪਏ ਦਾ ਲੈਪਟਾਪ, ਮਿਲਣਗੇ ਇਹ ਦਮਦਾਰ ਫੀਚਰਜ਼

07/26/2023 1:17:43 PM

ਗੈਜੇਟ ਡੈਸਕ- ਲੇਨੋਵੋ ਨੇ ਆਪਣੇ ਨਵੇਂ ਡਿਊਲ ਸਕਰੀਨ ਲੈਪਟਾਪ Lenovo Yoga Book 9i ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਲੇਨੋਵੋ ਦਾ ਨਵਾਂ ਡਿਊਲ ਸਕਰੀਨ ਲੈਪਟਾਪ 13ਵੀਂ ਜਨਰੇਸ਼ਨ ਦੇ ਇੰਟੈਲ ਕੋਰ ਪ੍ਰੋਸੈਸਰ ਨਾਲ ਲੈਸ ਹੈ ਅਤੇ ਇਸ ਵਿਚ 2.8ਕੇ ਰੈਜ਼ੋਲਿਊਸ਼ਨ ਦੇ ਨਾਲ 13.3 ਇੰਚ ਦੀ OLED ਟੱਚ ਡਿਸਪਲੇਅ ਮਿਲਦੀ ਹੈ। ਲੇਨੋਵੋ ਯੋਗਾ ਬੁੱਕ 9ਆਈ ਇੰਟੈਲ ਦੇ ਈਵੋ ਪਲੇਟਫਾਰਮ 'ਤੇ ਚਲਦਾ ਹੈ ਅਤੇ ਇਸ ਵਿਚ ਡਾਲਬੀ ਐਟਮਾਸ ਤਕਨਾਲੋਜੀ ਦੇ ਨਾਲ ਕਵਾਡ ਸਪੀਕਰ ਮਿਲਦੇ ਹਨ। 

Lenovo Yoga Book 9i ਦੀ ਕੀਮਤ

ਲੇਨੋਵੋ ਦੇ ਨਵੇਂ ਲੈਪਟਾਪ ਨੂੰ ਟਾਈਡਲ ਟੇਲ ਸ਼ੇਡਸ 'ਚ ਪੇਸ਼ ਕੀਤਾ ਗਿਆ ਹੈ। Lenovo Yoga Book 9i ਦੀ ਸ਼ੁਰੂਆਤੀ ਕੀਮਤ 2,24,999 ਰੁਪਏ ਹੈ। ਇਸ ਲੈਪਟਾਪ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਪ੍ਰੀ-ਬੁਕਿੰਗ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਕੰਪਨੀ ਚੁਣੇ ਹੋਏ ਕ੍ਰੈਡਿਟ ਕਾਰਡ ਦੇ ਨਾਲ ਖਰੀਦਦਾਰੀ ਕਰਨ 'ਤੇ 10,000 ਰੁਪਏ ਤਕ ਦਾ ਕੈਸ਼ਬੈਕ ਵੀ ਆਫਰ ਕਰ ਰਹੀ ਹੈ।

Lenovo Yoga Book 9i ਦੇ ਫੀਚਰਜ਼

ਲੇਨੋਵੋ ਯੋਗਾ ਬੁੱਕ 9ਆਈ ਇਕ ਡਿਊਲ ਸਕਰੀਨ ਲੈਪਟਾਪ ਹੈ ਜਿਸ ਵਿਚ ਸੈਂਟ੍ਰਲ ਹਿੰਜ ਦੇ ਨਾਲ ਦੋ OLED ਡਿਸਪਲੇਅ ਮਿਲਦੀਆਂ ਹਨ। ਲੈਪਟਾਪ ਵਿੰਡੋਜ਼ 11 'ਤੇ ਚਲਦਾ ਹੈ ਅਤੇ ਇਸ ਵਿਚ 13.3 ਇੰਚ ਦੀ 2.8K OLED ਪਿਓਰਸਾਈਟ ਡਿਸਪਲੇਅ ਮਿਲਦੀ ਹੈ। ਡਿਸਪਲੇਅ ਦੇ ਨਾਲ 60Hz ਰਿਫ੍ਰੈਸ਼ ਰੇਟ, ਐੱਚ.ਡੀ.ਆਰ. ਸਰਟੀਫਿਕੇਸ਼ਨ ਅਤੇ ਡਾਲਬੀ ਵਿਜ਼ਨ ਸਪੋਰਟ ਦੇ ਨਾਲ DCI-P3 ਕਲਰ ਗੈਮੋਟ ਅਤੇ 100 ਫੀਸਦੀ ਕਵਰੇਜ ਦੇ ਨਾਲ 16:10 ਆਸਪੈਕਟ ਰੇਸ਼ੀਓ ਮਿਲਦਾ ਹੈ। ਲੈਪਟਾਪ ਇਕ ਫੋਲੀਓ ਸਟੈਂਡ ਦੇ ਨਾਲ ਆਉਂਦਾ ਹੈ ਜੋ ਯੂਜ਼ਰਜ਼ ਨੂੰ ਲੈਪਟਾਪ ਅਤੇ ਟੈਬਲੇਟ ਮੋਡ ਵਿਚ ਸਵਿੱਚ ਕਰਨ 'ਚ ਮਦਦ ਕਰਦਾ ਹੈ।

Lenovo Yoga Book 9i 13ਵੀਂ ਜਨਰੇਸ਼ਨ ਕੋਰ ਆਈ7 ਪ੍ਰੋਸੈਸਰ ਨਾਲ ਲੈਸ ਹੈ, ਇਸਦੇ ਨਾਲ 16 ਜੀ.ਬੀ. ਤਕ LPDDR5x ਰੈਮ ਅਤੇ 1 ਟੀਬੀ ਤਕ PCIe SSD ਸਟੋਰੇਜ ਦਾ ਸਪੋਰਟ ਮਿਲਦਾ ਹੈ। ਲੈਪਟਾਪ 'ਚ ਡਾਲਬੀ ਐਟਮਾਸ ਆਡੀਓ ਦੇ ਨਾਲ 2 ਵਾਟ ਸਪਵੀਵਕਰ ਅਤੇ ਦੋ 1 ਵਾਟ ਵੂਫਰਸ ਅਤੇ ਵਿਲਕਿੰਸ ਸਪੀਕਰ ਹਨ।

ਇਸਤੋਂ ਇਲਾਵਾ ਲੈਪਟਾਪ 'ਚ ਪ੍ਰਾਈਵੇਸੀ ਸ਼ਟਰ ਦੇ ਨਾਲ ਫੁਲ ਐੱਚ.ਡੀ. ਆਈ. ਆਰ. ਆਰ. ਜੀ.ਬੀ. ਵੈੱਬਕੈਮ ਹੈ। ਫੋਲੀਓ ਸਟੈਂਡ ਤੋਂ ਇਲਾਵਾ ਇਸ ਲੈਪਟਾਪ ਦੇ ਨਾਲ ਇਕ ਡਿਟੈਚੇਬਲ ਬਲੂਟੁੱਥ ਕੀਬੋਰਡ ਅਤੇ ਇਕ ਸਟਾਈਲਸ ਮਿਲਦਾ ਹੈ। ਲੈਪਟਾਪ 'ਚ ਥੰਡਰਬੋਲਟ 4 ਦੇ ਨਾਲ ਤਿੰਨ ਯੂ.ਐੱਸ.ਬੀ. ਟਾਈਪ-ਸੀ ਪੋਰਟ ਹਨ ਅਤੇ ਬਲੂਟੁੱਥ 5.2 ਅਤੇ ਵਾਈ-ਫਾਈ 6ਈ ਕੁਨੈਕਟੀਵਿਟੀ ਦਾ ਸਪੋਰਟ ਮਿਲਦਾ ਹੈ।

ਲੇਨੋਵੋ ਦੇ ਯੋਗਾ ਬੁੱਕ 9ਆਈ 'ਚ ਚਾਰ-ਸੈੱਲ 80Whr ਬੈਟਰੀ ਹੈ, ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਹ ਇਕ ਵਾਰ ਚਾਰਜ ਕਰਨ 'ਤੇ ਡਿਊਲ ਸਕਰੀਨ ਦੀ ਵਰਤੋਂ ਦੇ ਨਾਲ 10 ਘੰਟਿਆਂ ਤਕ ਦੀ ਬੈਟਰੀ ਲਾਈਫ ਦਿੰਦਾ ਹੈ। ਉਥੇ ਹੀ ਸਿੰਗਲ ਡਿਸਪਲੇਅ ਦੇ ਨਾਲ 14 ਘੰਟਿਆਂ ਤਕ ਦਾ ਪਲੇਅਬੈਕ ਟਾਈਮ ਮਿਲਦਾ ਹੈ।


Rakesh

Content Editor

Related News