4 ਕੈਮਰੇ ਤੇ HD ਪਲੱਸ ਡਿਸਪਲੇਅ ਨਾਲ ਲੇਨੋਵੋ ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ

10/16/2018 6:18:02 PM

ਗੈਜੇਟ ਡੇਸਕ- ਚੀਨੀ ਕੰਪਨੀ ਲੇਨੋਵੋ ਨੇ ਭਾਰਤ 'ਚ ਆਪਣੇ K9 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਲੇਨੋਵੋ ਦੇ ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਕਵਾਡ-ਕੈਮਰਾ ਸੈੱਟਅਪ ਹੈ। ਇਸ 'ਚ ਤੁਹਾਨੂੰ ਦੋ ਕੈਮਰੇ ਫਰੰਟ 'ਚ ਮਿਲੇਗਾ ਤੇ ਦੋ ਕੈਮਰੇ ਪਿੱਛੇ ਮਿਲਣਗੇ। ਮਤਲਬ ਕਿ ਇਸ ਸਮਾਰਟਫੋਨ 'ਚ ਕੁੱਲ 4 ਕੈਮਰੇ ਹਨ। ਉਥੇ ਹੀ ਇਸ ਦੀ ਕੀਮਤ ਸਿਰਫ਼ 8,999 ਰੁਪਏ ਹੈ। ਇਹ ਸਮਾਰਟਫੋਨ ਵਿਕਰੀ ਲਈ ਫਲਿੱਪਕਾਰਟ 'ਤੇ ਐਕਸਕਲੂਜ਼ਿਵਲੀ ਉਪਲੱਬਧ ਹੋਵੇਗਾ।PunjabKesari
ਸਪੈਸੀਫਿਕੇਸ਼ਨਸ 
ਇਸ ਦੀ ਡਿਸਪਲੇਅ 5.7-ਇੰਚ ਦੀ HD ਪਲਸ ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜ਼ੋਲਿਊਸ਼ਨ 1440x720 ਪਿਕਸਲ ਹੈ ਤੇ ਇਸ ਦੀ ਸਕ੍ਰੀਨ ਆਸਪੈਕਟ ਰੇਸ਼ਿਓ 18:9 ਹੈ। ਲੇਨੋਵੋ K9 ਸਮਾਰਟਫੋਨ 'ਚ 2.0GHz ਆਕਟਾ-ਕੋਰ ਮੀਡੀਆਟੈੱਕ ਹੇਲਿਓ P22 ਪ੍ਰੋਸੈਸਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਨੂੰ 3GB ਰੈਮ ਤੇ 32GB ਇੰਟਰਨਲ ਸਟੋਰੇਜ ਦੀ ਸਹੂਲਤ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ ਕਾਰਡ ਨਾਲ 256GB ਤੱਕ ਵਧਾਈ ਜਾ ਸਕਦਾ ਹੈ।PunjabKesari

ਬੈਟਰੀ
ਇਸ ਡਿਵਾਈਸ 'ਚ 3000mAh ਬੈਟਰੀ ਹੈ ਤੇ ਚਾਰਜਿੰਗ ਲਈ USB ਟਾਈਪ-ਸੀ ਪੋਰਟ ਹੈ। ਲੇਨੋਵੋ K9 ਸਮਾਰਟਫੋਨ ਐਂਡ੍ਰਾਇਡ 8.1 ਓਰੀਓ 'ਤੇ ਕੰਮ ਕਰਦਾ ਹੈ। ਕੁਨੈੱਕਟੀਵਿਟੀ ਲਈ ਇਸ 'ਚ 4G VoLTE , ਹਾਇ-ਬਰਿਡ ਡਿਊਲ ਸਿਮ ਸਲਾਟ, ਬਲੂਟੁੱਥ, ਵਾਈਫਾਈ, GLONASS ਆਦਿ ਹਨ।PunjabKesari
ਕੈਮਰਾ
ਸਮਾਰਟਫੋਨ ਦੇ ਰੀਅਰ 'ਚ 13MP ਦਾ ਪ੍ਰਾਇਮਰੀ ਸੈਂਸਰ ਤੇ 5MP ਦਾ ਸਕੈਂਡਰੀ ਸੈਂਸਰ LED ਫਲੈਸ਼ ਦੇ ਨਾਲ ਹੈ। ਉਥੇ ਹੀ ਇਸ ਦੇ ਫਰੰਟ 'ਚ ਵੀ 13MP+ 5MP ਦਾ ਹੀ ਕੈਮਰਾ ਫਲੈਸ਼ ਸਹੂਲਤ ਦੇ ਨਾਲ ਮੌਜੂਦ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਆਪਣੀ ਆਕਰਸ਼ਕ ਕੀਮਤ ਦੇ ਕਾਰਨ ਲੋਕਾਂ ਨੂੰ ਆਪਣੀ ਤੇ ਆਕਰਸ਼ਿਤ ਕਰਨ 'ਚ ਕਾਮਯਾਬ ਹੋ ਸਕਦਾ ਹੈ।


Related News