ਫਾਸਟ ਇੰਟਰਨੈੱਟ ਦੇ ਇਸ ਦੌਰ ''ਚ ਜਾਣੋ 1G, 2G, 3G, 4G ਅਤੇ 5G ਦਾ ਮਤਲਬ

06/07/2017 4:56:08 PM

ਜਲੰਧਰ-ਇੰਟਰਨੈੱਟ ਦੀ ਦੁਨੀਆ 'ਚ ਕਈ ਬਦਲਾਅ ਆਏ ਹਨ। ਪਹਿਲਾਂ ਯੂਜ਼ਰਸ 1G ਤੋਂ 4G ਤੱਕ ਦਾ ਸਫਰ ਨਾ ਸਿਰਫ ਇੰਟਰਨੈੱਟ ਦੀ ਦੁਨੀਆ ਦੇ ਲਈ  ਬਲਕਿ ਯੂਜਰਸ ਦੇ ਲਈ ਵਾ ਕਾਫੀ ਬਦਲਾਅ ਲੈ ਕੇ ਆਇਆ ਸੀ। 4G ਤਕਨੀਕ ਨੇ ਯੂਜ਼ਰਸ ਨੂੰ ਇੰਟਰਨੈੱਟ ਪਹਿਲਾਂ ਤੋਂ ਜਿਆਦਾ ਤੇਜ਼ ਇਸਤੇਮਾਲ ਕਰਨ ਦਾ ਮੌਕਾ ਦਿੱਤਾ ਅਤੇ ਹੁਣ ਭਾਰਤ 'ਚ ਵੀ ਜਲਦੀ ਹੀ 5G ਇੰਟਰਨੈੱਟ ਦਸਤਕ ਦੇਵੇਗਾ। ਅਸੀ ਸਾਰੇ 5G ਦੀ ਗੱਲ ਕਰ ਰਹੇ ਹਾਂ ਪਰ ਕੀ ਤੁਹਾਨੂੰ 1G, 2G, 3G, 4G ਅਤੇ 5G  ਦਾ ਅਸਲੀ ਮਤਲਬ ਪਤਾ ਹੈ ਇਸ ਪੋਸਟ 'ਚ ਅਸੀਂ ਤੁਹਾਨੂੰ ਇਨ੍ਹਾਂ ਦਾ ਮਤਲਬ ਦੱਸਣ ਜਾ ਰਹੇ  ਹੈ। 
ਸਭ ਤੋਂ ਪਹਿਲਾਂ ਅਸੀਂ ਤੁਹਾਨੂੰ G ਦਾ ਮਤਲਬ ਦੱਸਾਗੇ-
Gਦਾ ਮਤਲਬ Generation ਹੈ। ਜਦੋਂ ਵੀ ਕਿਸੇ ਫੋਨ 'ਚ ਨਵੀਂ ਤਕਨੀਕ ਪੇਸ਼ ਕੀਤੀ ਜਾਂਦੀ ਹੈ ਤਾਂ ਉਸ ਨੂੰ ਅਗਲੀ ਜਨਰੇਸ਼ਨ ਦਾ ਦਾ ਸਮਾਰਟਫੋਨ ਕਿਹਾ ਜਾਂਦਾ ਹੈ ਪਰ ਜੇਕਰ ਇਸ ਨੂੰ ਉਦਾਹਰਣ ਦੇ ਤੌਰ 'ਤੇ ਸਮਝਇਆ ਜਾਵੇ ਤਾਂ ਫੋਨ ਦੀ ਸ਼ਕਲ ਹੁਣ ਬਦਲ ਚੁੱਕੀ ਹੈ। ਪਹਿਲਾਂ wired ਫੋਨ ਆਉਦੇ ਸੀ। ਫਿਰ cordless ਫੋਨ ਆਏ ਅਤੇ ਹੁਣ ਵਾਇਰਲੈਸ ਫੋਨ ਦਾ ਸਮਾਂ ਹੈ। ਠੀਕ ਇਸ ਤਰ੍ਹਾਂ ਹੀ ਤਕਨੀਕ 'ਚ ਵੀ ਬਦਲਾਅ ਆ ਰਿਹਾ ਹੈ। 
1G ਤਕਨੀਕ-
ਇਹ ਐਨਾਲਾਗ ਸਿਗਨਲ ਦਾ ਇਸਤੇਮਾਲ ਕਰਦਾ ਸੀ। ਇਸ ਨੂੰ 1980 'ਚ ਪੇਸ਼ ਕੀਤਾ ਗਿਆ ਸੀ। ਇਸ ਦੀ ਸਪੀਡ ਲਿਮਟ 2.4kbps 'ਤੇ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਇਸ ਨੂੰ ਅਮਰੀਕਾ 'ਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਫੋਨਜ਼ ਦੀ ਬੈਟਰੀ ਲਾਈਫ ਕਾਫੀ ਖਰਾਬ ਹੁੰਦੀ ਸੀ। ਇਹ ਹੀ ਨਹੀਂ ਇਨ੍ਹਾ ਦੀ ਵਾਇਸ ਕਵਾਲਿਟੀ ਅਤੇ ਸਕਿਉਰਟੀ ਵੀ ਖਰਾਬ ਸੀ।
2G ਤਰਨੀਕ-
ਇਹ GSM 'ਤੇ ਅਧਾਰਿਤ ਸੀ ਇਹ ਡਿਜੀਟਲ ਸਿਗਨਲ ਇਸਤੇਮਾਲ ਕਰਦੀ ਹੈ ਇਸ ਦੀ ਸਪੀਡ 64kbps  ਸੀ ਇਸ ਨੂੰ ਪਹਿਲਾਂ ਫਿਨਲੈਂਡ 'ਚ ਲਾਂਚ ਕੀਤਾ ਗਿਆ ਸੀ। ਇਸ ਫੋਨਜ਼ ਨਾਲ ਐੱਸ. ਐੱਮ. ਐੱਸ. , ਕੈਮਰਾ ਅਤੇ ਮੇਲਿੰਗ ਵਰਗੇ ਸਰਵਿਸਜ਼ ਨੂੰ ਸ਼ੁਰੂ ਕੀਤਾ ਗਿਆ ਸੀ। 
3G ਤਕਨੀਕ-
ਇਸ ਦੇ ਰਾਹੀਂ ਹੈਵੀ ਗੇਮਸ, ਵੱਡੀ ਫਾਇਲਜ਼ ਨੂੰ ਟਰਾਂਸਫਰ ਕਰਨਾ ਅਤੇ ਵੀਡੀਓ ਕਾਲਿੰਗ ਫੀਚਰ ਵਰਗੀਆਂ ਸਰਵਿਸ ਦਿੱਤੀਆ ਜਾਣ ਲੱਗੀਆ ਇਨ੍ਹਾਂ ਨੂੰ ਸਮਾਰਟਫੋਨ ਕਿਹਾ ਜਾਂਦਾ ਹੈ। ਇਸ ਦੇ ਬਾਅਦ ਡਾਟਾ ਪਲਾਨ ਲਾਂਚ ਕੀਤੇ ਗਏ।
4G ਤਕਨੀਕ-
ਇਸ ਦੇ ਰਾਹੀਂ ਯੂਜ਼ਰਸ 100Mbps  ਮਤਲਬ ਕਿ 1Gbps ਦੀ ਸਪੀਡ ਦਾ ਇਸਤੇਮਾਲ ਕਰ ਸਕਦੇ ਹੈ। ਇਹ 3G ਤੋਂ ਜਿਆਦਾ ਮਹਿੰਗਾ ਹੈ। ਹਾਲਾਂਕਿ ਲੁਕ ਦੇ ਮਾਮਲੇ ਸੰਬੰਧੀ ਦੋਨੋਂ ਫੋਨਜ਼ 'ਚ ਕੋਈ ਅੰਤਰ ਨਹੀਂ ਹੈ। 
5G ਤਕਨੀਕ-
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੁਨੈਕਟਵਿਟੀ ਅਤੇ ਸਪੀਡ 'ਚ ਕੋਈ ਲਿਮਿਟ ਨਹੀਂ ਹੋਵੇਗੀ। ਇਹ ਭਵਿੱਖ ਦੀ ਵਾਇਰਲੈਸ ਤਕਨੀਕ ਹੋਵੇਗੀ 5G ਸਪੋਟ ਫੋਨ 'ਚ ਜਿਆਦਾ ਸਕਿਉਰਟੀ ਹੋਵੇਗੀ।


Related News