ਹੁਣ ਇਕੋ ਰੀਚਾਰਜ ''ਤੇ ਚੱਲਣਗੇ 2 SIM, ਅਨਲਿਮਟਿਡ ਡਾਟਾ ਤੇ ਕਾਲਿੰਗ ਦੇ ਨਾਲ ਮਿਲਣਗੇ ਕਈ ਫਾਇਦੇ
Thursday, May 21, 2026 - 10:31 AM (IST)
ਗੈਜੇਟ ਡੈਸਕ- ਏਅਰਟੈੱਲ (Airtel) ਨੇ ਆਪਣੇ ਗਾਹਕਾਂ ਲਈ ਇਕ ਬਹੁਤ ਹੀ ਖਾਸ ਪੋਸਟਪੇਡ ਪਲਾਨ ਪੇਸ਼ ਕੀਤਾ ਹੈ, ਜਿਸ ਤਹਿਤ ਹੁਣ ਇਕੋ ਪਲਾਨ 'ਚ ਦੋ ਸਿਮ ਕਾਰਡ ਚਲਾਏ ਜਾ ਸਕਣਗੇ। ਕੰਪਨੀ ਨੇ ਇਸ ਪਲਾਨ ਦੀ ਕੀਮਤ 699 ਰੁਪਏ ਰੱਖੀ ਹੈ, ਜੋ ਕਿ ਡਾਟਾ ਅਤੇ ਕਾਲਿੰਗ ਦੀਆਂ ਬਿਹਤਰੀਨ ਸਹੂਲਤਾਂ ਨਾਲ ਲੈਸ ਹੈ। ਇਸ 699 ਰੁਪਏ ਵਾਲੇ ਪਲਾਨ ਦੇ ਤਹਿਤ ਯੂਜ਼ਰਸ ਦੋ ਸਿਮ ਕਾਰਡਾਂ ਦੀ ਵਰਤੋਂ ਕਰ ਸਕਦੇ ਹਨ। ਪਲਾਨ 'ਚ ਦੋਵਾਂ ਸਿਮ ਕਾਰਡਾਂ 'ਤੇ ਅਨਲਿਮਟਿਡ ਵਾਇਸ ਕਾਲਿੰਗ ਅਤੇ ਅਨਲਿਮਟਿਡ ਡਾਟਾ ਦੀ ਸਹੂਲਤ ਮਿਲੇਗੀ। ਗਾਹਕਾਂ ਨੂੰ ਰੋਜ਼ਾਨਾ 100 SMS ਦੀ ਸਹੂਲਤ ਵੀ ਦਿੱਤੀ ਜਾਵੇਗੀ।
ਏਅਰਟੈੱਲ ਦਾ ਇਹ ਪਲਾਨ ਸਿਰਫ਼ ਕਾਲਿੰਗ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਸ 'ਚ ਕਈ ਪ੍ਰੀਮੀਅਮ ਸਬਸਕ੍ਰਿਪਸ਼ਨ ਵੀ ਮੁਫ਼ਤ ਦਿੱਤੇ ਜਾ ਰਹੇ ਹਨ। ਯੂਜ਼ਰਸ ਨੂੰ ਇਕ ਸਾਲ ਲਈ ਐਮਾਜ਼ਾਨ ਪ੍ਰਾਈਮ ਦੀ ਮੈਂਬਰਸ਼ਿਪ ਮਿਲੇਗੀ। ਇਸ ਪਲਾਨ 'ਚ ਇਕ ਸਾਲ ਲਈ ਹੌਟਸਟਾਰ ਮੋਬਾਈਲ ਦਾ ਸਬਸਕ੍ਰਿਪਸ਼ਨ ਵੀ ਸ਼ਾਮਲ ਹੈ। ਕੰਪਨੀ ਇਸ ਪਲਾਨ ਦੇ ਨਾਲ 100GB ਕਲਾਊਡ ਸਟੋਰੇਜ ਲਈ ਗੂਗਲ ਵਨ ਦੀ ਸੇਵਾ ਵੀ ਪ੍ਰਦਾਨ ਕਰ ਰਹੀ ਹੈ। ਕ੍ਰਿਏਟਿਵ ਯੂਜ਼ਰਸ ਲਈ ਇਸ 'ਚ ਅਡੋਬ ਐਕਸਪ੍ਰੈਸ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
