ਰੋਜ਼ 3 GB ਡਾਟਾ, ਅਨਲਿਮਟਿਡ ਕਾਲਿੰਗ ਤੇ 70 ਦਿਨ ਵੈਲਡਿਟੀ ! ਆ ਗਿਆ ਸਭ ਤੋਂ ਸਸਤਾ ਤੇ ਧਾਕੜ ਪਲਾਨ
Monday, May 18, 2026 - 03:54 PM (IST)
ਗੈਜੇਟ ਡੈਸਕ- ਜੇ ਤੁਸੀਂ ਵਾਰ-ਵਾਰ ਰੀਚਾਰਜ ਦੇ ਝੰਜਟ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਰੋਜ਼ ਜ਼ਿਆਦਾ ਇੰਟਰਨੈੱਟ ਡੇਟਾ ਦੀ ਲੋੜ ਹੁੰਦੀ ਹੈ, ਤਾਂ ਇਹ ਧਾਕੜ ਪਲਾਨ ਤੁਹਾਡੇ ਲਈ ਬਿਲਕੁਲ ਸਹੀ ਰਹੇਗਾ। ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. (BSNL) ਨੇ ਇਕ ਸ਼ਾਨਦਾਰ ਪਲਾਨ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ ਐਕਸ ਅਕਾਊਂਟ 'ਤੇ ਆਪਣੇ 599 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਦੁਬਾਰਾ ਪ੍ਰਮੋਟ ਕੀਤਾ ਹੈ, ਜੋ ਲੰਬੀ ਵੈਲਿਡਿਟੀ ਅਤੇ ਭਰਪੂਰ ਡਾਟਾ ਵਰਗੇ ਕਈ ਹੋਰ ਫਾਇਦੇ ਦਿੰਦਾ ਹੈ।
ਇਸ ਪਲਾਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ 70 ਦਿਨਾਂ ਦੀ ਲੰਬੀ ਵੈਲਿਡਿਟੀ ਹੈ। ਯਾਨੀ ਇੱਕ ਵਾਰ ਰੀਚਾਰਜ ਕਰਵਾਉਣ 'ਤੇ ਤੁਹਾਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਦੁਬਾਰਾ ਰੀਚਾਰਜ ਦੀ ਟੈਂਸ਼ਨ ਲੈਣ ਦੀ ਲੋੜ ਨਹੀਂ ਪਵੇਗੀ। ਇਸ ਪਲਾਨ ਵਿੱਚ ਰੋਜ਼ਾਨਾ 3GB ਹਾਈ-ਸਪੀਡ ਇੰਟਰਨੈੱਟ ਡੇਟਾ ਮਿਲਦਾ ਹੈ ਤੇ ਪੂਰੀ ਵੈਲਿਡਿਟੀ ਦੌਰਾਨ ਯੂਜ਼ਰਸ ਨੂੰ ਕੁੱਲ 210 GB ਡੇਟਾ ਮਿਲੇਗਾ।
ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency
ਇਹੀ ਨਹੀਂ, ਜੇਕਰ ਤੁਸੀਂ ਦਿਨ ਭਰ ਵਿੱਚ 3GB ਡੇਟਾ ਖ਼ਤਮ ਵੀ ਕਰ ਲੈਂਦੇ ਹੋ, ਤਾਂ ਵੀ ਇੰਟਰਨੈੱਟ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ। ਕੰਪਨੀ ਮੁਤਾਬਕ ਹਾਈ-ਸਪੀਡ ਲਿਮਟ ਖ਼ਤਮ ਹੋਣ ਤੋਂ ਬਾਅਦ ਵੀ 40 kbps ਦੀ ਸਪੀਡ 'ਤੇ ਬੇਸਿਕ ਇੰਟਰਨੈੱਟ (ਜਿਵੇਂ ਵਟਸਐਪ ਮੈਸੇਜ ਆਦਿ) ਚੱਲਦਾ ਰਹੇਗਾ। ਇਸ ਪਲਾਨ 'ਚ ਦੇਸ਼ ਭਰ ਦੇ ਕਿਸੇ ਵੀ ਨੈੱਟਵਰਕ 'ਤੇ ਗੱਲ ਕਰਨ ਲਈ ਬਿਲਕੁਲ ਮੁਫ਼ਤ ਤੇ ਅਨਲਿਮਿਟਿਡ ਵੌਇਸ ਕਾਲਿੰਗ ਦੀ ਸਹੂਲਤ ਮਿਲਦੀ ਹੈ। ਇਸ ਦੇ ਨਾਲ ਹੀ ਹਰ ਰੋਜ਼ 100 ਮੁਫ਼ਤ SMS ਵੀ ਦਿੱਤੇ ਜਾਂਦੇ ਹਨ।
Life tab better lagti hai, jab connection rukta nahi.
— BSNL India (@BSNLCorporate) May 17, 2026
BSNL ka ₹599 plan — 3GB data/day, unlimited voice calls, 100 SMS/day aur 70 days validity ke saath, aapko rakhe hamesha connected.
High-speed data khatam hone ke baad bhi connection continue rahega 40 kbps par — kyunki… pic.twitter.com/NAKYzA0WuF
BSNL ਦਾ ਇਹ ਪਲਾਨ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਮੰਨਿਆ ਜਾ ਰਿਹਾ ਹੈ ਜੋ ਵਰਕ ਫ੍ਰੌਮ ਹੋਮ ਕਰਦੇ ਹਨ ਅਤੇ ਉਨ੍ਹਾਂ ਨੂੰ ਮਜ਼ਬੂਤ ਡੇਟਾ ਬੈਕਅੱਪ ਚਾਹੀਦਾ ਹੈ। ਇਸ ਤੋਂ ਇਲਾਵਾ ਯੂਟਿਊਬ, ਇੰਸਟਾਗ੍ਰਾਮ ਰੀਲਸ, ਵੀਡੀਓ ਕਾਲਿੰਗ ਜਾਂ ਆਨਲਾਈਨ ਫ਼ਿਲਮਾਂ/ਸੀਰੀਜ਼ ਦੇਖਣ ਦੇ ਸ਼ੌਕੀਨਾਂ ਲਈ ਵੀ ਇਹ ਪਲਾਨ ਕਾਫ਼ੀ ਫ਼ਾਇਦੇਮੰਦ ਰਹੇਗਾ।
ਇਹ ਵੀ ਪੜ੍ਹੋ- ਹੁਣ ਫਟੇਗਾ 'ਫਿਊਲ ਬੰਬ' ! ਅਸਮਾਨੀਂ ਪੁੱਜ ਜਾਣਗੀਆਂ ਤੇਲ ਦੀਆਂ ਕੀਮਤਾਂ, ਟਰੰਪ ਦੀ 'ਛੋਟ' ਖ਼ਤਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
