KTM ਨੇ DUKE 790 ਦੀ ਲਾਂਚ ਤਰੀਕ ਦਾ ਕੀਤਾ ਖੁਲਾਸਾ, ਪ੍ਰੀ-ਬੁਕਿੰਗ ਸ਼ੁਰੂ

Wednesday, Sep 18, 2019 - 11:30 AM (IST)

KTM ਨੇ DUKE 790 ਦੀ ਲਾਂਚ ਤਰੀਕ ਦਾ ਕੀਤਾ ਖੁਲਾਸਾ, ਪ੍ਰੀ-ਬੁਕਿੰਗ ਸ਼ੁਰੂ

ਆਟੋ ਡੈਸਕ– ਕੇ.ਟੀ.ਐੱਮ. ਨੇ ਡਿਊਕ 790 ਮੋਟਰਸਾਈਕਲ ਨੂੰ ਡਿਸਪਲੇਅ ਦੇ ਤੌਰ ’ਤੇ ਆਪਣੇ ਡੀਲਰਸ਼ਿਪ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਦੀ ਲਾਂਚ ਤਰੀਕ ਦੀ ਵੀ ਪੁੱਸ਼ਟੀ ਕਰ ਦਿੱਤੀ ਹੈ। ਰਿਪੋਰਟ ਮੁਤਾਬਕ, KTM DUKE 790 ਨੂੰ ਭਾਰਤ ’ਚ 23 ਸਤੰਬਰ 2019 ਨੂੰ ਲਾਂਚ ਕੀਤਾ ਜਾਵੇਗਾ। ਇਸ ਮੋਟਰਸਾਈਕਲ ਦੇ ਨਾਲ ਹੀ ਕੇ.ਟੀ.ਐੱਮ. ਭਾਰਤੀ ਬਾਜ਼ਾਰ ’ਚ ਹਾਈ ਪਰਫਾਰਮੈਂਸ ਮੋਟਰਸਾਈਕਲ ਸੈਗਮੈਂਟ ’ਚ ਕਦਮ ਰੱਖਣ ਵਾਲੀ ਹੈ। 

ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ KTM 790 ਡਿਊਕ ਦਾ ਡਿਜ਼ਾਈਨ ਕਾਫੀ ਹੱਦ ਤਕ KTM 1290 DUKE R ਨਾਲ ਮਿਲਦਾ ਜੁਲਦਾ ਹੈ। ਬਾਈਕ ’ਚ ਕਾਫੀ ਬਾਡੀ ਵਰਕ ਕੀਤਾ ਗਿਆ ਹੈ ਅਤੇ ਇਸ ਨੂੰ ਸਪੋਰਟੀ ਤੇ ਰੇਸਰ ਬਾਈਕ ਦੀ ਲੁੱਕ ਦੇਣ ਲਈ ਕਾਫੀ ਮਿਹਨਤ ਕੀਤੀ ਗਈ ਹੈ। ਇਸ ਦਾ ਭਾਰ 169 ਕਿਲੋਗ੍ਰਾਮ ਹੈ। 

PunjabKesari

ਲਿਕਵਿਡ ਕੂਲ DOHC ਇੰਜਣ
ਇਸ ਬਾਈਕ ’ਚ 790ਸੀਸੀ ਦਾ 8 ਵਾਲਵ ਲਿਕਵਿਡ ਕੂਲ DOHC ਇੰਜਣ ਲੱਗਾ ਹੈ ਜੋ 87Nm ਦਾ ਟਾਰਕ ਅਤੇ 103 ਹਾਰਸਪਾਵਰ ਦਾ ਮੈਕਸੀਮਮ ਪਾਵਰ ਆਊਟਪੁਟ ਦਿੰਦਾ ਹੈ। ਡਿਊਕ 790 ਦੀ ਟਾਪ ਸਪੀਡ 220 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ ਅਤੇ ਤੇਜ਼ ਰਫਤਾਰ ’ਤੇ ਬਾਈਕ ਨੂੰ ਕਾਬੂ ਕਰਨ ਲਈ ਇਸ ਦੇ ਦੋਵਾਂ ਪਹੀਆਂ ’ਤੇ ਡਿਸਕ ਬ੍ਰੇਕ ਨੂੰ ਏ.ਬੀ.ਐੱਸ. ਫੀਚਰ ਦੇ ਨਾਲ ਲਾਇਆ ਗਿਆ ਹੈ। 

PunjabKesari

ਰਾਈਡ ਮੋਡਸ
ਇਸ ਵਿਚ ਚਾਰ ਰਾਈਡ ਮੋਡਸ (ਸਟਰੀਟ, ਟ੍ਰੈਕ, ਰੇਨ ਅਤੇ ਸਪੋਰਟ) ਦਿੱਤੇ ਗਏ ਹਨ। ਇਨ੍ਹਾਂ ਮੋਡਸ ਦੀ ਮਦਦ ਨਾਲ ਰਾਈਡਰ ਆਪਣੀ ਲੋੜ ਦੇ ਹਿਸਾਬ ਨਾਲ ਪਾਵਰ, ਹੈਂਡਲਿੰਗ ਅਤੇ ਪਰਫਾਰਮੈਂਸ ਨੂੰ ਮੈਨੇਜ ਕਰ ਸਕਣਗੇ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਬਾਈਕ ’ਚ ਫੁਲੀ ਡਿਜੀਟਲ ਕੰਸੋਲ ਅਤੇ ਐੱਲ.ਈ.ਡੀ. ਡੇਅ ਟਾਈਮ ਰਨਿੰਗ ਲਾਈਟਾਂ ਦਿੱਤੀਆਂ ਗਈਆਂ ਹਨ। 


Related News