ਜਿਨੇਵਾ ਮੋਟਰ ਸ਼ੋਅ ’ਚ ਪੇਸ਼ ਹੋਈ Jesko ਹਾਈਪਰ ਕਾਰ, ਟਾਪ ਸਪੀਡ 483kph
Monday, Mar 11, 2019 - 10:34 AM (IST)

ਆਟੋ ਡੈਸਕ– ਸਵਿਟਜ਼ਰਲੈਂਡ ਦੇ ਪਲੈਕਸਪੋ ਕਨਵੈਂਸ਼ਨ ਸੈਂਟਰ ’ਚ ਆਯੋਜਿਤ ਜਿਨੇਵਾ ਮੋਟਰ ਸ਼ੋਅ ਦੌਰਾਨ Koenigsegg Jesko ਹਾਈਪਰ ਕਾਰ ਨੂੰ ਪੇਸ਼ ਕੀਤਾ ਗਿਆ ਹੈ। Koenigsegg Jesko ਕੰਪਨੀ ਦੀ Koenigsegg Agera ਨੂੰ ਰਿਪਲੇਸ ਕਰੇਗੀ। ਇਸ ਹਾਈਪਰ ਕਾਰ ਦੀ ਟਾਪ ਸਪੀਡ 483 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਦਾ ਦਾਅਵਾ ਹੈ ਕਿ ਜੈਸਕੋ ਦੀ 483 ਕਿਲੋਮੀਟਰ ਪ੍ਰਤੀ ਘੰਟਾ ਦੀ ਇਹ ਰਫਤਾਰ ਆਨ ਰੋਡ ਹੋਵੇਗੀ।
ਜੇਕਰ ਅਜਿਹਾ ਹੋਇਆ ਤਾਂ ਇਹ ਦੋ ਸਾਲ ਪਹਿਲਾਂ ਯੂ.ਐੱਸ. ’ਚ Koenigsegg Agera ਦੇ ਬਣੇ ਰਿਕਾਰਡ ਨੂੰ ਤੋੜ ਕੇ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਵਾਲੀ ਰੋਲ-ਲੀਗਲ ਕਾਰ ਹੋਵੇਗੀ। ਇਸ ਤੂਫਾਨੀ ਰਫਤਾਰ ਵਾਲੀ ਕਾਰ ’ਚ V8 ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 1,600hp ਦੀ ਪਾਵਰ ਅਤੇ 2,177Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 9-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਹਾਈਪਰ ਕਾਰ ਦਾ ਪ੍ਰੋਡਕਸ਼ਨ ਲਿਮਟਿਡ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਸਿਰਫ 125 ਜੈਸਕੋ ਹਾਈਪਰ ਕਾਰਾਂ ਹੀ ਬਣਾਈਆਂ ਜਾਣਗੀਆਂ। ਉਥੇ ਹੀ ਇਸ ਕਾਰ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।