ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਟਰੈਕ ਵਿਚਾਲੇ ਫਸੀ ਕਾਰ, ਮੌਕੇ 'ਤੇ ਮਚ ਗਈ ਹਫੜਾ-ਦਫੜੀ

Tuesday, Jan 27, 2026 - 12:50 PM (IST)

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਟਰੈਕ ਵਿਚਾਲੇ ਫਸੀ ਕਾਰ, ਮੌਕੇ 'ਤੇ ਮਚ ਗਈ ਹਫੜਾ-ਦਫੜੀ

ਚੰਡੀਗੜ੍ਹ (ਵੈੱਬ ਡੈਸਕ, ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਅੱਜ ਤੜਕਸਾਰ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਹਿਮਾਚਲ ਨੰਬਰ ਦੀ ਇਕ ਕਾਰ ਰੇਲਵੇ ਪਲੇਟਫਾਰਮ ਅਤੇ ਟਰੈਕ ਵਿਚਕਾਰ ਜਾ ਫਸੀ। ਇਸ ਨਾਲ ਸਟੇਸ਼ਨ ਕੰਪਲੈਕਸ 'ਚ ਥੋੜ੍ਹੇ ਸਮੇਂ ਲਈ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ ਇਸ ਕਾਰ 'ਚ 2 ਨੌਜਵਾਨ ਸਵਾਰ ਦੱਸੇ ਜਾ ਰਹੇ ਸਨ। ਕਾਰ ਪਲੇਟਫਾਰਮ ਨੰਬਰ-1 ਤੱਕ ਪਹੁੰਚ ਗਈ ਅਤੇ ਪਲੇਟਫਾਰਮ ਅਤੇ ਰੇਲਵੇ ਟਰੈਕ ਵਿਚਾਲੇ ਫਸ ਗਈ।

ਇਹ ਵੀ ਪੜ੍ਹੋ : ਪੰਜਾਬ ਦੇ 18 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ, ਬਿਜਲੀ ਤੇ ਗਰਜ ਨਾਲ ਤੇਜ਼ ਹਵਾਵਾਂ ਦੀ ਚਿਤਾਵਨੀ

ਇਸ ਦੌਰਾਨ ਸਟੇਸ਼ਨ 'ਤੇ ਮੌਜੂਦ ਇਖ ਯਾਤਰੀ ਨੇ ਘਟਨਾ ਦੀ ਵੀਡੀਓ ਬਣਾ ਲਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਆਰ. ਪੀ. ਐੱਫ. ਦੇ ਜਵਾਨ ਮੌਕੇ 'ਤੇ ਪੁੱਜੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ 'ਚ ਸਨ, ਜਿਸ ਕਾਰਨ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਹੋ ਸਕਿਆ ਕਿ ਕਾਰ ਕਿਵੇਂ ਪਲੇਟਫਾਰਮ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ : PUNJAB : ਸਿਲੰਡਰ ਤੋਂ ਲੀਕ ਹੋਈ ਗੈਸ ਨੇ ਮਚਾਈ ਤਬਾਹੀ, ਘਰ ਛੱਡ ਗਲੀਆਂ ਵੱਲ ਦੌੜੇ ਲੋਕ

ਚੰਗੀ ਗੱਲ ਇਹ ਰਹੀ ਕਿ ਜਿਸ ਸਮੇਂ ਕਾਰ ਪਲੇਟਫਾਰਮ ਅਤੇ ਟਰੈਕ ਵਿਚਾਲੇ ਫਸੀ ਹੋਈ ਸੀ, ਉਸ ਦੌਰਾਨ ਕਿਸੇ ਵੀ ਟਰੇਨ ਦੀ ਆਵਾਜਾਈ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਹ ਵੀ ਪਤਾ ਲੱਗਾ ਹੈ ਕਿ ਰੇਲਵੇ ਐਕਟ ਦੇ ਤਹਿਤ ਵਿਸ਼ਾਲ ਧੀਮਾਨ ਨਾਂ ਦੇ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News