ਜਾਣੋ ਕੌਣ ਕਰ ਰਿਹਾ ਹੈ ਤੁਹਾਡਾ wifi ਚੋਰੀ ਅਤੇ ਇੰਝ ਕਰੋ ਉਸ ਨੂੰ ਬਲਾਕ

07/31/2017 8:28:58 PM

ਜਲੰਧਰ— ਕਿਸੇ ਨੂੰ ਤੁਹਾਡੇ ਵਾਈ-ਫਾਈ ਪਾਸਵਰਡ ਦਾ ਜਰਾ ਵੀ ਅੰਦਾਜ਼ਾ ਹੋ ਜਾਵੇ ਤਾਂ ਉਹ ਉਸਦੀ ਕਿਸੇ ਵੇਲੇ ਵੀ ਵਰਤੋਂ ਕਰ ਸਕਦਾ ਹੈ ਅਤੇ ਤੁਹਾਨੂੰ ਇਸ ਦਾ ਬਿਲਕੁੱਲ ਵੀ ਪਤਾ ਨਹੀਂ ਲੱਗਦਾ। ਜੇਕਰ ਤੁਸੀਂ ਚਾਹੋ ਤਾਂ ਪਤਾ ਲੱਗਾ ਸਕਦੇ ਹੋ ਕਿ ਤੁਹਾਡੀ ਮਰਜੀ ਦੇ ਬਿਨ੍ਹਾਂ ਕੌਣ ਤੁਹਾਡੇ ਵਾਈ-ਫਾਈ ਦੀ ਵਰਤੋਂ ਕਰ ਰਿਹਾ ਹੈ। ਅਸੀਂ ਤੁਹਾਨੂੰ ਕੁਝ ਅਜਿਹੀਆਂ ਆਸਾਨ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਵਾਈ-ਫਾਈ ਚੋਰੀ ਪਤਾ ਕਰਨ ਅਤੇ ਉਸ ਵਿਅਕਤੀ ਨੂੰ ਬਲਾਕ ਕਰਨ 'ਚ ਤੁਹਾਡੀ ਮਦਦ ਕਰੇਗਾ।
ਸਟੈਪ 1. ਜੇਕਰ ਤੁਸੀਂ ਵਾਈ-ਫਾਈ ਚੋਰੀ ਕਰਨ ਦੇ ਬਾਰੇ 'ਚ ਪਤਾ ਲੱਗਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫਿੰਗ ਨੈੱਟਵਰਕ ਟੂਲਸ ਐਪ ਡਾਉਨਲੋਡ ਕਰਨਾ ਹੋਵੇਗਾ।
ਸਟੈਪ 2. ਫਿੰਗ ਨੈੱਟਵਰਕ ਟੂਲਸ ਐਪ ਨੂੰ ਡਾਉਨਲੋਡ ਕਰਕੇ ਇਸ ਨੂੰ ਓਪਨ ਕਰੋ।
ਸਟੈਪ 3. ਐਪ ਡਾਉਨਲੋਡ ਹੋਣ ਤੋਂ ਬਾਅਦ ਫੋਨ ਦੀ ਸੈਟਿੰਗ 'ਚ ਜਾਓ।
ਸਟੈਪ 4. ਉੱਥੇ ਵਾਈ-ਫਾਈ ਨੈੱਟਵਰਕ ਨੂੰ ਓਪਨ ਕਰੋ. ਜਿੱਥੇ ਤੁਹਾਨੂੰ ਵਾਈ-ਫਾਈ ਨਾਲ ਕੁਨੇਕਟ ਡਿਵਾਈਸ ਦੀ ਲਿਸਟ ਦਿਖਾਈ ਦੇਵੇਗੀ।
ਸਟੈਪ 5. ਇਸ ਲਿਸਟ 'ਚ ਜੇਕਰ ਦਿਖਾਈ ਗਏ ਡਿਵਾਈਸ ਦੇ ਆਈ.ਪੀ ਅਡਰੈੱਸ ਨੂੰ ਟਾਇਪ ਕਰ ਤੁਸੀਂ ਡਿਵਾਇਸ ਦੇ ਬਾਰੇ 'ਚ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ।
ਸਟੈਪ 6. ਇਸ ਐਪਲੀਕੈਸ਼ਨ ਦੇ ਜਰੀਏ ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਡਿਵਾਇਸ ਨੂੰ ਵਾਈ-ਫਾਈ ਤੋਂ ਕਦੋ ਕੁਨੇਕਟ ਕੀਤਾ ਗਿਆ ਹੈ ਅਤੇ ਕਦੋ ਡਿੱਸਕੁਨੇਕਟ।
ਸਟੈਪ 7. ਤੁਸੀਂ ਇਸ ਐਪ 'ਚ ਆਪਣਾ ਨਾਮ, ਆਈਕਾਨ, ਨੋਟਸ ਅਤੇ ਲੋਕੇਸ਼ਨ ਨੂੰ ਸੇਵ ਕਰ ਸਕਦੇ ਹੋ।
ਇਸ ਐਪਲੀਕੈਸ਼ਨ ਤੋਂ ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਤੁਹਾਡਾ ਵਾਈ-ਫਾਈ ਚੋਰੀ ਕੌਣ ਕਰ ਰਿਹਾ ਹੈ। ਜਦੋ ਤਕ ਤੁਸੀਂ ਉਸ ਨੂੰ ਬਲਾਕ ਨਹੀਂ ਕਰ ਦਿੰਦੇ ਉਦੋ ਤਕ ਵਾਈ-ਫਾਈ ਚੋਰੀ ਦੀ ਸਮੱਸਿਆ ਖਤਮ ਨਹੀਂ ਹੋਵੇਗੀ। ਬਲਾਕ ਕਰਨ ਲਈ ਕੁਝ ਸਟੈਪਸ ਦਾ ਪਾਲਨ ਕਰਨਾ ਹੋਵੇਗਾ।
ਸਟੈਪ 1. ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਈ-ਫਾਈ ਪਾਸਵਰਡ ਨੂੰ ਫਿਰ ਤੋਂ ਸੈਟ ਕਰੋ। ਇਸ ਦੇ ਲਈ ਤੁਹਾਨੂੰ ਆਪਣਾ ਰਾਓਟਰ ਓਪਨ ਕਰ ਉਸ ਦੇ ਵਾਇਰਲੈੱਸ ਸਕਿਓਰਟੀ ਮੋਡ 'ਚ WPA, WA2, ਅਤੇ WIP ਨੂੰ ਓਪਨ ਕਰਨਾ ਹੋਵੇਗਾ ਅਤੇ ਫਿਰ ਵਾਈ-ਫਾਈ ਦੇ ਪਾਸਵਰਡ ਨੂੰ ਬਦਲ ਦੇ।
ਸਟੈਪ 2. ਮੈਕ ਅਡਰੈੱਸ ਫਿਲਟਿਰਿੰਗ ਦੀ ਵਰਤੋਂ ਵੀ ਜਰੂਰੀ ਹੈ। ਮੈਕ ਅਡਰੈੱਸ ਮੋਬਾਇਲ ਫੋਨ, ਲੈਪਟਾਪ, ਡੈਸਕਟਾਪ, ਟੈਬਲੇਟ ਅਤੇ ਹੋਰ ਸਾਰੇ ਡਿਵਾਈਸਾਂ 'ਚ ਵੱਖ-ਵੱਖ ਹੁੰਦਾ ਹੈ। ਇਸ ਦੇ ਲਈ ਰਾਓਟਰ ਦੇ ਡੈਸ਼ਬੋਰਡ 'ਚ ਜਾਓ।
ਸਟੈਪ 3. ਜਿੱਥੇ ਤੁਹਾਨੂੰ ਹੇਠਾਂ ਵਾਇਰਲੈੱਸ ਮੈਕ ਫਿਲਟਰ ਸੈਕਸ਼ਨ ਮਿਲੇਗਾ।
ਸਟੈਪ 4. ਇਸ ਸੈਕਸ਼ਨ 'ਚ ਮੈਕ ਅਡਰੈਸ ਨੂੰ ਟਾਇਪ ਕਰ ਅਪਲਾਈ ਅਤੇ ਸੇਵ ਕਰੋ। ਇਸ ਤੋਂ ਬਾਅਦ OK ਬਟਨ 'ਤੇ ਕਲਿਕ ਕਰ ਦਵੋ।
ਸਟੈਪ 5. ਮੈਕ ਅਡਰੈੱਸ ਕੇਵਲ ਤੁਹਾਡੇ ਵਾਇਰਲੈੱਸ ਇੰਟਰਨੈੱਟ ਡਿਵਾਇਸ ਨੂੰ ਹੀ ਅਕਸੈਸ ਕਰਦਾ ਹੈ। 
ਸਟੈਪ 6. ਆਪਣੇ ਵਾਈ-ਫਾਈ ਨੂੰ ਚੋਰੀ ਤੋਂ ਬਚਾਉਣ ਹੈ ਤਾਂ ਸਮੇਂ-ਸਮੇਂ 'ਤੇ ਆਪਣਾ ਵਾਈ-ਫਾਈ ਪਾਸਵਰਡ ਬਦਲਣਾ ਜਰੂਰੀ ਹੈ।


Related News