Kia Seltos SUV ਭਾਰਤ ’ਚ ਲਾਂਚ, ਕੀਮਤ 9.69 ਲੱਖ ਰੁਪਏ ਤੋਂ ਸ਼ੁਰੂ

08/22/2019 4:03:04 PM

ਆਟੋ ਡੈਸਕ– Kia Seltos SUV ਅੱਜ (ਵੀਰਵਾਰ) ਭਾਰਤ ’ਚ ਲਾਂਚ ਹੋ ਗਈ ਹੈ। ਇਸ ਦੀ ਸ਼ੁਰੂਆਤੀ ਕੀਮਤ 9.69 ਲੱਖ ਰੁਪਏ ਹੈ। Seltos ਦੋ ਡਿਜ਼ਾਈਨ ਆਪਸ਼ਨ ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਇਹ ਸਾਊਥ ਕੋਰੀਆ ਦੀ ਕੰਪਨੀ Kia Motors ਦੀ ਭਾਰਤ ’ਚ ਪਹਿਲੀ ਕਾਰ ਹੈ। ਬਾਜ਼ਾਰ ’ਚ ਇਸ ਦਾ ਮੁਕਾਬਲਾ ਐੱਮ.ਜੀ. ਹੈਕਟਰ, ਟਾਟਾ ਹੈਰੀਅਰ ਅਤੇ ਹੁੰਡਈ ਕ੍ਰੇਟਾ ਵਰਗੀਆਂ SUVs ਨਾਲ ਹਵੇਗਾ। ਸੈਲਟਾਸ 7 ਰੰਗਾਂ ’ਚ ਉਪਲੱਬਧ ਹੈ। 

ਸੈਲਟਾਸ ਦੋ ਡਿਜ਼ਾਈਨ ਲਾਈਨ (ਟੇਕ ਲਾਈਨ ਅਤੇ ਜੀ.ਟੀ. ਲਾਈਨ) ’ਚ ਆਈ ਹੈ। ਕੰਪੈਕਟ ਐੱਸ.ਯੂ.ਵੀ. ਸੈਗਮੈਂਟ ’ਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਮਾਡਲ ਦੋ ਡਿਜ਼ਾਈਨ ਆਪਸ਼ਨ ’ਚ ਉਪਲੱਬਧ ਹੋਵੇਗਾ। ਟੇਕ ਲਾਈਨ ਜ਼ਿਆਦਾ ਪ੍ਰੀਮੀਅਮ ਅਤੇ ਫੈਮਲੀ-ਓਰੀਐਂਟਿਡ ਸਟਾਈਲਿੰਗ ਪੈਕੇਜ ਦੇ ਨਾਲ ਆਈ ਹੈ। ਜੀ.ਟੀ. ਲਾਈਨ ਦੀ ਸਟਾਈਲਿੰਗ ਸਪੋਰਟੀ ਹੈ, ਜਿਸ ਨਾਲ ਕੰਪਨੀ ਨੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਹੈ। ਟੇਕ ਲਾਈਨ ’ਚ 5 ਵੇਰੀਐਂਟ ਅਤੇ ਜੀ.ਟੀ. ਲਾਈਨ ’ਚ 3 ਵੇਰੀਐਂਟ ਦੇ ਆਪਸ਼ਨ ਹਨ। 

ਐੱਸ.ਯੂ.ਵੀ. ਦੀ ਲੁੱਕ ਕਾਫੀ ਹੱਦ ਤਕ ਆਟੋ ਐਕਸਪੋ ’ਚ ਪੇਸ਼ ਕੀਤੇ ਗਏ Kia SP ਕੰਸੈਪਟ ਦੀ ਤਰ੍ਹਾਂ ਹੈ। ਐੱਸ.ਯੂ.ਵੀ. ਦੇ ਫਰੰਟ ’ਚ ਕਿਆ ਦੀ ਸਿਗਨੇਚਰ ਟਾਈਗਰ ਨੋਜ਼ ਗਰਿੱਲ ਦਿੱਤੀਗਈ ਹੈ, ਜਿਸ ਦੇ ਚਾਰੇ ਪਾਸੇ ਫਾਕਸ ਸਿਲਵਰ ਹੈ। ਇਸ ਵਿਚ ਸਲੀਕ ਐੱਲ.ਈ.ਡੀ. ਹੈੱਡਲੈਂਪ, ਐੱਲ.ਈ.ਡੀ. ਡੀ.ਆਰ.ਐੱਲ. ਅਤੇ ਐੱਲ.ਈ.ਡੀ. ਟੇਲ ਲੈਂਪਸ ਦਿੱਤੇ ਗਏ ਹਨ। ਸੈਲਟਾਸ ’ਚ 17 ਇੰਚ ਦੇ ਅਲੌਏ ਵ੍ਹੀਲਜ਼, ਫਲੋਟਿੰਗ ਰੂਫ, ਸਨਰੂਫ ਅਤੇ ਰੂਫ ਰੇਲਸ ਹਨ। 

PunjabKesari

PunjabKesari

ਇੰਟੀਰੀਅਰ
ਕੈਬਿਨ ਦੀ ਗੱਲ ਕਰੀਏ ਤਾਂ ਇਸ 5-ਸੀਟਰ ਐੱਸ.ਯੂ.ਵੀ. ਅੰਦਰੋਂ ਪ੍ਰੀਮੀਅਮ ਲੱਗਦੀ ਹੈ। ਇਸ ਵਿਚ ਘੱਟ ਬਟਨ ਦੇ ਨਾਲ ਕਲੀਮ ਦਿਸਣ ਵਾਲਾ ਡੈਸ਼ਬੋਰਡ ਦਿੱਤਾ ਗਿਆ ਹੈ। ਕੈਬਿਨ ’ਚ ਤੁਹਾਨੂੰ 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ 8-ਇੰਚ ਦਾ ਹੈੱਡਸ ਅਪ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ ਸ਼ਾਨਦਾਰ ਸੀਟਾਂ ਅਤੇ ਸਪੋਰਟੀ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਐੱਸ.ਯੂ.ਵੀ. ’ਚ ਤੁਹਾਨੂੰ 8 ਸਪੀਕਰ ਸਾਊਂਡ ਸਿਸਟਮ, ਸਮਾਰਟ ਏਅਰ ਪਿਊਰੀਫਾਇਰ ਅਤੇ ਰੀਅਰ ਸੀਟ ਵਾਲੇ ਪੈਸੇਂਜਰ ਲਈ ਏਸੀ ਵੈਂਟ ਵਰਗੀਆਂ ਸੁਵਿਧਾਵਾਂ ਹਨ। 

ਕਨੈਕਟਿਡ ਕਾਰ
ਕਿਆ ਸੈਲਟਾਸ ਕਨੈਕਟਿਡ ਕਾਰ ਹੈ। ਇਸ ਵਿਚ UVO Connect ਨਾਂ ਦਾ ਕੁਨੈਕਟੀਵਿਟੀ ਸਿਸਟਮ ਹੈ। ਯੂ.ਵੀ.ਓ. ਕਨੈਕਟ ਸਿਸਟਮ ’ਚ 5 ਕੈਟਾਗਿਰੀ (ਨੈਵਿਗੇਸ਼ਨ, ਸੇਫਟੀ-ਸਕਿਓਰਿਟੀ, ਵ੍ਹੀਕਲ ਮੈਨੇਜਮੈਂਟ, ਰਿਮੋਟ ਕੰਟਰੋਲ ਅਤੇ ਕਨਵੀਨੀਅੰਸ) ਤਹਿਤ 37 ਫੀਚਰਜ਼ ਦਿੱਤੇ ਗਏ ਹਨ। ਇਹ ਕਨੈਕਟਿਡ ਸਿਸਮਟ ਤੁਹਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਵਾਇਸ ਕਮਾਂਡ, ਸਟੋਲੇਨ ਵ੍ਹੀਕਲ ਟਰੈਕਿੰਗ ਅਤੇ ਇੰਮੋਬਿਲਾਈਜੇਸ਼ਨ, ਸੇਫਟੀ ਅਲਰਟ, ਰਿਮੋਟ ਇੰਜਣ ਸਟਾਰਟ-ਸਟਾਪ ਅਤੇ ਏਅਰ ਪਿਊਰੀਫਾਇਰ ਲਈ ਰਿਮੋਟ ਕੰਟਰੋਲ ਵਰਗੀਆਂ ਸੁਵਿਧਾ ਦਿੰਦਾ ਹੈ। 

PunjabKesari

ਸੇਫਟੀ 
ਸੇਫਟੀ ਲਈ ਇਸ ਐੱਸ.ਯੂ.ਵੀ. ’ਚ 6 ਏਅਰਬੈਗਸ, ਏ.ਬੀ.ਐੱਸ., 360 ਡਿਗਰੀ ਕੈਮਰਾ, ਇਲੈਕਟ੍ਰੋਨਿਕ ਸਟੇਬਿਲਟੀ ਕੰਟਰੋਲ, ਵ੍ਹੀਕਲ ਸਟੇਬਿਲਟੀ ਮੈਨੇਜਮੈਂਟ, ਹਿੱਲ ਸਟਾਰਟ ਅਸਿਸਟ ਕੰਟਰੋਲ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰਜ਼, ਬਲਾਇੰਡ ਸਪੋਰਟ ਵਿਊ ਮਾਨੀਟਰ, ਸਾਰੇ ਚਾਰੇ ਵ੍ਹੀਲਜ਼ ’ਚ ਡਿਸਕ ਬ੍ਰੇਕ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਸੇਫਟੀ ਫੀਚਰਜ਼ ਦਿੱਤੇ ਗਏ ਹਨ। ਸੈਲਟਾਸ ਦੇ ਰੀਅਰ-ਵਿਊ ਮਿਰਰ ’ਚ ਤਿੰਨ ਬਟਨ ਹਨ, ਜਿਨ੍ਹਾਂ ਦਾ ਇਸਤੇਮਾਲ ਰੋਡ ਸਾਈਡ ਅਸਿਸਟੈਂਸ ਬੁਲਾਉਣ ਜਾਂ ਐਮਰਜੈਂਸੀ ’ਚ ਕਾਲ ਸੈਂਟਰ ਨੂੰ ਮੈਸੇਜ ਭੇਜਣ ਲਈ ਕੀਤਾ ਜਾ ਸਕਦਾ ਹੈ।

PunjabKesari

ਇੰਜਣ, ਮਾਈਲੇਜ ਅਤੇ ਸਪੀਡ
ਕਿਆ ਸੈਲਟਾਸ ’ਚ ਇੰਜਣ ਦੇ ਤਿੰਨ ਆਪਸ਼ਨ ਹਨ। ਜਿਨ੍ਹਾਂ ’ਚ 1.4 ਲੀਟਰ ਪੈਟਰੋਲ ਟਰਬੋਚਾਰਜਡ, 1.5 ਲੀਟਰ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਸ਼ਾਮਲ ਹਨ। ਇਹ ਤਿੰਨੇ ਇੰਜਣ ਬੀ.ਐੱਸ.-6 ਨਾਲ ਲੈਸ ਹਨ। 

1.4 ਲੀਟਰ ਇੰਜਣ
ਸੈਲਟਾਸ ’ਚ ਦਿੱਤਾ ਗਿਆ 1.4 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ 138 ਐੱਚ.ਪੀ. ਦੀ ਪਾਵਰ ਅਤੇ 242 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ 6 ਸਪੀਡ ਮੈਨੁਅਲ ਅਤੇ 7 ਸਪੀਡ ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਆਪਸ਼ਨ ਹਨ। ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਇਸ ਦੀ ਮਾਈਲੇਜ 16.1 ਕਿਲੋਮੀਟਰ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ 16.5 ਕਿਲੋਮੀਟਰ ਪ੍ਰਤੀ ਲੀਟਰ ਹੈ। ਇਹ ਇੰਜਣ 9.7 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲਵੇਗਾ। ਇਹ ਇੰਜਣ ਸਿਰਫ ਜੀ.ਟੀ. ਲਾਈਨ ’ਚ ਮਿਲੇਗਾ। 

1.5 ਲੀਟਰ ਪੈਟਰੋਲ
1.5 ਲੀਟਰ ਪੈਟਰੋਲ ਇੰਜਣ 113 ਐੱਚ.ਪੀ. ਦੀ ਪਾਵਰ ਅਤੇ 144 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ 6 ਸਪੀਡ ਮੈਨੁਅਲ ਅਤੇ ਸੀ.ਵੀ.ਟੀ. ਗਿਅਰਬਾਕਸ ਦੇ ਨਾਲ ਆਪਸ਼ਨ ਹਨ। ਇਸ ਦੀ ਮਾਈਲੇਜ ਮੈਨੁਅਲ ਗਿਅਰਬਾਕਸ ’ਚ 16.5 ਕਿਲੋਮੀਟਰ ਅਤੇ ਸੀ.ਵੀ.ਟੀ. ਗਿਅਰਬਾਕਸ ਦੇ ਨਾਲ 16.8 ਕਿਲੋਮੀਟਰ ਪ੍ਰਤੀ ਲੀਟਰ ਹੈ। ਇਹ ਇੰਜਣ 11.8 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲਵੇਗਾ। 

1.5 ਲੀਟਰ ਡੀਜ਼ਲ 
ਸੈਲਟਾਸ ਦਾ 1.5 ਲੀਟਰ ਡੀਜ਼ਲ ਇੰਜਣ 113 ਐੱਚ.ਪੀ. ਦੀ ਪਾਵਰ ਅਤੇ 250 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 6 ਸਪੀਡ ਮੈਨੁਅਲ ਅਤੇ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਆਪਸ਼ਨ ਮਿਲਣਗੇ। ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਇਸ ਦੀ ਮਾਈਲੇਜ 21 ਕਿਲੋਮੀਟਰ ਪ੍ਰਤੀ ਲੀਟਰ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ 18 ਕਿਲੋਮੀਟਰ ਪ੍ਰਤੀ ਲੀਟਰ ਹੈ। ਇਹ ਇੰਜਣ 11.5 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲਵੇਗਾ। 


Related News