1 ਲੱਖ ਰੁਪਏ ਸਸਤੀ ਹੋਈ 'ਕਾਵਾਸਾਕੀ' ਦੀ ਇਹ ਬਾਈਕ
Monday, May 18, 2020 - 06:56 PM (IST)
ਆਟੋ ਡੈਸਕ— ਕਾਵਾਸਾਕੀ ਦੀ ਸ਼ਾਨਦਾਰ ਬਾਈਕ W800 ਸਸਤੀ ਹੋ ਗਈ ਹੈ। ਕੰਪਨੀ ਨੇ ਇਸ ਦੀ ਕੀਮਤ 1 ਲੱਖ ਰੁਪਏ ਘਟਾ ਦਿੱਤੀ ਹੈ। ਦਰਅਸਲ, ਕਾਵਾਸਾਕੀ W800 ਨੂੰ ਜੁਲਾਈ 2019 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਉਦੋਂ ਇਸ ਨੂੰ 7.99 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਚ ਬਾਜ਼ਾਰ 'ਚ ਉਤਾਰਿਆ ਗਿਆ ਸੀ। ਹੁਣ ਕੰਪਨੀ ਇਸ ਦੇ ਬੀ.ਐੱਸ.-6 ਮਾਡਲ ਦੀ ਕੀਮਤ ਤੋਂ ਪਰਦਾ ਚੁੱਕਿਆ ਹੈ। ਬੀ.ਐੱਸ.-6 ਕਾਵਾਸਾਕੀ W800 ਨੂੰ 6.99 ਲੱਖ ਰੁਪਏ ਦੀ ਕੀਮਤ ਨਾਲ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਸ ਦਾ ਮਤਲਬ ਬੀ.ਐੱਸ.-4 ਮਾਡਲ ਦੇ ਮੁਕਾਬਲੇ ਬੀ.ਐੱਸ.-6 W800 ਬਾਈਕ 1 ਲੱਖ ਰੁਪਏ ਸਸਤੀ ਹੈ।
ਕਾਵਾਸਾਕੀ W800 ਰੈਟਰੋ-ਸਟਾਈਲ ਸਟਰੀਟ ਬਾਈਕ ਹੈ। ਇਸ ਵਿਚ ਰਾਊਂਡ ਹੈੱਡਲੈਂਪ, ਟਵਿਨ-ਪੋਡ ਇੰਸਟਰੂਮੈਂਟ ਕਲੱਸਟਰ ਅਤੇ ਵਾਇਰ-ਸਪੋਕਡ ਵ੍ਹੀਲਜ਼ ਦਿੱਤੇ ਗਏ ਹਨ. ਬਾਈਕ ਫਲੈਟ ਸੀਟ ਅਤੇ ਟਵਿਨ ਕ੍ਰੋਮ ਐਗਜਾਸਟ ਦੇ ਨਾਲ ਆਉਂਦੀ ਹੈ।
ਕਾਵਾਸਾਕੀ ਦੀ ਇਸ ਬਾਈਕ 'ਚ 773 ਸੀਸੀ, ਫਿਊਲ-ਇੰਜੈਕਟਿਡ, SO83, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 6,500rpm ਤੇ 52PS ਦੀ ਪਾਵਰ ਅਤੇ 4,800rpm 'ਤੇ 62.9 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਅਪਡੇਟਿਡ ਇੰਜਣ ਦੇ ਪਾਵਰ ਅਤੇ ਟਾਰਕ ਫਿਗਰ 'ਚ ਕੋਈ ਬਦਲਾਅ ਨਹੀਂ ਹੋਇਆ, ਯਾਨੀ ਇਹ ਬੀ.ਐੱਸ.-4 ਵਰਜ਼ਨ ਦੇ ਬਰਾਬਰ ਹੈ। ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ।
ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ ਫੁਲ-ਐੱਲ.ਈ.ਡੀ. ਹੈੱਡਲੈਂਪ, ਸਲੀਪਰ ਕਲੱਚ ਅਤੇ ਡਿਊਲ-ਚੈਨਲ ਏ.ਬੀ.ਐੱਸ. ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਸਟਰੀਟ ਬਾਈਕ ਦੇ ਫਰੰਟ 'ਚ ਟੈਲੇਸਕੋਪਿਕ ਫੋਰਕ ਸਸਪੈਂਸ਼ਨ ਅਤੇ ਰੀਅਰ 'ਚ ਟਵਿਨ ਸ਼ਾਕ ਆਬਜ਼ਰਬਰਸ ਹਨ। ਦੋਵਾਂ ਪਾਸੇ ਵ੍ਹੀਲਜ਼ 18-ਇੰਚ ਦੇ ਹਨ। ਫਰੰਟ 'ਚ 320mm ਅਤੇ ਰੀਅਰ 'ਚ 270mm ਡਿਸਕ ਬ੍ਰੇਕ ਦਿੱਤੇ ਗਏ ਹਨ।