ਜਿਓਫੋਨ ਯੂਜ਼ਰਸ ਵੀ ਹੁਣ ਚਲਾ ਸਕਣਗੇ Facebook ਐਪ

02/13/2018 7:06:12 PM

ਜਲੰਧਰ-ਦੁਨੀਆਭਰ 'ਚ ਸਭ ਤੋਂ ਜਿਆਦਾ ਇਸਤੇਮਾਲ ਹੋਣ ਵਾਲਾ ਸੋਸ਼ਲ ਮੀਡੀਆ ਐਪ ਫੇਸਬੁੱਕ ਹੁਣ ਰਿਲਾਇੰਸ ਜਿਓ ਫੋਨ 'ਤੇ ਵੀ ਉਪਲੱਬਧ ਹੋਵੇਗਾ। ਰਿਪੋਰਟ ਅਨੁਸਾਰ ਕੱਲ ਤੋਂ ਰਿਲਾਇੰਸ ਜਿਓ ਫੋਨ ਯੂਜ਼ਰ ਫੇਸਬੁੱਕ ਦਾ ਐਪ ਚਲਾ ਸਕਣਗੇ। ਇਸ ਐਪ ਦਾ ਇਹ ਵਰਜ਼ਨ ਖਾਸ ਤੌਰ 'ਤੇ KaiOS ਦੇ ਲਈ ਡਿਜ਼ਾਇਨ ਕੀਤਾ ਗਿਆ ਹੈ।

 

ਰਿਲਾਇੰਸ ਜਿਓ ਫੋਨ KaiOS 'ਤੇ ਚੱਲਦਾ ਹੈ, ਜੋ ਵੈੱਬ ਬੇਸਡ ਆਪਰੇਟਿੰਗ ਸਿਸਟਮ ਹੈ। ਜਿਓਫੋਨ ਦੇ ਲਈ ਫੇਸਬੁੱਕ ਐਪ ਇਕ ਬਿਹਤਰੀਨ ਫੇਸਬੁੱਕ ਐਕਸਪੀਰੀਅੰਸ ਹੋਵੇਗਾ। ਐਪ ਦਾ ਖਾਸ ਵਰਜ਼ਨ ਪੁਸ਼ ਨੋਟੀਫਿਕੇਸ਼ਨ, ਵੀਡੀਓ ਅਤੇ ਐਕਸਟਰਨਲ ਕੰਟੇਂਟ ਲਿੰਕ ਨੂੰ ਸਪੋਰਟ ਕਰੇਗਾ।

 

ਫੇਸਬੁੱਕ ਦਾ ਇਹ ਐਪ ਖਾਸਤੌਰ 'ਤੇ ਜਿਓਫੋਨ ਦੇ ਕਰਸਰ ਫੰਕਸ਼ਨ ਨੂੰ ਸਪੋਰਟ ਕਰਨ ਲਈ ਬਣਾਇਆ ਗਿਆ ਹੈ, ਕਿਉਕਿ ਇਹ ਫੋਨ ਟੱਚ ਵਾਲਾ ਨਹੀਂ ਹੈ ਅਤੇ ਇਸ 'ਚ ਕੀਪੈਡ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਸ ਫੇਸਬੁੱਕ 'ਤੇ ਆਸਾਨੀ ਨਾਲ ਨੇਵੀਗੇਟ ਕਰ ਸਕਣਗੇ। ਜਿਓਫੋਨ ਸਸਤਾ 4G VoLT5 ਫੀਚਰ ਫੋਨ ਹੈ।


Related News