ਨਵਾਂ JioPhone ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Sunday, Oct 29, 2023 - 08:11 PM (IST)

ਨਵਾਂ JioPhone ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ- ਰਿਲਾਇੰਸ ਜੀਓ ਨੇ ਆਪਣਾ ਨਵਾਂ ਫੋਨ ਲਾਂਚ ਕਰ ਦਿੱਤਾ ਹੈ, ਜਿਸਦਾ ਨਾਂ JioPhone Prima 4G ਹੈ। ਦਰਅਸਲ, ਕੰਪਨੀ ਨੇ ਇਸ ਹੈਂਡਸੈੱਟ ਨੂੰ ਇੰਡੀਅਨ ਮੋਬਾਇਲ ਕਾਂਗਰਸ 2023 ਦੌਰਾਨ ਪੇਸ਼ ਕੀਤਾ ਸੀ ਅੇਤ ਹੁਣ ਇਸ ਹੈਂਡਸੈੱਟ ਨੂੰ ਜੀਓ ਮਾਰਟ ਵੈੱਬਸਾਈਟ 'ਤੇ ਲਿਸਟਿਡ ਕਰ ਦਿੱਤਾ ਗਿਆ ਹੈ। ਇਹ ਇਕ ਫੀਚਰ ਫੋਨ ਹੈ ਅਤੇ ਇਸ ਵਿਚ ਪ੍ਰੀਮੀਅਮ ਡਿਜ਼ਾਈਨ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਫੀਚਰ ਹੈਂਡਸੈੱਟ 'ਚ ਕਈ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਕਰਨ ਨੂੰ ਮਿਲੇਗਾ, ਜਿਸ ਵਿਚ ਵਟਸਐਪ ਅਤੇ ਯੂਟਿਊਬ ਵਰਗੇ ਐਪਸ ਮਿਲਣਗੇ।

ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

JioPhone Prima 4G ਦੀ ਕੀਮਤ

JioPhone Prima 4G ਨੂੰ ਜੀਓ ਮਾਰਟ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਇਸ ਹੈਂਡਸੈੱਟ ਦੀ ਕੀਮਤ 2599 ਰੁਪਏ ਦੱਸੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਹੈਂਡਸੈੱਟ ਨੂੰ ਦੋ ਰੰਗਾਂ- ਨੀਲੇ ਅਤੇ ਪੀਲੇ 'ਚ ਪੇਸ਼ ਕੀਤਾ ਗਿਆ ਹੈ। 

JioPhone Prima 4G ਦੀਆਂ ਖੂਬੀਆਂ

JioPhone Prima 4G 'ਚ 2.4 ਇੰਚ ਦੀ ਡਿਸਪਲੇਅ ਹੈ। 320x240 ਰੈਜ਼ੋਲਿਊਸ਼ਨ ਪਿਕਸਲ ਮਿਲੇਗਾ। ਇਸ ਵਿਚ ਟੀ.ਐੱਫ.ਟੀ. ਡਿਸਪਲੇਅ ਹੈ। ਉਥੇ ਹੀ ਰੀਅਲ ਪੈਨਲ 'ਤੇ ਦੋ ਸਰਕਿਲ ਤਿਆਰ ਕੀਤੇ ਹਨ, ਜਿਸ ਵਿਚ ਜੀਓ ਲੋਗੋ ਮੌਜੂਦ ਹਨ। ਇਸ ਵਿਚ 128 ਜੀ.ਬੀ. ਦਾ ਮੈਮਰੀ ਕਾਰਡ ਲਗਾ ਸਕਦੇ ਹੋ। 

ਇਹ ਵੀ ਪੜ੍ਹੋ- 'X' 'ਚ ਆ ਗਿਆ ਆਡੀਓ-ਵੀਡੀਓ ਕਾਲਿੰਗ ਫੀਚਰ, ਇੰਝ ਕਰ ਸਕੋਗੇ ਇਸਤੇਮਾਲ

KaiOS 'ਤੇ ਚੱਲੇਗਾ ਜੀਓ ਦਾ ਇਹ ਫੋਨ

ਜੀਓ ਦਾ ਇਹ ਹੈਂਡਸੈੱਟ KaiOS 'ਤੇ ਕੰਮ ਕਰੇਗਾ। ਨਾਲ ਹੀ ਇਹ ਇਕ ਸਿੰਗਲ ਸਿਮ ਹੈਂਡਸੈੱਟ ਹੈ। ਇਸ ਵਿਚ ARM Cortex A53 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ 'ਚ ਬਲੂਟੁੱਥ ਵਰਜ਼ਨ 5.0 ਮਿਲੇਗਾ। 

ਮਿਲੇਗਾ 23 ਭਾਸ਼ਾਵਾਂ ਦਾ ਸਪੋਰਟ

JioPhone Prima 4G 'ਚ 23 ਭਾਸ਼ਾਵਾਂ ਦਾ ਸਪੋਟਰ ਦਿੱਤਾ ਗਿਆ ਹੈ। ਇਸ ਵਿਚ 4ਜੀ ਕੁਨੈਕਸ਼ਨ ਦਾ ਸਪੋਰਟ ਮੌਜੂਦ ਹੈ। ਇਹ ਹੈਂਡਸੈੱਟ 1800mAh ਦੀ ਬੈਟਰੀ ਨਾਲ ਆਉਂਦਾ ਹੈ। ਇਸ ਵਿਚ 0.3 ਮੈਗਾਪਿਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਰਿਲਾਇੰਸ ਜੀਓ ਇਸਤੋਂ ਪਹਿਲਾਂ ਵੀ ਕਈ ਫੀਚਰ ਫੋਨ ਲਾਂਚ ਕਰ ਚੁੱਕੀ ਹੈ, ਜੋ ਆਪਣੇ ਪ੍ਰਾਈਜ਼ ਸੈਗਮੈਂਟ ਅਤੇ ਸਪੈਸ਼ਲ ਫੀਚਰਜ਼ ਕਾਰਨ ਕਾਫੀ ਲੋਕਪ੍ਰਸਿੱਧ ਹਨ। 

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ


author

Rakesh

Content Editor

Related News