ਆਨਲਾਈਨ ਵਿਕਰੀ ਲਈ ਉਪਲੱਬਧ ਹੋਇਆ JioPhone Next, ਗਾਹਕਾਂ ਨੂੰ ਮਿਲਣਗੇ ਇਹ ਫਾਇਦੇ

Thursday, Nov 25, 2021 - 12:45 PM (IST)

ਆਨਲਾਈਨ ਵਿਕਰੀ ਲਈ ਉਪਲੱਬਧ ਹੋਇਆ JioPhone Next, ਗਾਹਕਾਂ ਨੂੰ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ– ਜੇਕਰ ਤੁਸੀਂ ਜੀਓ ਦੇ ਸਭ ਤੋਂ ਸਸਤੇ ਸਮਾਰਟਫੋਨ JioPhone Next ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਗਾਹਕਾਂ ਲਈ ਇਸ ਨੂੰ ਸਭ ਤੋਂ ਪਹਿਲਾਂ ਰਿਲਾਇੰਸ ਡਿਜੀਟਲ ਸਟੋਰ ’ਤੇ ਉਪਲੱਬਧ ਕਰ ਦਿੱਤਾ ਗਿਆ ਹੈ। ਹੁਣ ਗਾਹਕਾਂ ਨੂੰ ਇਸ ਫੋਨ ਨੂੰ ਖਰੀਦਣ ਲਈ ਰਜਿਸਟਰ ਕਰਨ ਦੀ ਲੋੜ ਨਹੀਂ ਹੈ, ਤੁਸੀਂ ਸਿੱਧਾ ਹੀ ਵੈੱਬਸਾਈਟ ਤੋਂ ਆਰਡਰ ਕਰ ਸਕਦੇ ਹੋ। 

JioPhone Next ਨੂੰ ਇਸ ਦੇ ਓਰਿਜਨਲ ਕੀਮਤ ’ਤੇ ਹੀ ਉਪਲੱਬਧ ਕਰਵਾਇਆ ਗਿਆ ਹੈ। ਇਸ ਫੋਨ ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,499 ਰੁਪਏ ਹੈ। ਰਿਲਾਇੰਸ ਡਿਜੀਟਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਗਾਹਕਾਂ ਨੂੰ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ‘ਯੈੱਸ ਬੈਂਕ’ ਦੇ ਕ੍ਰੈਡਿਟ ਕਾਰਡ ਤੇ ਦਿੱਤਾ ਜਾਵੇਗਾ, ਉਥੇ ਹੀ American Express ਕਾਰਡਸ ’ਤੇ 7.5 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 

ਇਸ ਫੋਨ ਨੂੰ ਈ.ਐੱਮ.ਆਈ. ਕ੍ਰੈਡਿਟ ਕਾਰਡ ਆਪਸ਼ਨ ਦੀ ਮਦਦ ਨਾਲ 305.93 ਰੁਪਏ ਪ੍ਰਤੀ ਮਹੀਨਾ ’ਤੇ ਖਰੀਦਿਆ ਜਾ ਸਕਦਾ ਹੈ। ਕੰਪਨੀ ਇਸ ਫੋਨ ’ਤੇ ਮੈਨਿਊਫੈਕਚਰਿੰਗ ਵਾਰੰਟੀ ਵੀ ਦੇ ਰਹੀ ਹੈ। ਸਾਈਟ ’ਤੇ ਇਹ ਵੀ ਲਿਖਿਆ ਹੈ ਕਿ ਫੋਨ ਦੀ ਸ਼ਿਪਿੰਗ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ।

JioPhone Next ਦੇ ਫੀਚਰਜ਼
ਡਿਸਪਲੇਅ    - 5.45-ਇੰਚ, (720x1440 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - 1.3GHz Qualcomm Snapdragon 215 ਕਵਾਡ-ਕੋਰ
ਰੈਮ    - 2GB
ਸਟੋਰੇਜ    - 32GB
ਓ.ਐੱਸ.    - Pragati OS
ਰੀਅਰ ਕੈਮਰਾ    - 13MP
ਬੈਟਰੀ    - 3,500 mAh (33W ਫਾਸਟ ਚਾਰਜਿੰਗ ਦੀ ਸਪੋਰਟ)


author

Rakesh

Content Editor

Related News