ਜੀਓ ਦਾ ਨਵਾਂ ਪਲਾਨ, 333 ਰੁਪਏ ’ਚ Disney+ Hotstar ਦੇ ਨਾਲ ਮਿਲਣਗੇ ਇਹ ਫਾਇਦੇ

Thursday, May 05, 2022 - 05:42 PM (IST)

ਜੀਓ ਦਾ ਨਵਾਂ ਪਲਾਨ, 333 ਰੁਪਏ ’ਚ Disney+ Hotstar ਦੇ ਨਾਲ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜਿਸਦੇ ਨਾਲ Disney+ Hotstar ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲ ਰਿਹਾ ਹੈ। ਜੀਓ ਦੇ ਇਸ ਨਵੇਂ ਪਲਾਨ ਦੇ ਨਾਲ Disney+ Hotstar ਦਾ ਇਹ ਸਬਸਕ੍ਰਿਪਸ਼ਨ ਤਿੰਨ ਮਹੀਨਿਆਂ ਲਈ ਮਿਲੇਗਾ। ਜੀਓ ਦੇ ਇਸ ਨਵੇਂ ਪਲਾਨ ਦੀ ਕੀਮਤ 333 ਰੁਪਏ ਹੈ ਜਿਸਦੇ ਨਾਲ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੇ ਨਾਲ ਜੀਓ ਦੇ ਸਾਰੇ ਐਪਸ ਦੇ ਸਬਸਕ੍ਰਿਪਸ਼ਨ ਮਿਲਣਗੇ।

ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ

ਜੀਓ ਦੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ਵਿਚ ਰੋਜ਼ਾਨਾਂ 1.5 ਜੀ.ਬੀ. ਡਾਟਾ ਮਿਲੇਗਾ। 333 ਰੁਪਏ ਤੋਂ ਇਲਾਵਾ ਜੀਓ ਨੇ 583 ਰੁਪਏ ਅਤੇ 783 ਰੁਪਏ ਦੇ ਵੀ ਦੋ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਪਲਾਨਜ਼ ਦੇ ਨਾਲ 56 ਦਿਨਾਂ ਅਤੇ 84 ਦਿਨਾਂ ਦੀ ਮਿਆਦ ਮਿਲੇਗੀ। ਇਨ੍ਹਾਂ ਦੋਵਾਂ ਪਲਾਨਜ਼ ’ਚ 333 ਰੁਪਏ ਵਾਲੇ ਪਲਾਨ ਦੇ ਹੀ ਫਾਇਦੇ ਮਿਲਣਗੇ। 

ਇਹ ਵੀ ਪੜ੍ਹੋ– Airtel-Jio ਨੂੰ ਟੱਕਰ ਦੇਣ ਲਈ VI ਨੇ ਲਾਂਚ ਕੀਤੇ ਨਵੇਂ ਪਲਾਨ, ਕੀਮਤ 29 ਰੁਪਏ ਤੋਂ ਸ਼ੁਰੂ

ਇਸ ਪਲਾਨ ਨੂੰ ਰੀਚਾਰਜ ਕਰਵਾਉਣ ਤੋਂ ਬਾਅਦ ਜੀਓ ਗਾਹਕਾਂ ਨੂੰ Disney+ Hotstar ਮੋਬਾਇਲ ਐਪ ਡਾਊਨਲੋਡ ਕਰਨਾ ਹੋਵੇਗਾ  ਅਤੇ ਆਪਣੇ ਜੀਓ ਨੰਬਰ ਨਾਲ ਉਸਨੂੰ ਲਾਗ-ਇਨ ਕਰਨਾ ਹੋਵੇਗਾ ਜੀਓ ਦੇ ਨੰਬਰ ’ਤੇ ਆਏ ਓ.ਟੀ.ਪੀ. ਨਾਲ ਲਾਗ-ਇਨ ਕਰਨ ਤੋਂ ਬਾਅਦ ਗਾਹਕ Disney+ Hotstar ਨੂੰ ਐਕਸੈੱਸ ਕਰ ਸਕਣਗੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ Disney+ Hotstar ਦਾ ਸਬਸਕ੍ਰਿਪਸ਼ਨ ਤਿੰਨ ਮਹੀਨਿਆਂ ਲਈ ਹੈ।

ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ ਨਵਾਂ ਪਲਾਨ, ਮੁਫ਼ਤ ਮਿਲੇਗਾ ਐਮਾਜ਼ੋਨ ਪ੍ਰਾਈਮ ਦਾ ਸਬਸਕ੍ਰਿਪਸ਼ਨ


author

Rakesh

Content Editor

Related News