ਜੀਓ ਨੇ ਪੇਸ਼ ਕੀਤਾ ‘ਹੈਪੀ ਨਿਊ ਈਅਰ’ ਆਫਰ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ

Tuesday, Dec 28, 2021 - 10:41 AM (IST)

ਜੀਓ ਨੇ ਪੇਸ਼ ਕੀਤਾ ‘ਹੈਪੀ ਨਿਊ ਈਅਰ’ ਆਫਰ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ

ਗੈਜੇਟ ਡੈਸਕ– ਰਿਲਾਇੰਸ ਜੀਓਨੇ ਆਪਣੇ ਗਾਹਕਾਂ ਲਈ ਨਵਾਂ ‘ਹੈਪੀ ਨਿਊ ਈਅਰ’ ਆਫਰ ਪੇਸ਼ ਕਰ ਦਿੱਤਾ ਹੈ। ਇਸ ਆਫਰ ਨੂੰ 336 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਇਸ ਆਫਰ ਤਹਿਤ ਗਾਹਕਾਂ ਨੂੰ 29 ਦਿਨਾਂ ਦੀ ਵਾਧੂ ਮਿਆਦ ਦਿੱਤੀ ਜਾ ਰਹੀ ਹੈ ਯਾਨੀ ਕੁੱਲ 365 ਦਿਨਾਂ ਦੀ ਮਿਆਦ ਇਸ ਪਲਾਨ ’ਚ ਮਿਲੇਗੀ। ਇਸਤੋਂ ਇਲਾਵਾ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ 1.5 ਜੀ.ਬੀ. ਡਾਟਾ (ਕੁੱਲ 504 ਜੀ.ਬੀ. ਡਾਟਾ) ਇਸਤੇਮਾਲ ਕਰਨ ਲਈ ਦਿੱਤਾ ਜਾਵੇਗਾ। ਇਸਤੋਂ ਇਲਾਵਾ ਇਸ ਆਪਰ ਤਹਿਤ ਰੋਜ਼ 100 SMS ਸਮੇਤ ਜੀਓ ਟੀ.ਵੀ., ਜੀਓ ਸਿਨੇਮਾ, ਜੀਓ ਕਲਾਊਡ ਅਤੇ ਜੀਓ ਸਕਿਓਰਿਟੀ ਦੀ ਸਬਸਕ੍ਰਿਪਸ਼ਨ ਵੀ ਮਿਲੇਗੀ। ਇਸ ਆਫਰ ਦੀ ਕੀਮਤ 2545 ਰੁਪਏ ਹੈ ਅਤੇ ਇਸ ਨੂੰ 2 ਜਨਵਰੀ 2022 ਤਕ ਲ ਉਪਲੱਬਧ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ ਇਕ ਹੋਰ ਨਵਾਂ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ

PunjabKesari

ਜਾਣਕਾਰੀ ਲਈ ਦੱਸ ਦੇਈਏ ਕਿ ਜੀਓ ਦੇ ਇਸ ਰੀਚਾਰਜ ਪਲਾਨ ਨੂੰ ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ਅਤੇ ਮੋਬਾਇਲ ਐਪ ’ਤੇ ਅਪਡੇਟ ਕਰ ਦਿੱਤਾ ਹੈ ਜਿਥੋਂ ਤੁਸੀਂ ਇਹ ਰੀਚਾਰਜ ਕਰਵਾ ਸਕਦੇ ਹੋ। 

ਇਹ ਵੀ ਪੜ੍ਹੋ– Vi ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਘਰ ਬੈਠੇ ਮਿਲੇਗਾ ਆਪਣੀ ਪਸੰਦ ਦਾ ਮੋਬਾਇਲ ਨੰਬਰ


author

Rakesh

Content Editor

Related News