ਜਿਓ ਨੇ ਨਵੇਂ ਆਈਫੋਨਜ਼ ਦੇ ਲਈ ਸਭ ਤੋਂ ਪਹਿਲਾਂ ਪੇਸ਼ ਕੀਤੀ eSIM ਸਪੋਰਟ

Monday, Sep 24, 2018 - 01:40 PM (IST)

ਜਿਓ ਨੇ ਨਵੇਂ ਆਈਫੋਨਜ਼ ਦੇ ਲਈ ਸਭ ਤੋਂ ਪਹਿਲਾਂ ਪੇਸ਼ ਕੀਤੀ eSIM ਸਪੋਰਟ

ਜਲੰਧਰ-ਐਪਲ ਦੇ ਨਵੇਂ ਆਈਫੋਨਜ਼ ਐਕਸ. ਐੱਸ. (iPhone XS) ਸੀਰੀਜ਼ ਨੂੰ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਹ ਕੰਪਨੀ ਦਾ ਪਹਿਲਾ ਅਜਿਹਾ ਫੋਨ ਹੈ, ਜੋ ਡਿਊਲ ਸਿਮ ਦੇ ਨਾਲ ਪੇਸ਼ ਕੀਤਾ ਗਿਆ ਹੈ ਪਰ ਇਹ ਫੋਨ ਦੂਜੇ ਸਿਮ ਸਲਾਟ ਦੇ ਨਾਲ ਨਹੀਂ ਪੇਸ਼ ਕੀਤਾ ਗਿਆ ਹੈ ਪਰ ਇਸ 'ਚ ਈ-ਸਿਮ (eSIM) ਦਾ ਇਕ ਵੱਖਰਾ ਫੀਚਰ ਦਿੱਤਾ ਗਿਆ ਹੈ। ਏਅਰਟੈੱਲ ਅਤੇ ਰਿਲਾਇੰਸ ਜਿਓ ਵਰਗੀਆਂ ਟੈਲੀਕਾਮ ਕੰਪਨੀਆਂ ਈਸਿਮ (eSIM) ਨੂੰ ਸਪੋਰਟ ਕਰਦੀਆਂ ਹਨ। ਜਿਓ ਨੇ ਦਾਅਵਾ ਕੀਤਾ ਹੈ ਕਿ ਉਹ ਨਵੇਂ ਆਈਫੋਨਜ਼ ਦੇ ਲਈ ਐਕਸਕਲੂਸਿਵਲੀ ਈਸਿਮ ਕੁਨੈਕਟੀਵਿਟੀ ਆਫਰ ਕਰੇਗੀ।

ਜਿਓ ਦੇ ਰਹੀ ਹੈ eSIM ਕੁਨੈਕਟੀਵਿਟੀ-
ਰਿਲਾਇੰਸ ਜਿਓ ਮੁਤਾਬਕ ,'' ਕੰਪਨੀ ਐਪਲ ਦੇ ਲੇਟੈਸਟ ਆਈਫੋਨਜ਼ ਦੇ ਲਈ ਐਡਵਾਂਸਡ ਈਸਿਮ ਫੀਚਰ ਪੇਸ਼ ਕਰੇਗੀ। ਇਹ ਜਿਓ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਦੇ ਲਈ ਹੀ ਵੈਲਿਡ ਹੋਵੇਗਾ ਫਿਲਹਾਲ ਜਿਓ ਹੀ ਇਕ ਅਜਿਹੀ ਸਰਵਿਸ ਪ੍ਰੋਵਾਈਡਰ ਕੰਪਨੀ ਹੈ, ਜੋ ਪ੍ਰੀਪੇਡ ਯੂਜ਼ਰਸ ਦੇ ਲਈ ਈਸਿਮ ਐਕਟੀਵੇਸ਼ਨ ਉਪਲੱਬਧ ਕਰਵਾ ਰਹੀ ਹੈ। ਪਰ ਦੂਜੇ ਪਾਸੇ ਜੇਕਰ ਏਅਰਟੈੱਲ ਦੀ ਗੱਲ ਕਰੀਏ ਤਾਂ ਕੰਪਨੀ ਜਲਦ ਹੀ ਆਈਫੋਨਜ਼ ਦੇ ਲਈ ਈ-ਸਿਮ ਸਰਵਿਸ ਦਾ ਐਲਾਨ ਕਰ ਸਕਦੀ ਹੈ ਪਰ ਹੁਣ ਏਅਰਟੈੱਲ ਐਪਲ ਵਾਚ ਸੀਰੀਜ਼ 3 ਦੇ ਪੋਸਟਪੇਡ ਯੂਜ਼ਰਸ ਦੇ ਲਈ ਈਸਿਮ ਦੀ ਸਹੂਲਤ ਉਪਲੱਬਧ ਕਰਵਾ ਰਹੀ ਹੈ।

ਈਸਿਮ (eSIM) ਦਾ ਮਤਲਬ-
ਈਸਿਮ ਨੂੰ ਇਨਬੈਡਿਡ ਸਬਸਕ੍ਰਾਈਬਰ ਆਈਡੈਂਟਿਟੀ ਮੋਡਿਊਲ ਕਿਹਾ ਜਾਂਦਾ ਹੈ। ਇਹ ਤਕਨੀਕ ਸਾਫਟਵੇਅਰ ਦੇ ਰਾਹੀਂ ਕੰਮ ਕਰਦੀ ਹੈ। ਪਹਿਲਾਂ ਇਸ ਤਕਨੀਕ ਦੀ ਵਰਤੋਂ ਸਿਰਫ ਸਮਾਰਟਵਾਚ 'ਚ ਕੀਤੀ ਜਾ ਰਹੀ ਸੀ ਪਰ ਹੁਣ ਇਹ ਤਕਨੀਕ ਆਈਫੋਨ ਮਾਡਲਾਂ 'ਚ ਪੇਸ਼ ਕਰ ਦਿੱਤੀ ਗਈ ਹੈ। ਯੂਜ਼ਰਸ ਨੂੰ ਇਸ ਰਾਹੀਂ ਇਕ ਆਪਰੇਟਰ ਤੋਂ ਦੂਜੇ ਆਪਰੇਟਰ 'ਚ ਸਵਿੱਚ ਕਰਨ 'ਚ ਵੀ ਆਸਾਨੀ ਹੋਵੇਗੀ।


Related News