ਟ੍ਰਾਈ ਨੇ ਜਾਰੀ ਕੀਤੇ ਅੰਕੜੇ: ਜੀਓ ਨੇ ਅਪ੍ਰੈਲ ’ਚ 16.8 ਲੱਖ, ਏਅਰਟੈੱਲ ਨੇ 8.1 ਲੱਖ ਨਵੇਂ ਮੋਬਾਇਲ ਗਾਹਕ ਜੋੜੇ

06/17/2022 12:48:20 PM

ਨਵੀਂ ਦਿੱਲੀ– ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਇਸ ਸਾਲ ਅਪ੍ਰੈਲ ’ਚ 16.8 ਲੱਖ ਨਵੇਂ ਮੋਬਾਇਲ ਗਾਹਕ ਜੋੜੇ ਹਨ ਜਦ ਕਿ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ’ਚ ਇਸ ਦੌਰਾਨ 8.1 ਲੱਖ ਦਾ ਵਾਧਾ ਹੋਇਆ ਹੈ।

ਟ੍ਰਾਈ ਨੇ ਦੱਸਿਆ ਕਿ ਵੋਡਾਫੋਨ-ਆਈਡੀਆ ਨੇ ਅਪ੍ਰੈਲ 2022 ਦੌਰਾਨ 15.7 ਲੱਖ ਗਾਹਕ ਗੁਆਏ ਹਨ। ਇਸ ਤੋਂ ਇਲਾਵਾ ਅਪ੍ਰੈਲ 2022 ਦੌਰਾਨ 15.68 ਲੱਖ ਗਾਹਕਾਂ ਨੇ ਵੋਡਾਫੋਨ-ਆਈਡੀਆ ਦਾ ਸਾਥ ਛੱਡ ਦਿੱਤਾ। ਟ੍ਰਾਈ ਦੇ ਅੰਕੜਿਆਂ ਮੁਤਾਬਕ ਇਸ ਦੇ ਨਾਲ ਭਾਰਤ ਕੁੱਲ ਦੂਰਸੰਚਾਰ ਗਾਹਕਾਂ ਦੀ ਗਿਣਤੀ ਅਪ੍ਰੈਲ 2022 ’ਚ ਮਾਮੂਲੀ ਤੌਰ ’ਤੇ ਵਧ ਕੇ 114.3 ਕਰੋੜ ਹੋ ਗਈ ਹੈ। ਸ਼ਹਿਰੀ ਟੈਲੀਫੋਨ ਗਾਹਕਾਂ ਦੀ ਗਿਣਤੀ ਇਸ ਸਾਲ ਅਪ੍ਰੈਲ ’ਚ ਘਟ ਕੇ 62.4 ਕਰੋੜ ਰਹਿ ਗਈ ਜਦ ਕਿ ਇਸ ਦੌਰਾਨ ਗ੍ਰਾਮੀਣ ਗਾਹਕਾਂ ਦਾ ਆਧਾਰ ਵਧ ਕੇ 51.8 ਕਰੋੜ ਹੋ ਗਿਆ।


Rakesh

Content Editor

Related News