ਜੈਗੁਆਰ ਨੇ ਭਾਰਤ ’ਚ ਲਾਂਚ ਕੀਤੀ ਆਪਣੀ ਪਹਿਲੀ ਇਲੈਕਟ੍ਰਿਕ SUV, ਕੀਮਤ ਕਰ ਦੇਵੇਗੀ ਹੈਰਾਨ

03/24/2021 6:08:18 PM

ਆਟੋ ਡੈਸਕ– ਜੈਗੁਆਰ ਨੇ ਆਪਣੀ ਆਲ-ਇਲੈਕਟ੍ਰਿਕ ਆਈ-ਪੇਸ ਐੱਸ.ਯੂ.ਵੀ. ਨੂੰ ਆਖ਼ਿਰਕਾਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਬੇਸ ਐੱਸ-ਟ੍ਰਿਮ ਦੀ ਕੀਮਤ 1.06 ਕਰੋੜ ਰੁਪਏ ਰੱਖੀ ਗਈ ਹੈ ਉਥੇ ਹੀ ਇਸ ਦੇ HSE ਟ੍ਰਿਮ ਦੀ ਕੀਮਤ 1.12 ਕਰੋੜ ਰੁਪਏ (ਐਕਸ-ਸ਼ੋਅਰੂਮ) ਹੈ। ਇਸ ਵਿਚ 90KWh ਦੀ ਲਿਥੀਅਮ ਆਇਨ ਬੈਟਰੀ ਲੱਗੀ ਹੈ ਅਤੇ ਇਹ 400hp ਦੀ ਪਾਵਰ ਪੈਦਾ ਕਰਦੀ ਹੈ। ਕਾਰ ’ਚ ਮੈਟ੍ਰਿਕਸ ਐੱਲ.ਈ.ਡੀ. ਹੈੱਡਲੈਂਪਸ ਅਤੇ ਐੱਲ.ਈ.ਡੀ. ਲਾਈਟਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਇਸ ਵਿਚ 19 ਇੰਚ ਦੇ ਡਾਇਮੰਡ ਕੱਟ ਅਲੌਏ ਵ੍ਹੀਲਜ਼ ਵੀ ਦਿੱਤੇ ਗਏ ਹਨ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਸਿਰਫ 4.8 ਸਕਿੰਟਾਂ ’ਚ ਫੜ੍ਹਦੀ ਹੈ ਅਤੇ ਇਸ ਦੀ ਟਾਪ ਸਪੀਡ 200 ਕਿਲੋਮੀਟਰ ਪ੍ਰਤੀ ਘੰਟਾ ਦੀ ਦੱਸੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰ ਦੇ 200 ਪ੍ਰੋਟੋਟਾਈਪ ਨੂੰ 10 ਲੱਖ 50 ਹਜ਼ਾਰ ਕਿਲੋਮੀਟਰ ਤਕ ਚਲਾ ਕੇ ਟੈਸਟ ਕੀਤਾ ਜਾ ਚੁੱਕਾ ਹੈ। ਜੈਗੁਅਰ ਆਈ-ਪੇਸ ਨੂੰ ਪੂਰਾ ਚਾਰਜ ਕਰਕੇ ਤੁਸੀਂ 480 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੇ ਹੋ। 

PunjabKesari

ਲਾਜਵਾਬ ਡਿਜ਼ਾਇਨ
ਡਿਜ਼ਾਇਨ ਦੀ ਗੱਲ ਕਰੀਏ ਤਾਂ ਜੈਗੁਆਰ ਆਈ-ਪੇਸ ’ਚ ਹਨੀਕਾਂਬ ਪੈਟਰਨ ਗਰਿੱਲ, ਓ.ਆਰ.ਵੀ.ਐੱਮ. ’ਤੇ ਟਰਨ ਲਾਈਟ ਇੰਡੀਕੇਟਰ, ਵੱਡਾ ਏਅਰ ਇੰਟੈਕ ਡੈਮ ਅਤੇ ਡਿਊਲ ਟੋਨ ਅਲੌਏ ਵ੍ਹੀਲਸਸਮੇਤ ਕਈ ਆਕਰਸ਼ਕ ਫੀਚਰਜ਼ ਮਿਲਦੇ ਹਨ। ਇਸ ਐੱਸ.ਯੂ.ਵੀ. ਦੀ ਲੰਬਾਈ 4682mm, ਚੌੜਾਈ 2011mm ਅਤੇ ਉਚਾਈ 2990mm ਰੱਖੀ ਗਈ ਹੈ। ਆਈ-ਪੇਸ ਨੂੰ ਕੁੱਲ 12 ਰੰਗਾਂ ਦੇ ਆਪਸ਼ਨ ’ਚ ਉਪਲੱਬਧ ਕਰਵਾਇਆ ਗਿਆ ਹੈ। 

PunjabKesari

ਸਪੋਰਟਸ ਸੀਟਾਂ 
ਇਸ ਕਾਰ ’ਚ 8 ਤਰ੍ਹਾਂ ਅਡਜਸਟ ਹੋਣ ਵਾਲੀਆਂ ਸੀਟਾਂ, 380 ਵਾਟ ਮੇਰੀਡੀਅਨ ਸਾਊਂਡ ਸਿਸਟਮ, 3ਡੀ ਸਰਾਊਂਡ ਕੈਮਰਾ, ਹੈੱਡਸ ਅਪ ਡਿਸਪਲੇਅ ਅਤੇ ਕਰੂਜ਼ ਕੰਟਰੋਲ ਸਮੇਤ ਕਈ ਫੀਚਰਜ਼ ਮਿਲਦੇ ਹਨ। 

PunjabKesari


Rakesh

Content Editor

Related News