5,000mAh ਦੀ ਬੈਟਰੀ ਨਾਲ ਲਾਂਚ ਹੋਇਆ itel Vision 2S, ਕੀਮਤ 7,000 ਰੁਪਏ ਤੋਂ ਵੀ ਘੱਟ

Tuesday, Sep 07, 2021 - 05:35 PM (IST)

5,000mAh ਦੀ ਬੈਟਰੀ ਨਾਲ ਲਾਂਚ ਹੋਇਆ itel Vision 2S, ਕੀਮਤ 7,000 ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਆਈਟੈੱਲ ਨੇ ਆਪਣੇ ਨਵੇਂ ਅਤੇ ਬਜਟ ਸਮਾਰਟਫੋਨ itel Vision 2S ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। itel Vision 2S ਲਈ ਕੰਪਨੀ ਨੇ Live Life Big Size ਸਲੋਗਨ ਦਾ ਇਸਤੇਮਾਲ ਕੀਤਾ ਹੈ।  itel Vision 2S ਦੇ ਨਾਲ 5000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਵਾਟਰਡ੍ਰੋਪ ਨੌਚ ਡਿਸਪਲੇਅ ਹੈ।

itel Vision 2S ਦੀ ਕੀਮਤ
ਫੋਨ ਦੀ ਕੀਮਤ 6,999 ਰੁਪਏ ਰੱਖੀ ਗਈ ਹੈ ਅਤੇ ਇਸ ਦੇ ਨਾਲ ਵਨ ਟਾਈਮ ਸਕਰੀਨ ਰਿਪਲੇਸਮੈਂਟ ਦੀ ਵੀ ਸੁਵਿਧਾ ਮਿਲਦੀ ਹੈ, ਹਾਲਾਂਕਿ, ਇਹ ਸੁਵਿਧਾ ਫੋਨ ਖਰੀਦਣ ਦੇ ਅਗਲੇ 100 ਦਿਨਾਂ ਲਈ ਹੀ ਮਿਲੇਗੀ। ਫੋਨ ਨੂੰ ਗ੍ਰੇਡੇਸ਼ਨ ਪਰਪਲ, ਗ੍ਰੇਡੇਸ਼ਨ ਬਲਿਊ ਅਤੇ ਡੀਪ ਬਲਿਊ ਰੰਗ ’ਚ ਖਰੀਦਿਆ ਜਾ ਸਕੇਗਾ। 

itel Vision 2S ਦੇ ਫੀਚਰਜ਼
ਆਈਟੈੱਲ ਦੇ ਇਸ ਫੋਨ ’ਚ 6.52 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ’ਤੇ 2.5ਡੀ ਕਰਵਡ ਗਲਾਸ ਹੈ. ਇਸ ਵਿਚ 1.6GHz ਦੀ ਸਪੀਡ ਵਾਲਾ ਆਕਟਾ-ਕੋਰ ਪ੍ਰੋਸੈਸਰ ਹੈ, ਹਾਲਾਂਕਿ ਪ੍ਰੋਸੈਸਰ ਦੇ ਨਾਂ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਫੋਨ ’ਚ ਐਂਡਰਾਇਡ 11 ਗੋ ਐਡੀਸ਼ਨ ਦਿੱਤਾ ਗਿਆ ਹੈ। ਇਸ ਵਿਚ 2 ਜੀ.ਬੀ. ਰੈਮ ਨਾਲ 32 ਜੀ.ਬੀ. ਸਟੋਰੇਜ ਦਿੱਤੀ ਗਈ ਹੈ। 

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 8 ਮੈਗਾਪਿਕਸਲ ਦਾ ਹੈ, ਦੂਜਾ ਲੈੱਨਜ਼ ਵੀ.ਜੀ.ਏ. ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ VoLTE/ViLTE/VoWIFI, ਫੇਸ ਅਨਲਾਕ, ਫਿੰਗਰਪ੍ਰਿੰਟ ਸੈਂਸਰ, 3.5mm ਦਾ ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਚਾਰਜਿੰਗ ਪੋਰਟ ਹੈ। 


author

Rakesh

Content Editor

Related News