ਫਾਰਚਿਊਨਰ ਅਤੇ ਅੰਡੈਵਰ ਨੂੰ ਟੱਕਰ ਦੇਵੇਗੀ ISUZU ਦੀ ਨਵੀਂ ਦਮਦਾਰ SUV
Sunday, Apr 02, 2017 - 05:42 PM (IST)
ਜਲੰਧਰ- ਟੋਯੋਟਾ ਦੀ ਦਮਦਾਰ ਐੱਸ. ਯੂ. ਵੀ ਫਾਰਚਿਊਨਰ ਨੂੰ ਟੱਕਰ ਦੇਣ ਲਈ ਬਾਜ਼ਾਰ ''ਚ ਨਵੀਂ ਐੱਸ. ਯੂ. ਵੀ ਨੇ ਦਸਤੱਕ ਦੇ ਦਿੱਤੀ ਹੈ । ਇਹ ਹੈ isuzu MU-X, ਜੋ 11 ਮਈ ਨੂੰ ਲਾਂਚ ਹੋਣ ਜਾ ਰਹੀ ਹੈ। ਹਾਲਾਂਕਿ, ਕੰਪਨੀ ਵੱਲੋਂ ਅਜੇ ਤੱਕ ਤਰੀਕ ਦੀ ਪੁੱਸ਼ਟੀ ਨਹੀਂ ਕੀਤੀ ਗਈ ਹੈ, ਪਰ ਬਾਜ਼ਾਰ ''ਚ ਇਸ ਦੀ ਤਰੀਕ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਇਸ ਐੱਸ. ਯੂ. ਵੀ ਨੂੰ ਟੋਯੋਟਾ ਦੀ ਪ੍ਰੀਮੀਅਮ ਐੱਸ. ਯੂ. ਵੀ ਫਾਰਚਿਊਨਰ ਦਾ ਰਾਇਵਲ ਮੰਨਿਆ ਜਾ ਰਿਹਾ ਹੈ। ਜੇਕਰ ਇਸ ਐੱਸ. ਯੂ. ਵੀ ਦੇ ਫੀਚਰਸ ਵੱਲ ਇਕ ਨਜ਼ਰ ਕਰੀਏ ਤਾਂ ਇਸ ਦੇ ਬੂਟ ਡੋਰ ''ਤੇ ਸਪਲਿਟ ਟੇਲ ਲਾਈਟਸ, ਪਿੱਕ-ਅਪ ਮਾਡਲ ਦਾ ਕੈਬਿਨ ਦਿੱਤਾ ਗਿਆ ਹੈ। ਮਕੈਨਿਕਲੀ ਇਸ ਨੂੰ ਕਈ ਵੇਰਿਅੰਟਸ ''ਚ ਲਾਂਚ ਕੀਤਾ ਜਾਵੇਗਾ। ਸ਼ੁਰੂਆਤੀ ਤੌਰ ''ਤੇ ਇਹ ਐਸ. ਯੂ. ਵੀ ਮੈਨੂਅਲ ਅਤੇ ਆਟੋ ਟਰਾਂਸਮਿਸ਼ਨ ''ਚ ਆਲ ਵ੍ਹੀਲ ਡਰਾਇਵ ਆਪਸ਼ਨ ''ਚ ਉਪਲੱਬਧ ਰਹੇਗੀ।
ਐੈੱਮ. ਯੂ -ਐਕਸ ਦੇ ਇੰਡਿਅਨ ਵਰਜ਼ਨ ''ਚ 3.0-ਲਿਟਰ ਇੰਜਣ ਦਿੱਤਾ ਗਿਆ ਹੈ। ਨਾਲ ਹੀ 1.9-ਲਿਟਰ ਇੰਜਣ ਦੇ ਨਾਲ ਵੀ ਇਹ ਉਪਲੱਬਧ ਰਹੇਗੀ, ਜੋ ਮੈਕਸੀਮਮ 150 ਬੀ. ਐੱਚ. ਪੀ ਦੀ ਪਾਵਰ ਜਨਰੇਟ ਕਰਨ ''ਚ ਸਮਰੱਥ ਹੈ। ਨਵੀਂ ਐੱਮ. ਯੂ-ਐਕਸ ਫਾਰਚਿਊਨਰ ਦੇ ਨਾਲ-ਨਾਲ ਫੋਰਡ ਦੀ ਅੰਡੈਵਰ, ਮਿਤਸੁਬਿਸ਼ੀ ਦੀ ਪਜੇਰੋ ਸਪੋਰਟ ਵੀ ਐੱਮ. ਯੂ -ਐਕਸ ਦੇ ਰਾਇਵਲ ਰਹਿਣਗੇ। ਹਾਲਾਂਕਿ, ਅੰਤਰਰਾਸ਼ਟਰੀ ਬਾਜ਼ਾਰਾਂ ਲਈ ਆਈਸੁਜੂ ਨੇ ਫੇਸਲਿਫਟ ਵਰਜ਼ਨ ਵੀ ਉਤਾਰਿਆ ਹੈ, ਪਰ ਭਾਰਤ ''ਚ ਅਜੇ ਪ੍ਰੀ-ਫੇਸਲਿਫਟ ਵਰਜ਼ਨ ਹੀ ਲਿਆਇਆ ਜਾਵੇਗਾ।
