8 ਮਈ ਨੂੰ ਭਾਰਤ ''ਚ ਲਾਂਚ ਹੋ ਸਕਦੇ ਹਨ ਨੋਕੀਆ ਐਂਡਰਾਇਡ ਸਮਾਰਟਫੋਨਜ਼!
Thursday, May 04, 2017 - 01:38 PM (IST)
ਜਲੰਧਰ- ਨੋਕੀਆ ਦੇ ਸਮਾਰਟਫੋਨਜ਼ ਦੀ ਲੋਕਪ੍ਰਿਅਤਾ ਅੱਜ ਵੀ ਬਰਕਰਾਰ ਹੈ। ਕੰਪਨੀ ਨੇ ਕੁਝ ਮਹੀਨੇ ਪਹਿਲਾਂ ਹੀ ਆਪਣਾ ਪਹਿਲਾ ਨੋਕੀਆ ਐਂਡਰਾਇਡ ਫੋਨ ਨੋਕੀਆ 6 ਲਾਂਚ ਕੀਤਾ ਸੀ, ਜਿਸ ਨੂੰ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਨੋਕੀਆ ਦੇ ਸਾਰੇ ਐਂਡਰਾਇਨ ਫੋਨਜ਼ HMD ਗਲੋਬਲ ਕੰਪਨੀ ਦੁਆਰਾ ਬਣਾਏ ਜਾ ਰਹੇ ਹਨ। ਨੋਕੀਆ 6 ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਨੋਕੀਆ 3 ਅਤੇ ਨੋਕੀਆ 5 ਨੂੰ ਲਾਂਚ ਕਰਨ ਦੀ ਗੱਲ ਕਹੀ ਸੀ। ਇਸੇ ਨੂੰ ਲੈ ਕੇ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ।
Nokiapoweruser.com ਮੁਤਾਬਕ, ਕੰਪਨੀ ਭਾਰਤ ''ਚ ਨੋਕੀਆ 3,5,6 ਅਤੇ ਨੋਕੀਆ 3310 8 ਮਈ ਨੂੰ ਲਾਂਚ ਕਰ ਸਕਦੀ ਹੈ। ਇਸ ਲਈ HMD ਗਲੋਬਲ ਨੇ ਅਧਿਕਾਰਤ ਤੌਰ ''ਤੇ ਮੀਡੀਆ ਇਨਵਾਈਟ ਭੇਜਣਾ ਵੀ ਸ਼ੁਰੂ ਕਰ ਦਿੱਤੇ ਹਨ। HMD ਗਲੋਬਲ ਨੇ ਪ੍ਰੈੱਸ ਇਨਵਾਈਨ ''ਚ ਲਿਖਿਆ ਹੈ ਕਿ HMD ਗਲੋਬਲ ਤੁਹਾਨੂੰ ਮੁੱਖ ਉਤਪਾਦ ਅਧਿਕਾਰੀ ਜੂਹੋ ਸਰਵਿਕਸ ਦੇ ਨਾਲ ਗੱਲਬਾਤ ਕਰਨ ਲਈ ਸੱਦਾ ਦਿੰਦੀ ਹੈ। ਇਹ ਈਵੈਂਟ 8 ਮਈ 2017 ਨੂੰ ਸਾਮ 6 ਵਜੇ ਨਵੀਂ ਦਿੱਲੀ ''ਚ ਆਯੋਜਿਤ ਕੀਤੇ ਜਾਣ ਦੀ ਉਮੀਦ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਈਵੈਂਟ ''ਚ ਨੋਕੀਆ ਦੇ ਸਾਰੇ ਨਵੇਂ ਸਮਾਰਟਫੋਨਜ਼ ਅਤੇ ਨੋਕੀਆ 3310 ਨੂੰ ਭਾਰਤ ''ਚ ਲਾਂਚ ਕੀਤਾ ਜਾਵੇਗਾ। ਉਤੇ ਹੀ ਫੋਨਜ਼ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਵੀ ਈਵੈਂਟ ''ਚ ਦੱਸਿਆ ਜਾਵੇਗਾ। ਇਨ੍ਹਾਂ ਦੀ ਕੀਮਤ ਐਂਟਰੀ-ਲੈਵਲ ਅਤੇ ਮਿਡ-ਰੇਂਜ ਤੱਕ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਹੀ ''ਚ ਕਈ ਖਬਰਾਂ ਆਈਆਂ ਸਨ ਜਿਨ੍ਹਾਂ ''ਚ ਇਨ੍ਹਾਂ ਨੋਕੀਆ ਫੋਨਜ਼ ਨੂੰ ਮਈ ਜਾਂ ਜੂਨ (ਭਾਰਤ) ''ਚ ਲਾਂਚ ਕਰਨ ਦੀ ਗੱਲ ਕਹੀ ਗਈ ਸੀ।
