ਇਕ ਸਕਿੰਟ ’ਚ 6 iPhone ਤਿਆਰ ਕਰਦੀ ਹੈ ਕੰਪਨੀ, ਜਾਣੋ ਪੂਰਾ ਪ੍ਰੋਸੈਸ
Thursday, Sep 08, 2022 - 05:16 PM (IST)
ਗੈਜੇਟ ਡੈਸਕ– ਐਪਲ ਨੇ ਆਖਿਰਕਾਰ ਬੁੱਧਵਾਰ ਨੂੰ ਆਈਫੋਨ 14 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਐਪਲ ਦੇ ਦੀਵਾਨੇ ਇਸ ਫੋਨ ਦੇ ਲਾਂਚ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਓ ਜਾਣਦੇ ਹਾਂ ਕਿ ਕੰਪਨੀ ਆਈਫੋਨ ਕਿਸ ਤਰ੍ਹਾਂ ਤਿਆਰ ਕਰਦੀ ਹੈ। ਹਰ ਆਈਫੋਨ ਨੂੰ ਤਿਆਰ ਹੋਣ ਲਈ ਲਗਭਗ 400 ਪ੍ਰਕਿਰਿਆਵਾਂ ’ਚੋਂ ਗੁਜ਼ਰਨਾ ਪੈਂਦਾ ਹੈ।
ਇਹ ਵੀ ਪੜ੍ਹੋ- ਯੂਜ਼ਰਜ਼ ਦੀ ਜਾਨ ਬਚਾਏਗਾ iPhone 14, ਐਕਸੀਡੈਂਟ ਹੋਣ ’ਤੇ ਐਮਰਜੈਂਸੀ ਨੰਬਰ ’ਤੇ ਭੇਜੇਗਾ ਅਲਰਟ
ਇਕ ਸਕਿੰਟ 'ਚ ਤਿਆਰ ਹੁੰਦੇ ਹਨ 6 ਆਈਫੋਨ
ਨਿਊ ਯਾਰਕ ਟਾਈਮਸ ਦੀ ਰਿਪੋਰਟ ਅਨੁਸਾਰ ਐਪਲ ਕੰਪਨੀ ਇਕ ਦਿਨ ’ਚ ਲਗਭਗ 5 ਲੱਖ ਆਈਫੋਨ ਤਿਆਰ ਕਰਦੀ ਹੈ ਯਾਨਿ ਕਿ ਹਰ ਸਕਿੰਟ ’ਚ ਕੰਪਨੀ 6 ਆਈਫੋਨ ਤਿਆਰ ਕਰਦੀ ਹੈ। ਇਸ ਪ੍ਰੋਸੈਸ ਲਈ 200 ਤੋਂ ਜ਼ਿਆਦਾ ਸਪਲਾਇਰਜ਼ ਕੋਲੋਂ ਕੰਪੋਨੈਂਟਸ ਇਕੱਠੇ ਕੀਤੇ ਜਾਂਦੇ ਹਨ ਜਿਨ੍ਹਾਂ ’ਚ ਮੈਮਰੀ ਚਿੱਪ, ਮਾਡਮ, ਕੈਮਰਾ ਮਾਡਿਊਲ, ਮਾਈਕ੍ਰੋਫੋਨ ਅਤੇ ਟੱਚ ਕੰਟਰੋਲ ਵਰਗੇ ਪਾਰਟ ਸ਼ਾਮਿਲ ਹੁੰਦੇ ਹਨ।
ਇਹ ਵੀ ਪੜ੍ਹੋ- 28 ਲੱਖ ਰੁਪਏ ’ਚ ਵਿਕਿਆ 15 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸ
ਕੰਪਨੀ ਸਭ ਤੋਂ ਪਹਿਲਾਂ ਗਲੋਬਲ ਸਪਲਾਇਰਜ਼ ਕੋਲੋਂ ਕੰਪੋਨੈਂਟਸ ਇਕੱਠੇ ਕਰਕੇ ਉਨ੍ਹਾਂ ਨੂੰ ਆਪਣੇ ਮੈਨੂਫੈਕਚਰਰਸ ਲਈ ਦਿੰਦੀ ਹੈ। ਐਪਲ ਫੋਨ ਦੀ ਮੈਟਲ ਕੇਸਿੰਗ ਚੀਨ ਦੀ Foxconn ਕੰਪਨੀ ਤਿਆਰ ਕਰਦੀ ਹੈ ਅਤੇ ਆਈਫੋਨ ਨੂੰ ਤਿਆਰ ਕਰਨ ਲਈ ਕੁੱਲ 400 ਸਟੈਪਸ ’ਚੋਂ ਗੁਜ਼ਰਨਾਂ ਪੈਂਦਾ ਹੈ ਜਿਨ੍ਹਾਂ ’ਚ ਪਾਲਿਸ਼ਿੰਗ, ਸੌਲਡਰਿੰਗ, ਡ੍ਰਿਲਿੰਗ ਅਤੇ ਫਿਟਿੰਗ ਸਕਰੂ ਵਰਗੀਆਂ ਪ੍ਰਕਿਰਿਆਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ- iPhone 14 ਦੀ ਲਾਂਚਿੰਗ ਤੋਂ ਪਹਿਲਾਂ Apple ਨੂੰ ਲੱਗਾ ਵੱਡਾ ਝਟਕਾ, ਜਾਣੋ ਕੀ ਹੈ ਪੂਰਾ ਮਾਮਲਾ