iPhone 14 ਲਾਂਚ : iPhone 13 ਦੇ ਸਾਰੇ ਮਾਡਲ ਹੋਏ ਸਸਤੇ, 10 ਹਜ਼ਾਰ ਤੱਕ ਦੀ ਕਟੌਤੀ, ਜਾਣੋ ਨਵੀਂਆਂ ਕੀਮਤਾਂ
Thursday, Sep 08, 2022 - 01:59 PM (IST)
ਗੈਜੇਟ ਡੈੱਸਕ : ਐਪਲ ਕੰਪਨੀ ਨੇ iPhone 14 ਦੀ ਸੀਰੀਜ਼ ਲਾਂਚ ਕਰ ਦਿੱਤੀ ਹੈ। Apple iPhone 14 ਸੀਰੀਜ਼ ਦੇ ਤਹਿਤ iPhone 14, iPhone 14 Plus, iPhone 14 Pro ਅਤੇ iPhone 14 Pro Max ਨੂੰ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਪਲ ਨੇ Apple Watch Ultra, Apple Watch Series 8, Apple Watch SE ਅਤੇ AirPods Pro 2 ਨੂੰ ਵੀ ਲਾਂਚ ਕੀਤਾ ਹੈ। ਨਵੇਂ ਆਈਫੋਨ ਦੇ ਲਾਂਚ ਹੋਣ ਦੇ ਨਾਲ ਹੀ ਲੋਕ ਪੁਰਾਣੇ ਆਈਫੋਨ ਦੇ ਸਸਤੇ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਵਾਰ ਵੀ ਆਈਫੋਨ 14 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਆਈਫੋਨ 13 ਦੀਆਂ ਕੀਮਤਾਂ 'ਚ ਵੀ ਵੱਡੀ ਕਟੌਤੀ ਕੀਤੀ ਗਈ ਹੈ।
ਜਾਣੋ ਕੀ ਹੋਣਗੀਆਂ iPhone 13 ਦੇ ਮਾਡਲਾਂ ਦੀ ਨਵੀਂ ਕੀਮਤਾਂ
Apple iPhone 14 ਦੀ ਸ਼ੁਰੂਆਤੀ ਕੀਮਤ 79,990 ਰੁਪਏ ਰੱਖੀ ਗਈ ਹੈ ਜਦਕਿ ਆਈ ਫੋਨ 13 ਸੀਰੀਜ਼ ਨੂੰ ਵੀ ਇਸੇ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਹੁਣ ਆਈਫੋਨ 13 ਦੀ ਸ਼ੁਰੂਆਤੀ ਕੀਮਤ 69,990 ਕਰ ਦਿੱਤੀ ਗਈ ਹੈ ਜੋ ਕਿ 128 ਜੀਬੀ ਵੇਰੀਐਂਟ ਹੈ। ਇਸ ਵਿਚ 10 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ।ਖਪਤਕਾਰ ਐਪਲ ਦੇ ਸਟੋਰ ਅਤੇ ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦੇ ਨਾਲ-ਨਾਲ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਵਿੱਚ ਨਵੀਂ ਕੀਮਤ ਦੇ ਨਾਲ ਆਈਫੋਨ 13 ਖਰੀਦ ਸਕਦੇ ਹਨ ਦੋਵਾਂ ਸਾਈਟਾਂ 'ਤੇ ਵਿਕਰੀ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਆਈਫੋਨ 13 ਦੇ ਨਾਲ 58,730 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫਲਿੱਪਕਾਰਟ ਪੁਰਾਣੇ ਫੋਨ ਦੇ ਨਾਲ 17,000 ਰੁਪਏ ਤੱਕ ਦਾ ਐਕਸਚੇਂਜ ਆਫਰ ਦੇ ਰਿਹਾ ਹੈ।
ਇਸ ਤਰ੍ਹਾਂ ਆਈਫੋਨ 12 ਦੀ ਕੀਮਤ 'ਚ ਵੀ ਕਟੌਤੀ ਕੀਤੀ ਗਈ ਹੈ। ਆਈਫੋਨ12 ਦੀ ਕੀਮਤ ਘਟਾ ਕੇ 59,990 ਰੁਪਏ ਕਰ ਦਿੱਤੀ ਗਈ ਹੈ। ਐਮਾਜ਼ਾਨ 'ਤੇ ਇਸ ਦੀ ਕੀਮਤ ਹੋਰ ਵੀ ਘੱਟ ਹੈ ਐਮਾਜ਼ਾਨ ਆਈਫੋਨ 12 ਨੂੰ ਸਿਰਫ 52,999 ਰੁਪਏ ਵਿੱਚ ਵੇਚ ਰਿਹਾ ਹੈ। ਆਈਫੋਨ 12 ਦੇ ਨਾਲ 10,950 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਈਫੋਨ 12 ਮਿਨੀ ਦੀ ਕੀਮਤ 55,999 ਰੁਪਏ ਕਰ ਦਿੱਤੀ ਗਈ ਹੈ।Amazon 'ਤੇ iPhone 13 Pro ਦੀ ਸ਼ੁਰੂਆਤੀ ਕੀਮਤ 1,08,900 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ iPhone 13 Pro Max ਨੂੰ 1,18,900 ਰੁਪਏ ਦੀ ਕੀਮਤ 'ਤੇ ਵੀ ਖਰੀਦਿਆ ਜਾ ਸਕਦਾ ਹੈ।