ਸ਼ਾਓਮੀ ਦੇ ਟੀਵੀ ਨੂੰ ਟੱਕਰ ਦੇਣ ਲਈ ਇਸ ਕੰਪਨੀ ਨੇ ਲਾਂਚ ਕੀਤਾ 4K UHD ਸਮਾਰਟ TV

11/05/2018 12:12:22 PM

ਗੈਜੇਟ ਡੈਸਕ– ਇਨਟੈਕਸ ਟੈਕਨਾਲੋਜੀ ਨੇ ਆਪਣੀ ਟੀਵੀ ਸੀਰੀਜ਼ ’ਚ ਤਿੰਨ ਨਵੇਂ 4K UHD LED ਟੀਵੀ ਮਾਡਲਸ ਨੂੰ ਪੇਸ਼ ਕੀਤਾ ਹੈ। ਇਹ ਸਾਰੇ ਨਵੇਂ ਸਮਾਰਟ ਐੱਲ.ਈ.ਡੀ. ਟੀਵੀ ਹਨ, ਜਿਸ ਵਿਚ JioCinema ਐਪ ਇੰਟੀਗ੍ਰੇਡ ਹੈ। ਕੰਪਨੀ ਨੇ ਇਨ੍ਹਾਂ ਟੀਵੀ ਨੂੰ ਪਹਿਲਾਂ ਤੋਂ ਮੌਜੂਦ ਆਪਣੇ ਸਮਾਰਟ ਟੀਵੀ ਦੇ ਪੋਰਟਫੋਲੀਓ ’ਚ ਸ਼ਾਮਲ ਕੀਤਾ ਹੈ। ਕੰਪਨੀ ਦੁਆਰਾ ਲਾਂਚ ਕੀਤੇ ਗਏ ਟੀਵੀ ਦੇ ਮਾਡਲਾਂ ਦਾ ਨਾਂ LED–SU4303, LED-SU5003 ਅਤੇ LED-SU5503 ਹੈ। ਨਾਲ ਹੀ ਇਹ ਟੀਵੀ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਕੰਮ ’ਤੇ ਕੰਮ ਕਰਦੇ ਹਨ। ਇਸ ਤੋਂ ਇਲਾਵਾ ਟੀਵੀ ’ਚ ਮੌਜੂਦ JioCinema ਪਲੇਟਫਾਰਮ ਮੌਜੂਦ ਹੈ ਜੋ ਕਿ ਤੁਹਾਨੂੰ ਕੰਟੈਂਟ ਸਟਰੀਮਿੰਗ ਦਾ ਆਪਸ਼ਨ ਦਿੰਦਾ ਹੈ। 

ਕੀਮਤ ਤੇ ਉਪਲੱਬਧਤਾ
ਇਨਟੈਕਸ ਨੇ ਆਪਣੇ LED–SU4303, LED-SU5003 ਅਤੇ LED-SU5503 ਨੂੰ ਲਾਂਚ ਕੀਤਾ ਹੈ। ਇਸ ਵਿਚ ਤਿੰਨ ਟੀਵੀ ਦਾ ਸਾਈਜ਼ 43-इंच LED TV, 50-ਇੰਚ ਅਤੇ 55-ਇੰਚ ਹੈ। ਇਸ ਦੇ ਨਾਲ ਹੀ ਤਿੰਨਾਂ ਟੀਵੀਆਂ ਦੀ ਕੀਮਤ 52,990 ਰੁਪਏ, 75,000 ਰੁਪਏਅਤੇ 1,00,000 ਰੁਪਏ ਹੈ। ਇਨ੍ਹਾਂ ਸਮਾਰਟ ਟੀਵੀ ਨੂੰ ਤੁਸੀਂ ਭਾਰਤ ’ਚ ਮੌਜੂਦ ਸਾਰੇ ਵੱਡੇ ਰਿਟੇਲਰਾਂ ਤੋਂ ਖਰੀਦ ਸਕੋਗੇ। ਇਸ ਤੋਂ ਇਲਾਵਾ ਇਨਟੈਕਸ ਦੇ ਬ੍ਰਾਂਡਿਡ ਟੀਵੀ ਆਨਲਾਈਨ ਵੀ ਉਪਲੱਬਧ ਹਨ ਪਰ ਇਨ੍ਹਾਂ ਨਵੇਂ ਟੀਵੀ ਦੀ ਉਪਲੱਬਧਤਾ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

ਫੀਚਰਸ
ਇਨਟੈਕਸ ਨੇ ਨਵੇਂ LED TVs ਨੂੰ ਸੁਪਰ ਸਲਿੱਮ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਹੈ। ਉਥੇ ਹੀ ਨਵੇਂ LED TVs ਨੂੰ ਅਲਟਰਾ ਹਾਈ ਡੈਫੀਨੇਸ਼ਨ ਹੈ। ਦੂਜੇ ਪਾਸੇ ਟੀਵੀ ਦਾ ਸਕਰੀਨ ਰੈਜ਼ੋਲਿਊਸ਼ਨ (3840 x 2160 ਪਿਕਸਲ) ਹੈ। ਇਹ ਟੀਵੀ ਐਂਡਰਾਇਡ 6.0 ’ਤੇ ਕੰਮ ਕਰਦਾ ਹੈ। ਨਾਲ ਹੀ ਟੀਵੀ ’ਚ ਦਿੱਤੇ ਗਏ ਇਨਟੈਕਸ ਸਟੋਰ ’ਚ 200 ਐਪਸ ਹਨ। ਨਵੇਂ ਇਨਟੈਕਸ 4K UHD ਸਮਾਰਟ ਐੱਲ.ਈ.ਡੀ. ਟੀਵੀ ’ਚ ਡਿਊਲ ਕੋਰ ਪਰੋਸੈਸਰ ਹੈ। ਫਿਲਹਾਲ ਕੰਪਨੀ ਨੇ ਪ੍ਰੋਸੈਸਰ ਦੀ ਕਲਾਕ ਸਪੀਡ ਅਤੇ ਪ੍ਰੋਸੈਸਰ ਦੀ ਡਿਟੇਲਸ ਨੂੰ ਸ਼ੇਅਰ ਨਹੀਂ ਕੀਤਾ। ਹਾਲਾਂਕਿ ਕੰਪਨੀ ਨੇ ਦੱਸਿਆ ਹੈ ਕਿ ਟੀਵੀ ’ਚ 1.5 ਜੀ.ਬੀ. ਰੈਮ ਅਤੇ 8 ਜੀ.ਬੀ. ਇਨਟਰਨਲ ਸਟੋਰੇਜ ਹੋਵੇਗੀ। ਇਨਟੈਕਸ ਟੀਵੀ ’ਚ ਇਨਬਿਲਟ Miracast ਸਪੋਰਟ ਹੈ ਜੋ ਕਿ ਵਾਈ-ਫਾਈ ਕੁਨੈਕਟੀਵਿਟੀ ਦੇ ਨਾਲ ਆਉਂਦੇ ਹਨ। ਇਸ ਦੇ ਨਾਲ ਹੀ ਟੀਵੀ ’ਚ ਵਾਈ-ਪਾਈ b/g/n ਅਤੇ 802.11ac, 3 HDMI ਅਤੇ 2USB ਪੋਰਟਸ ਕੁਨੈਕਟੀਵਿਟੀ ਲਈ ਹਨ। 


Related News