Instagram ਯੂਜ਼ਰਸ ਸਾਵਧਾਨ! ਤੁਰੰਤ ਕਰ ਲਓ ਇਹ ਸੈਟਿੰਗ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਖਾਤਾ

Friday, Mar 27, 2026 - 11:19 AM (IST)

Instagram ਯੂਜ਼ਰਸ ਸਾਵਧਾਨ! ਤੁਰੰਤ ਕਰ ਲਓ ਇਹ ਸੈਟਿੰਗ, ਨਹੀਂ ਤਾਂ ਖਾਲੀ ਹੋ ਸਕਦਾ ਹੈ ਬੈਂਕ ਖਾਤਾ

ਗੈਜੇਟ ਡੈਸਕ - ਅੱਜ ਦੇ ਦੌਰ 'ਚ ਇੰਸਟਾਗ੍ਰਾਮ ਸਿਰਫ਼ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕਰਨ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਤੁਹਾਡੀ ਨਿੱਜੀ ਜ਼ਿੰਦਗੀ 'ਚ ਡੂੰਘੀ ਸੰਨ੍ਹ ਲਗਾ ਰਿਹਾ ਹੈ। ਬਹੁਤ ਸਾਰੇ ਯੂਜ਼ਰਸ ਬਿਨਾਂ ਪੜ੍ਹੇ ਹੀ ਐਪ ਨੂੰ ਕਈ ਤਰ੍ਹਾਂ ਦੀਆਂ ਪਰਮਿਸ਼ਨਾਂ ਦੇ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਨਿੱਜੀ ਜਾਣਕਾਰੀ ਤੱਕ ਪਹੁੰਚਣਾ ਆਸਾਨ ਹੋ ਜਾਂਦਾ ਹੈ।

ਤੁਹਾਡੇ ਫੋਨ ਦੀ ਕਿਹੜੀ ਜਾਣਕਾਰੀ 'ਤੇ ਹੈ ਇੰਸਟਾਗ੍ਰਾਮ ਦੀ ਨਜ਼ਰ?
ਸਰੋਤਾਂ ਅਨੁਸਾਰ, ਇੰਸਟਾਗ੍ਰਾਮ ਤੁਹਾਡੇ ਸਮਾਰਟਫੋਨ ਤੋਂ ਕਈ ਤਰ੍ਹਾਂ ਦਾ ਡਾਟਾ ਇਕੱਠਾ ਕਰਦਾ ਹੈ। ਇਸ 'ਚ ਤੁਹਾਡੀ ਲੋਕੇਸ਼ਨ, ਸਰਚ ਹਿਸਟਰੀ, ਬ੍ਰਾਊਜ਼ਿੰਗ ਹਿਸਟਰੀ ਅਤੇ ਡਿਵਾਈਸ ਦੀ ਜਾਣਕਾਰੀ (ਜਿਵੇਂ ਕਿ ਮਾਡਲ, ਬੈਟਰੀ ਅਤੇ ਨੈੱਟਵਰਕ) ਸ਼ਾਮਲ ਹੈ। ਇੰਨਾ ਹੀ ਨਹੀਂ, ਤੁਸੀਂ ਕਿਸ ਪੋਸਟ 'ਤੇ ਕਿੰਨੀ ਦੇਰ ਰੁਕੇ, ਕਿਸ ਨੂੰ ਲਾਈਕ ਕੀਤਾ ਜਾਂ ਕਿਸ ਨੂੰ ਫਾਲੋ ਕੀਤਾ, ਇਹ ਸਭ ਕੁਝ ਰਿਕਾਰਡ ਕੀਤਾ ਜਾਂਦਾ ਹੈ। ਜੇਕਰ ਤੁਸੀਂ ਕਾਨਟੈਕਟ ਐਕਸੈਸ ਦਿੱਤੀ ਹੈ, ਤਾਂ ਤੁਹਾਡੀ ਫੋਨਬੁੱਕ ਦੇ ਨੰਬਰ ਵੀ ਐਪ ਕੋਲ ਪਹੁੰਚ ਜਾਂਦੇ ਹਨ।

ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ 'ਮੈਟਾ' (Meta) ਇਸ ਜਾਣਕਾਰੀ ਦੀ ਵਰਤੋਂ ਤੁਹਾਨੂੰ ਵਿਅਕਤੀਗਤ ਵਿਗਿਆਪਨ ਦਿਖਾਉਣ ਅਤੇ ਆਪਣੇ ਐਲਗੋਰਿਦਮ ਨੂੰ ਸੁਧਾਰਨ ਲਈ ਕਰਦੀ ਹੈ। ਉਦਾਹਰਨ ਲਈ, ਜੇਕਰ ਤੁਸੀਂ ਕਿਸੇ ਖਾਸ ਵਿਸ਼ੇ ਦੀਆਂ ਪੋਸਟਾਂ ਦੇਖਦੇ ਹੋ, ਤਾਂ ਤੁਹਾਡੇ ਫੀਡ 'ਚ ਉਹੀ ਸਮੱਗਰੀ ਜ਼ਿਆਦਾ ਦਿਖਾਈ ਦੇਣ ਲੱਗਦੀ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਇਹ ਡਾਟਾ ਥਰਡ ਪਾਰਟੀ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ, ਜਿਸ ਨਾਲ ਡਾਟਾ ਲੀਕ ਜਾਂ ਹੈਕਿੰਗ ਦਾ ਖਤਰਾ ਬਣਿਆ ਰਹਿੰਦਾ ਹੈ।

ਆਪਣੀ ਪ੍ਰਾਈਵੇਸੀ ਨੂੰ ਕਿਵੇਂ ਰੱਖੀਏ ਸੁਰੱਖਿਅਤ?
ਜੇਕਰ ਤੁਸੀਂ ਆਪਣੀ ਜਾਣਕਾਰੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ :-

ਪਰਮਿਸ਼ਨ ਚੈੱਕ ਕਰੋ
- ਸਮੇਂ-ਸਮੇਂ 'ਤੇ ਐਪ ਸੈਟਿੰਗਜ਼ 'ਚ ਜਾ ਕੇ ਦੇਖੋ ਕਿ ਤੁਸੀਂ ਕਿਹੜੀਆਂ ਪਰਮਿਸ਼ਨਾਂ ਦਿੱਤੀਆਂ ਹੋਈਆਂ ਹਨ ਅਤੇ ਬੇਲੋੜੀਆਂ ਪਰਮਿਸ਼ਨਾਂ ਨੂੰ ਤੁਰੰਤ ਬੰਦ ਕਰੋ।

ਸੰਵੇਦਨਸ਼ੀਲ ਪਹੁੰਚ
- ਲੋਕੇਸ਼ਨ, ਮਾਈਕ੍ਰੋਫੋਨ ਅਤੇ ਕਾਨਟੈਕਟ ਦੀ ਇਜਾਜ਼ਤ ਉਦੋਂ ਹੀ ਦਿਓ ਜਦੋਂ ਬਹੁਤ ਜ਼ਰੂਰੀ ਹੋਵੇ।

ਐਡ ਸੈਟਿੰਗਜ਼
- ਇੰਸਟਾਗ੍ਰਾਮ ਦੀਆਂ ਪ੍ਰਾਈਵੇਸੀ ਸੈਟਿੰਗਜ਼ 'ਚ ਜਾ ਕੇ ਡਾਟਾ ਸ਼ੇਅਰਿੰਗ ਅਤੇ ਐਡ ਪਰਸਨਲਾਈਜ਼ੇਸ਼ਨ ਨੂੰ ਕੰਟਰੋਲ ਕਰੋ।

 ਯਾਦ ਰੱਖੋ ਕਿ ਸੋਸ਼ਲ ਮੀਡੀਆ ਦੀ ਵਰਤੋਂ ਸਾਵਧਾਨੀ ਨਾਲ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਡੀ ਨਿੱਜੀ ਜਾਣਕਾਰੀ ਦਾ ਗਲਤ ਫਾਇਦਾ ਉਠਾਇਆ ਜਾ ਸਕਦਾ ਹੈ।


author

Sunaina

Content Editor

Related News