ਇੰਸਟਾਗ੍ਰਾਮ ਲਿਆ ਰਹੀ ਹੈ ਨਵੀਂ ਐਪ, ਕਰੀਬੀ ਦੋਸਤਾਂ ਨਾਲ ਚੈਟਿੰਗ ਹੋਵੇਗੀ ਮਜ਼ੇਦਾਰ
Tuesday, Aug 27, 2019 - 04:57 PM (IST)

ਗੈਜੇਟ ਡੈਸਕ– ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਆਪਣੇ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਲਈ ਇਕ ਨਵਾਂ ਮੈਸੇਜਿੰਗ ਐਪ ਡਿਵੈੱਲਪ ਕਰ ਰਹੀ ਹੈ। ਇੰਸਟਾਗ੍ਰਾਮ ਦੇ ਕੰਪੈਨੀਅਨ ਐਪ ਦੇ ਤੌਰ ’ਤੇ ਤਿਆਰ ਕੀਤੇ ਜਾ ਰਹੇ ਇਸ ਐਪ ਦਾ ਨਾਂ Threads ਹੋ ਸਕਦਾ ਹੈ। ਸਾਹਮਣੇ ਆਇਆ ਹੈ ਕਿ ਇਸ ਦੀ ਮਦਦ ਨਾਲ ਯੂਜ਼ਰਜ਼ ਆਪਣੇ ਦੋਸਤਾਂ ਦੇ ਨਾਲ ਸਟੇਟਸ, ਲੋਕੇਸ਼ਨ, ਸਪੀਡ ਅਤੇ ਬੈਟਰੀ ਲਾਈਫ ਵਰਗੀ ਪਰਸਨਲ ਡਿਟੇਲ ਵੀ ਸ਼ੇਅਰ ਕਰ ਸਕਣਗੇ।
The Verge ਦੀ ਰਿਪੋਰਟ ਮੁਤਾਬਕ, ਫੇਸਬੁੱਕ ਫਿਲਹਾਲ ਇਸ ਐਪ ਨੂੰ ਇੰਟਰਨਲੀ ਟੈਸਟ ਕਰ ਰਹੀ ਹੈ। ਇੰਸਟਾਗ੍ਰਾਮ ’ਤੇ ਯੂਜ਼ਰਜ਼ ਇਕ ਸਪੈਸ਼ਲ 'Close Friends' ਲਿਸਟ ਬਣਾ ਸਕਦੇ ਹਨ, ਜਿਥੇ ਉਹ ਆਪਣੀਆਂ ਅਜਿਹੀਆਂ ਤਸਵੀਰਾਂ ਅਤੇ ਪੋਸਟਾਂ ਸ਼ੇਅਰ ਕਰ ਸਕਦੇ ਹਨ, ਜੋ ਬਾਕੀ ਫਾਲੋਅਰਜ਼ ਨੂੰ ਨਹੀਂ ਦਿਖਾਉਣਾ ਚਾਹੁੰਦੇ। ਥ੍ਰੈਡਸ ਮੈਸੇਜਿੰਗ ਐਪ ਇਸੇ ਕਰੀਬੀ ਦੋਸਤਾਂ ਦੀ ਲਿਸਟ ਨਾਲ ਖਾਸ ਫੀਰਚ ਲੈ ਕੇ ਆ ਸਕਦਾ ਹੈ। ਹੁਣ ਯੂਜ਼ਰਜ਼ ਮੌਜੂਦਾ ਫੀਚਰ ਦੇ ਨਾਲ ਆਪਣੇ ਕਰੀਬੀ ਦੋਸਤਾਂ ਨੂੰ ਟੈਕਸਟ ਮੈਸੇਜ, ਫੋਟੋ ਅਤੇ ਵੀਡੀਓਜ਼ ਵੀ ਭੇਜ ਸਕਣਗੇ।
ਸਨੈਪਚੈਟ ਦਾ ਆਪਸ਼ਨ
ਕੰਪਨੀ ਦਾ ਲੇਟੈਸਟ ਡਿਵੈੱਲਪਮੈਂਟ ਯੂਜ਼ਰਜ਼ ਲਈ ਸਨੈਪਚੈਟ ਦੇ ਆਪਸ਼ਨ ਦੇ ਤੌਰ ’ਤੇ ਆ ਸਕਦਾ ਹੈ ਅਤੇ ਸਨੈਪਚੈਟ ਨੂੰ ਟੱਕਰ ਦੇਵੇਗਾ। ਆਪਣੀ ਲੋਕੇਸ਼ਨ ਸ਼ੇਅਰ ਕਰਨ ਵਰਗੇ ਕੁਝ ਫੀਚਰਜ਼ ਸਨੈਪਚੈਟ ’ਤੇ ਪਹਿਲਾਂ ਹੀ ਮੌਜੂਦ ਹਨ, ਜਿਸ ਦੀ ਮਦਦ ਨਾਲ ਯੂਜ਼ਰਜ਼ ਨੂੰ ਮੈਪ ’ਤੇ ਉਨ੍ਹਾਂ ਦੀ ਦੋਸਤਾਂ ਦੀ ਲੋਕੇਸ਼ਨ ਦਾ ਪੂਰਾ ਵਿਊ ਮਿਲਦਾ ਹੈ। ਦਿ ਵਰਜ ਦਾ ਕਹਿਣਾ ਹੈ ਕਿ ਥ੍ਰੈਡਸ ਐਪ ਇੰਸਟਾਗ੍ਰਾਮ ਦੇ ਮੈਸੇਜਿੰਗ ਸੈਕਸ਼ਨ ਵਰਗਾ ਹੀ ਦਿਸਦਾ ਹੈ। ਯੂਜ਼ਰਜ਼ ਐਪ ’ਚ ਹੀ ਦੇਖ ਸਕਣਗੇ ਕਿ ਉਨ੍ਹਾਂ ਦੇ ਦੋਸਤ ਆਨਲਾਈਨ ਹਨ ਜਾਂ ਨਹੀਂ। ਇਸ ਤੋਂ ਇਲਾਵਾ ਇਸ ਵਿਚ ਸਟੋਰੀਜ਼ ਸ਼ੇਅਰ ਕਰਨ ਦਾ ਆਪਸ਼ਨ ਵੀ ਮਿਲੇਗਾ।
ਰੀਅਲ ਟਾਈਮ ਸ਼ੇਅਰਿੰਗ
ਐਪ ਦਾ ਆਥੈਂਟਿਕ ਸ਼ੇਅਰਿੰਗ ਫੀਚਰ ਤੁਹਾਡੀ ਲੋਕੇਸ਼ਨ, ਸਪੀਡ ਅਤੇ ਬੈਟਰੀ ਲਾਈਫ ਵਰਗੀ ਡਿਟੇਲ ਰੀਅਲ ਟਾਈਮ ’ਚ ਸ਼ੇਅਰ ਕਰੇਗਾ। ਹਾਲਾਂਕਿ, ਇਹ ਇਕ ਆਪਟ-ਇਨ ਫੀਚਰ ਹੈ ਇਸ ਲਈਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਤੁਹਾਡੀ ਲੋਕੇਸ਼ਨ ਪੁਆਇੰਟ ਕਰਨ ਤੋਂ ਇਲਾਵਾ ਐਪ ਦੱਸਦਾ ਹੈ ਕਿ ਤੁਸੀਂ ਇਕ ਹੀ ਥਾਂ ਖੜ੍ਹੇ ਹੋ ਜਾਂ ਕੋਈ ਮੂਵਮੈਂਟ ਕਰ ਰਹੇ ਹੋ। ਫਿਲਹਾਲ, ਥਰੈਡਸ ਕਦੋਂ ਲਾਂਚ ਹੋਵੇਗਾ, ਇਸ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਜੇਕਰ ਫੇਸਬੁੱਕ ਨੂੰ ਟੈਸਟ ਦੌਰਾਨ ਚੰਗਾ ਫੀਡਬੈਕ ਨਹੀਂ ਮਿਲਿਆ ਤਾਂ ਕੰਪਨੀ ‘ਇੰਸਟਾਗ੍ਰਾਮ ਡਾਇਰੈਕਟ’ ਦੀ ਤਰ੍ਹਾਂ ਇਸ ਨੂੰ ਵੀ ਠੰਡੇ ਬਸਤੇ ’ਚ ਪਾ ਸਕਦੀ ਹੈ।