ਗਰੀਬੀ ਤੇ ਕਰਜੇ ਤੋਂ ਤੰਗ ਨੌਜਵਾਨ ਨੇ ਲਿਆ ਫਾਹਾ
Friday, Oct 03, 2025 - 08:28 PM (IST)

ਬੁਢਲਾਡਾ (ਬਾਂਸਲ) - ਸਥਾਨਕ ਸ਼ਹਿਰ ਦੇ ਵਾਰਡ ਨੰ. 1 ਵਿੱਚ ਅੱਤ ਦੀ ਗਰੀਬੀ ਅਤੇ ਕਰਜੇ ਦੀ ਮਾਰ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਵਾਲੇ ਜਗਸੀਰ ਸਿੰਘ (21) ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਦੇ ਕੌਂਸਲਰ ਦੇ ਪਤੀ ਜਗਦੀਪ ਸਿੰਘ ਦੀਪਾ ਨੇ ਦੱਸਿਆ ਕਿ ਪਰਿਵਾਰ ਦੁਸ਼ਹਿਰਾ ਦੇਖਣ ਸ਼ਹਿਰ 'ਚ ਆਇਆ ਹੋਇਆ ਸੀ ਕਿ ਪਿੱਛੋ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਅੱਤ ਦੀ ਗਰੀਬੀ ਅਤੇ ਕਰਜੇ ਦੀ ਮਾਰ ਕਾਰਨ ਆਤਮ ਹੱਤਿਆ ਕਰ ਲਈ।
ਜਿਕਰਯੋਗ ਹੈ ਕਿ ਮ੍ਰਿਤਕ ਦੇ ਪਿਤਾ ਦੀ ਪਹਿਲਾ ਮੌਤ ਹੋ ਚੁੱਕੀ ਹੈ ਅਤੇ ਮਾਤਾ ਅੰਗਹੀਣ ਹੈ। ਰੋਜੀ ਰੋਟੀ ਦਾ ਸਾਧਨ ਨਾ ਹੋਣ ਕਾਰਨ ਕਾਫੀ ਚਿਰ ਤੋਂ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।