ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਦੋਸਤਾਂ ਨਾਲ ਵੱਡਾ ਹਾਦਸਾ, 2 ਦੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ

Wednesday, Oct 08, 2025 - 04:16 PM (IST)

ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਦੋਸਤਾਂ ਨਾਲ ਵੱਡਾ ਹਾਦਸਾ, 2 ਦੀ ਦਰਦਨਾਕ ਮੌਤ, ਕਾਰ ਦੇ ਉੱਡੇ ਪਰਖੱਚੇ

ਕਰਤਾਰਪੁਰ (ਸਾਹਨੀ)- ਤੜਕਸਾਰ ਕਰਤਾਰਪੁਰ-ਦਿਆਲਪੁਰ ਜੀ. ਟੀ. ਰੋਡ ਨੇੜੇ ਆਪਣਾ ਫਾਰਮ ਅੰਮ੍ਰਿਤਸਰ ਵੱਲ ਜਾ ਰਹੇ ਸਰੀਏ ਨਾਲ ਭਰੇ 16 ਟਾਇਰੀ ਟਰੱਕ ਦੀ ਅਚਾਨਕ ਬਰੇਕ ਲੱਗਣ ਕਾਰਨ ਪਿਛਿਓਂ ਆ ਰਹੀ ਬਲੀਨੋ ਕਾਰ ਸਰੀਏ ਨਾਲ ਲੱਦੇ ਟਰੱਕ ਦੇ ਪਿੱਛੇ ਵੱਜੀ, ਜਿਸ ਨਾਲ ਕਾਰ ਦੇ ਡਰਾਈਵਰ ਸੀਟ ਅਤੇ ਨਾਲ ਦੀ ਸੀਟ 'ਤੇ ਬੈਠੇ ਦੋਵੇ ਨੌਜਵਾਨਾਂ ਦੇ ਲੋਹੇ ਦੇ ਸਰੀਏ ਆਰ ਪਾਰ ਹੋਣ ਕਾਰਨ ਮੌਕੇ 'ਤੇ ਮੌਤ ਹੋ ਗਈ ਜਦਕਿ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਤਿੰਨ ਨੌਜਵਾਨਾਂ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 

ਇਸ ਹਾਦਸੇ ਸੰਬਧੀ ਪੁਲਸ ਨੂੰ ਅਨਿਲ ਕੁਮਾਰ ਪੱਤਰ ਸੁਰਿੰਦਰ ਕੁਮਾਰ ਵਾਸੀ ਏਕਤਾ ਨਗਰ ਥਾਣਾ ਡਿਵੀਜ਼ਨ ਨੰਬਰ ਬੀ ਅੰਮ੍ਰਿਤਸਰ ਨੇ ਜਾਣਕਾਰੀ ਦਿੰਦੇ ਦਸਿਆ ਕਿ ਉਸ ਦਾ ਪੁਤੱਰ ਚਾਂਦ (22) ਸਾਲ ਕਾਰ ਨੰ ਐੱਚ. ਆਰ-14-ਟੀ-1034 ਬਲੀਨੋ ਕਾਰ 'ਤੇ ਆਪਣੇ ਦੋਸਤ ਨਿਖਿਲ ਪੁੱਤਰ ਸੁਦੇਸ਼ ਕੁਮਾਰ ਵਾਸੀ 88 ਫੁਟੀਆਂ ਮਜੀਠਾ ਰੋਡ ਸਰਦਾਰ ਦੀ ਡਾਇਰੀ ਵਾਲੀ ਗਲੀ ਅੰਮ੍ਰਿਤਸਰ ਸ਼ੁਭਮ ਪੁੱਤਰ ਸੋਹਣ ਲਾਲ ਅਤੇ ਅਮਰੀਕ ਸਿੰਘ ਉਰਫ਼ ਕੋਹਲੀ ਪੁੱਤਰ ਮੱਖਣ ਸਿੰਘ ਦੋਵੇਂ ਵਾਸੀ ਮੁਹੱਲਾ ਏਕਤਾ ਨਗਰ ਅੰਮ੍ਰਿਤਸਰ ਅਤੇ ਰੁਦਰ ਮਹਾਜਨ ਪੁੱਤਰ ਰਾਕੇਸ਼ ਕੁਮਾਰ ਵਾਸੀ ਇਸਲਾਮਾਬਾਦ ਅੰਮ੍ਰਿਤਸਰ ਘਰ ਇਹ ਕਹਿ ਕੇ ਗਏ ਸਨ ਕਿ ਉਹ ਜਲੰਧਰ ਸ਼ਕਤੀ ਨਗਰ ਵਿਖੇ ਵਾਲਮੀਕਿ ਚੌੰਕ ਆਸ਼ਰਮ ਵਿਖੇ ਧਾਰਿਮਕ ਪ੍ਰੋਗਰਾਮ ਵਿਚ ਜਾ ਰਹੇ ਹਾਂ। 

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕਿਟ, ਨਿਗਮ ਵੱਲੋਂ NOC ਜਾਰੀ

ਅੱਜ ਸਵੇਰੇ ਇਨ੍ਹਾਂ ਵਿੱਚੋਂ ਇਕ ਦੋਸਤ ਰੁਦਰ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਕਰਤਾਰਪੁਰ ਨੇੜੇ ਟਰੱਕ ਨੰਬਰੀ ਪੀ. ਬੀ-13-ਵੀ-7311 16 ਟਾਇਰੀ ਟਰੱਕ ਜਿਸ ਵਿਚ ਸਰੀਆ ਭਰਿਆ ਹੋਇਆ ਸੀ ਅਤੇ ਟਰੱਕ ਦੇ ਡਰਾਈਵਰ ਨੇ ਅਚਾਨਕ ਬਰੇਕ ਲਗਾ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਟਰੱਕ ਉਕਤ ਨਾਲ ਪਿਛਲੇ ਪਾਸੇ ਤੋਂ ਟਕਰਾ ਗਈ ਹੈ। ਹਾਦਸੇ ਵਿਚ ਚਾਂਦ ਅਤੇ ਨਿਖਿਲ ਦੇ ਟਰੱਕ ਵਿਚ ਲੱਧੇ ਸਰੀਏ ਵੱਜਣ ਕਰਕੇ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਸ਼ੁਭਮ ਅਤੇ ਅਮਰੀਕ ਸਿੰਘ ਕੋਹਲੀ ਗੰਭੀਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਭਰਾ ਲਵ ਪੁੱਤਰ ਹਿੰਦਰਾਜ ਵਾਸੀ ਘਿਓ ਮੰਡੀ ਅੰਮ੍ਰਿਤਸਰ ਨਾਲ ਲੈ ਕੇ ਮੌਕੇ ਪੁੱਜੇ, ਜਿੱਥੇ ਵੇਖਿਆ ਕਿ ਮੇਰੇ ਲੜਕੇ ਚਾਂਦ ਅਤੇ ਨਿਖਿਲ ਦੇ ਸਰੀਰ ਦੇ ਲੋਹੇ ਦੇ ਸਰੀਏ ਆਰ ਪਾਰ ਹੋਏ ਸਨ। 

PunjabKesari

ਇਹ ਵੀ ਪੜ੍ਹੋ: MLA ਰਮਨ ਅਰੋੜਾ ਦੇ ਮਾਮਲੇ 'ਚ ਪੰਜਾਬ ਦਾ DSP ਸਸਪੈਂਡ, ਜਾਣੋ ਕੀ ਹੈ ਪੂਰਾ ਮਾਮਲਾ

ਚਾਂਦ ਦੀ ਲਾਸ਼ ਡਰਾਈਵਰ ਸੀਟ 'ਤੇ ਪਈ ਹੋਈ ਸੀ ਅਤੇ ਨਿਖਿਲ ਦੀ ਲਾਸ਼ ਨਾਲ ਦੀ ਸੀਟ 'ਤੇ ਪਈ ਹੋਈ ਸੀ ਅਤੇ ਸ਼ੁਭਮ ਅਤੇ ਅਮਰੀਕ ਸਿੰਘ ਉਰਫ਼ ਕੋਹਲ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਕਾਰ ਪੂਰੀ ਤਰਾਂ ਨੁਕਸਾਨੀ ਗਈ ਸੀ। ਮੌਤੇ 'ਤੇ ਪੁੱਜੀ ਪੁਲਸ ਨੇ ਦੱਸਿਆ ਕਿ ਟਰੱਕ ਮੰਡੀ ਗੋਬਿੰਦਗੜ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਅਤੇ ਇਸ ਨੂੰ ਡਰਾਈਵਰ ਮਨਜੀਤ ਸਿੰਘ ਚਲਾ ਰਿਹਾ ਸੀ, ਜੋਕਿ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਨਹੀਂ ਲੱਗਣਗੇ Power Cut, CM ਮਾਨ ਨੇ ਕੀਤਾ ਵੱਡਾ ਐਲਾਨ

ਹਾਦਸੇ ਵਿੱਚ ਗੰਭੀਰ ਜ਼ਖ਼ਮੀ ਸ਼ੁਭਮ ਅਤੇ ਅਮਰੀਕ ਸਿੰਘ ਉਰਫ਼ ਕੋਹਲੀ ਬੜੀ ਮੁਸ਼ਿਕਲ ਨਾਲ ਕਾਰ ਵਿੱਚੋਂ ਜ਼ਖ਼ਮੀ ਹਾਲਤ ਵਿਚ ਕੱਢ ਕੇ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਭੇਜਿਆ ਗਿਆ, ਜਿੱਥੋ ਉਨ੍ਹਾਂ ਨੂੰ ਪਰਿਵਾਰਕ ਮੈਂਬਰ ਅੰਮ੍ਰਿਤਸਰ ਲੈ ਗਏ ਹਨ ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਬੀ. ਐੱਨ. ਐੱਸ. ਧਾਰਾ 106,281,125,324 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਲਈ ਚੰਗੀ ਖ਼ਬਰ! ਤੁਰੰਤ ਖ਼ਾਤਿਆਂ 'ਚ ਆਉਣਗੇ ਪੈਸੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News