ਬੇਅੰਤ ਸਿੰਘ ਪਾਰਕ ’ਚ ਪਟਾਕਾ ਮਾਰਕਿਟ ਲਾਉਣ ਦੀ ਨਹੀਂ ਮਿਲ ਰਹੀ ਇਜਾਜ਼ਤ, ਪ੍ਰਸ਼ਾਸਨ ਨੂੰ ਲੱਭਣੀ ਹੋਵੇਗੀ ਕੋਈ ਹੋਰ ਥਾਂ

Saturday, Sep 27, 2025 - 11:34 AM (IST)

ਬੇਅੰਤ ਸਿੰਘ ਪਾਰਕ ’ਚ ਪਟਾਕਾ ਮਾਰਕਿਟ ਲਾਉਣ ਦੀ ਨਹੀਂ ਮਿਲ ਰਹੀ ਇਜਾਜ਼ਤ, ਪ੍ਰਸ਼ਾਸਨ ਨੂੰ ਲੱਭਣੀ ਹੋਵੇਗੀ ਕੋਈ ਹੋਰ ਥਾਂ

ਜਲੰਧਰ (ਖੁਰਾਣਾ)–ਦੀਵਾਲੀ ਦਾ ਤਿਉਹਾਰ ਕੁਝ ਹੀ ਹਫ਼ਤੇ ਦੂਰ ਹੈ ਅਤੇ ਤਿਉਹਾਰੀ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ ਪਰ ਅਜੇ ਤਕ ਜ਼ਿਲ੍ਹਾ ਪ੍ਰਸ਼ਾਸਨ ਪਟਾਕਾ ਮਾਰਕਿਟ ਲਾਉਣ ਲਈ ਸੁਰੱਖਿਅਤ ਥਾਂ ਤੈਅ ਕਰਨ ਵਿਚ ਅਸਮਰੱਥ ਵਿਖਾਈ ਦੇ ਰਿਹਾ ਹੈ। ਪਟਾਕਾ ਵਿਕ੍ਰੇਤਾ ਨਵੀਂ ਥਾਂ ਦੀ ਭਾਲ ਵਿਚ ਜੁਟੇ ਹੋਏ ਹਨ ਪਰ ਅਜੇ ਤਕ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਹੋਏ NRI ਤੇ ਕੇਅਰ ਟੇਕਰ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆ ਗਿਆ ਪੂਰਾ ਸੱਚ

ਪਿਛਲੇ ਕਈ ਸਾਲਾਂ ਤਕ ਸਥਾਨਕ ਬਰਲਟਨ ਪਾਰਕ ਦੀ ਖੁੱਲ੍ਹੀ ਗਰਾਊਂਡ ਵਿਚ ਪਟਾਕਾ ਮਾਰਕਿਟ ਲੱਗਦੀ ਰਹੀ ਹੈ ਪਰ ਹੁਣ ਉਥੇ ਸਪੋਰਟਸ ਹੱਬ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ। ਜਿਸ ਥਾਂ ’ਤੇ ਪਹਿਲਾਂ ਮਾਰਕਿਟ ਲੱਗਦੀ ਸੀ, ਉਥੇ ਸਟੇਡੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਟਾਕਾ ਵਿਕ੍ਰੇਤਾਵਾਂ ਵਿਚਕਾਰ ਨਵੀਂ ਥਾਂ ਲੱਭਣ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰਕਿਰਿਆ ਵਿਚ ਨਾ ਤਾਂ ਕਾਰੋਬਾਰੀਆਂ ਨੂੰ ਸਫ਼ਲਤਾ ਮਿਲੀ ਹੈ ਅਤੇ ਨਾ ਹੀ ਪ੍ਰਸ਼ਾਸਨ ਕੋਈ ਠੋਸ ਇੰਤਜ਼ਾਮ ਕਰ ਸਕਿਆ ਹੈ। ਪ੍ਰਸ਼ਾਸਨ ਨੇ ਪਹਿਲਾਂ ਲਾਇਲਪੁਰ ਖਾਲਸਾ ਸਕੂਲ, ਨਕੋਦਰ ਰੋਡ ਅਤੇ ਲੰਮਾ ਪਿੰਡ ਚੌਂਕ ਸਥਿਤ ਚਾਰਾ ਮੰਡੀ ਵਾਲੀ ਥਾਂ ਨੂੰ ਪਟਾਕਾ ਮਾਰਕਿਟ ਲਈ ਚੁਣਿਆ ਸੀ ਪਰ ਉਥੇ ਵੀ ਸਹਿਮਤੀ ਨਹੀਂ ਬਣ ਸਕੀ, ਹਾਲਾਂਕਿ ਇਕ ਗਰੁੱਪ ਅਜੇ ਵੀ ਲਾਇਲਪੁਰ ਸਕੂਲ ਵਿਚ ਛੋਟੀ ਮਾਰਕਿਟ ਲਾਉਣ ’ਤੇ ਬਜ਼ਿੱਦ ਹੈ।

ਇਹ ਵੀ ਪੜ੍ਹੋ: ਜਲੰਧਰ ਦਾ ਡਾਕਟਰ ਗ੍ਰਿਫ਼ਤਾਰ! ਕਾਰਨਾਮਾ ਅਜਿਹਾ ਜਿਸ ਨੂੰ ਜਾਣ ਨਹੀਂ ਹੋਵੇਗਾ ਯਕੀਨ, ਜਵਾਕ ਨਾਲ...

ਪਟਾਕਾ ਕਾਰੋਬਾਰੀਆਂ ਦੇ ਬਾਕੀ ਤਿੰਨ ਗਰੁੱਪ ਸਥਾਨਕ ਬੇਅੰਤ ਸਿੰਘ ਪਾਰਕ ਵਿਚ ਮਾਰਕੀਟ ਲਾਉਣ ਦਾ ਯਤਨ ਕਰ ਰਹੇ ਸਨ ਪਰ ਪੀ. ਐੱਸ. ਆਈ. ਈ. ਸੀ. ਨੇ ਅੱਜ ਇਸ ਯਤਨ ਨੂੰ ਵੀ ਅਸਫ਼ਲ ਕਰ ਦਿੱਤਾ। ਸੰਸਥਾ ਦੇ ਕਾਰਜਕਾਰੀ ਇੰਜੀਨੀਅਰ ਨੇ ਨਿਗਮ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਸਪੱਸ਼ਟ ਰੂਪ ਨਾਲ ਕਿਹਾ ਕਿ ਬੇਅੰਤ ਸਿੰਘ ਪਾਰਕ ਵਿਚ ਪਟਾਕਾ ਮਾਰਕੀਟ ਲਾਉਣ ਦੀ ਆਗਿਆ ਨਾ ਦਿੱਤੀ ਜਾਵੇ। ਚਿੱਠੀ ਵਿਚ ਦੱਸਿਆ ਗਿਆ ਕਿ ਨਿਗਮ ਦਾ ਫਾਇਰ ਬ੍ਰਿਗੇਡ ਵਿਭਾਗ ਪਹਿਲਾਂ ਹੀ ਇਸ ਥਾਂ ਨੂੰ ਐੱਨ. ਓ. ਸੀ. ਦੇਣ ਤੋਂ ਇਨਕਾਰ ਕਰ ਚੁੱਕਾ ਹੈ।
ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਚਿੱਠੀ ਵਿਚ ਵਰਣਨ ਕੀਤਾ ਗਿਆ ਕਿ ਪਾਰਕ ਦੀ ਕੰਧ ਦੇ ਨੇੜੇ ਵੱਡੇ-ਵੱਡੇ ਇੰਡਸਟਰੀਅਲ ਯੂਨਿਟ ਹਨ, ਜਿਨ੍ਹਾਂ ਵਿਚ ਆਇਲ ਟੈਂਕ ਵੀ ਸਥਿਤ ਹੈ। ਇਸ ਦੇ ਇਲਾਵਾ ਪਾਰਕ ਉੱਪਰੋਂ ਹਾਈ ਟੈਨਸ਼ਨ ਤਾਰ ਲੰਘ ਰਹੀ ਹੈ, ਜੋ ਭਵਿੱਖ ਵਿਚ ਖ਼ਤਰਾ ਸਾਬਿਤ ਹੋ ਸਕਦੀ ਹੈ। ਫੋਕਲ

ਪੁਆਇੰਟ ਦੇ ਉਦਯੋਗਿਕ ਸੰਗਠਨ ਵੀ ਇਸ ਮਾਰਕੀਟ ਦੇ ਯਤਨਾਂ ਦਾ ਵਿਰੋਧ ਕਰ ਚੁੱਕੇ ਹਨ। ਸੂਤਰਾਂ ਅਨੁਸਾਰ ਪਟਾਕਾ ਵਿਕ੍ਰੇਤਾਵਾਂ ਦੇ ਪ੍ਰਮੁੱਖ ਲੋਕ ਉਦਯੋਗਿਕ ਪ੍ਰਤੀਨਿਧੀਆਂ ਨੂੰ ਮਿਲ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲ ਸਕਿਆ। ਹੁਣ ਇਹ ਦੇਖਣਾ ਬਾਕੀ ਹੈ ਕਿ ਜ਼ਿਲਾ ਪ੍ਰਸ਼ਾਸਨ ਅਤੇ ਪਟਾਕਾ ਵਿਕ੍ਰੇਤਾ ਨਵੀਂ ਥਾਂ ਲਈ ਕਿਸ ਦਿਸ਼ਾ ਵਿਚ ਕਦਮ ਵਧਾਉਂਦੇ ਹਨ ਅਤੇ ਆਖਿਰਕਾਰ ਕਿਸ ਥਾਂ ’ਤੇ ਸੁਰੱਖਿਅਤ ਢੰਗ ਨਾਲ ਪਟਾਕਾ ਮਾਰਕੀਟ ਲੱਗ ਸਕੇਗੀ।

ਇਹ ਵੀ ਪੜ੍ਹੋ: ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ

ਅਟਾਰੀ ਬਾਜ਼ਾਰ ਅਤੇ ਅੰਦਰੂਨੀ ਇਲਾਕਿਆਂ ’ਚ ਸ਼ੁਰੂ ਹੋਈ ਪਟਾਕਿਆਂ ਦੀ ਵਿਕਰੀ
ਦੀਵਾਲੀ ਦੇ ਨੇੜੇ ਆਉਂਦੇ ਹੀ ਜਲੰਧਰ ਵਿਚ ਪਟਾਕਿਆਂ ਦੀ ਵਿਕਰੀ ਤੇਜ਼ੀ ਫੜਨ ਲੱਗੀ ਹੈ। ਪਿਛਲੇ ਕਈ ਸਾਲਾਂ ਤੋਂ ਬਰਲਟਨ ਪਾਰਕ ਵਿਚ ਲੱਗਣ ਵਾਲੀ ਪਟਾਕਾ ਮਾਰਕੀਟ ਹੁਣ ਨਵੇਂ ਸਪੋਰਟਸ ਹੱਬ ਦੇ ਨਿਰਮਾਣ ਕਾਰਨ ਨਹੀਂ ਲੱਗ ਰਹੀ, ਜਿਸ ਨਾਲ ਕਈ ਦੁਕਾਨਦਾਰ ਅਟਾਰੀ ਬਾਜ਼ਾਰ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਪਟਾਕਿਆਂ ਦੀ ਵਿਕਰੀ ਸ਼ੁਰੂ ਕਰ ਚੁੱਕੇ ਹਨ। ਕੁਝ ਸਾਲ ਪਹਿਲਾਂ ਜਲੰਧਰ ਵਿਚ ਪਟਾਕਿਆਂ ਦੀ ਵਿਕਰੀ ਦਾ ਮੁੱਖ ਕੇਂਦਰ ਹੀ ਅਟਾਰੀ ਬਾਜ਼ਾਰ ਅਤੇ ਆਲੇ-ਦੁਆਲੇ ਦਾ ਤੰਗ ਇਲਾਕਾ ਹੋਇਆ ਕਰਦਾ ਸੀ। ਉਸ ਸਮੇਂ ਇਥੇ ਲਗਭਗ 15-20 ਦੁਕਾਨਦਾਰ ਪਟਾਕੇ ਸਟੋਰ ਕਰਦੇ ਅਤੇ ਵੇਚਦੇ ਸਨ ਅਤੇ ਆਲੇ-ਦੁਆਲੇ ਦੇ ਕਸਬਿਆਂ ਦੇ ਲੋਕ ਵੀ ਇਨ੍ਹਾਂ ਨੂੰ ਖ਼ਰੀਦਣ ਆਉਂਦੇ ਸਨ।

ਇਹ ਵੀ ਪੜ੍ਹੋ: ਵਿਦਿਆਰਥੀ ਦੇਣ ਧਿਆਨ! ਪੰਜਾਬ ਦੇ ਸਕੂਲਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ

ਬਾਅਦ ਵਿਚ ਜਦੋਂ ਅਸ਼ੋਕ ਗੁਪਤਾ ਜਲੰਧਰ ਦੇ ਡਿਪਟੀ ਕਮਿਸ਼ਨਰ ਸਨ ਅਤੇ ਉਨ੍ਹਾਂ ਪਟਾਕਿਆਂ ਦੇ ਖ਼ਤਰੇ ਨੂੰ ਮਹਿਸੂਸ ਕੀਤਾ ਤਾਂ ਉਨ੍ਹਾਂ ਨੇ ਬਰਲਟਨ ਪਾਰਕ ਦੇ ਕ੍ਰਿਕਟ ਸਟੇਡੀਅਮ ਦੀਆਂ ਪੌੜੀਆਂ ਦੇ ਹੇਠਾਂ ਦੁਕਾਨਾਂ ਵਿਚ ਪਟਾਕਾ ਮਾਰਕਿਟ ਲਾਉਣ ਦਾ ਪ੍ਰਬੰਧ ਕੀਤਾ। ਕਈ ਸਾਲਾਂ ਤਕ ਪਟਾਕਾ ਵਿਕ੍ਰੇਤਾਵਾਂ ਨੇ ਇਥੇ ਖੂਬ ਕਾਰੋਬਾਰ ਕੀਤਾ ਅਤੇ ਉਨ੍ਹਾਂ ਦੀ ਗਿਣਤੀ ਵਧ ਕੇ 10 ਤੋਂ ਵੱਧ ਹੋ ਗਈ। ਹੁਣ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦੇ ਨਿਰਮਾਣ ਕਾਰਨ ਨਵੀਂ ਸੁਰੱਖਿਅਤ ਥਾਂ ਦੀ ਭਾਲ ਜਾਰੀ ਹੈ ਪਰ ਦੁਕਾਨਦਾਰਾਂ ਨੇ ਉਡੀਕ ਨਹੀਂ ਕੀਤੀ। ਕਈਆਂ ਨੇ ਅਟਾਰੀ ਬਾਜ਼ਾਰ ਵਿਚ ਹੀ ਪਟਾਕਿਆਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਦੁਕਾਨਾਂ ’ਤੇ ਸਿਰਫ਼ ਸੈਂਪਲ ਰੱਖੇ ਗਏ ਹਨ ਪਰ ਗਾਹਕਾਂ ਦੀ ਮੰਗ ’ਤੇ ਟਰਾਂਸਪੋਰਟ ਕੰਪਨੀ ਦੇ ਗੋਦਾਮ ਜਾਂ ਹੋਰ ਥਾਵਾਂ ਤੋਂ ਸਿੱਧੀ ਸਪਲਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਕ ਹੋਲਸੇਲ ਕਾਰੋਬਾਰੀ ਨੇ ਇੰਡਸਟਰੀਅਲ ਏਰੀਆ ਵਿਚ ਵਿਸ਼ਾਲ ਗੋਦਾਮ ਤਿਆਰ ਕੀਤਾ ਹੋਇਆ ਹੈ। ਕੁਝ ਪਿੰਡਾਂ ਵਿਚ ਵੀ ਪਟਾਕਿਆਂ ਦੀ ਵਿਕਰੀ ਦੇਖਣ ਨੂੰ ਮਿਲ ਰਹੀ ਹੈ। ਹੁਣ ਇਹ ਵੇਖਣਾ ਬਾਕੀ ਹੈ ਕਿ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਸਥਿਤੀ ਵਿਚ ਕੀ ਕਦਮ ਚੁੱਕਦੇ ਹਨ ਅਤੇ ਆਖਿਰਕਾਰ ਪਟਾਕਾ ਮਾਰਕੀਟ ਕਦੋਂ ਅਤੇ ਕਿਥੇ ਸੁਰੱਖਿਅਤ ਰੂਪ ਨਾਲ ਲੱਗਦੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ SSP ਨੂੰ ਲੱਗਾ 50 ਹਜ਼ਾਰ ਰੁਪਏ ਦਾ ਜੁਰਮਾਨਾ, ਮਾਮਲਾ ਜਾਣ ਹੋਵੋਗੇ ਹੈਰਾਨ, ਫਸ ਸਕਦੇ ਨੇ ਹੋਰ ਅਧਿਕਾਰੀ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News