ਇੰਸਟਾਗ੍ਰਾਮ ''ਤੇ ਰੀਲਾਂ ਦਿਖਾ ਪੰਜਾਬਣਾਂ ਨਾਲ ਕਰ ''ਤਾ ਵੱਡਾ ਕਾਰਾ! ਖ਼ਬਰ ਪੜ੍ਹ ਹੋਸ਼ ਉੱਡ ਜਾਣਗੇ
Thursday, Oct 02, 2025 - 02:02 PM (IST)

ਚੰਡੀਗੜ੍ਹ : ਪੰਜਾਬ ਦੀ ਇਕ ਔਰਤ ਵਲੋਂ ਇੰਸਟਾਗ੍ਰਾਮ 'ਤੇ ਰੀਲਾਂ ਦਿਖਾ ਕੇ 35 ਔਰਤਾਂ ਤੋਂ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੇ ਮੁਤਾਬਕ ਉਕਤ ਔਰਤ ਨੇ ਪਹਿਲਾਂ ਇੰਸਟਾਗ੍ਰਾਮ ਰੀਲਾਂ 'ਤੇ ਆਪਣਾ ਇਸ਼ਤਿਹਾਰ ਦਿੱਤਾ ਅਤੇ ਫਿਰ ਜਦੋਂ ਔਰਤਾਂ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਔਰਤਾਂ ਨੂੰ ਆਨਲਾਈਨ ਨਿਵੇਸ਼ 'ਚ ਲਾਭ ਦਾ ਲਾਲਚ ਦਿੱਤਾ। ਪਹਿਲੀ ਵਾਰ ਉਸ ਨੇ ਔਰਤਾਂ ਨੂੰ ਨਿਵੇਸ਼ 'ਚ ਥੋੜ੍ਹਾ ਜਿਹਾ ਲਾਭ ਦੇ ਦਿੱਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਤੋਂ ਮੋਟੀ ਰਕਮ ਨਿਵੇਸ਼ ਕਰਵਾ ਲਈ। ਇਸ ਤਰ੍ਹਾਂ ਉਕਤ ਔਰਤ ਨੇ ਭੋਲੀਆਂ-ਭਾਲੀਆਂ ਔਰਤਾਂ ਤੋਂ ਇਕ ਕਰੋੜ ਦੇ ਕਰੀਬ ਠੱਗ ਲਏ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਵੱਡੀ ਖ਼ਬਰ, ਪੂਰੇ ਸੂਬੇ 'ਚ ਲਾਗੂ ਹੋਣ ਜਾ ਰਿਹਾ ਨਵਾਂ ਸਿਸਟਮ
ਜਦੋਂ ਔਰਤਾਂ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਇਸ ਦੀ ਸ਼ਿਕਾਇਤ ਭੇਜੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਮੋਹਾਲੀ ਦੀ ਇਕ ਔਰਤ ਨੇ ਵੀ ਐੱਸ. ਐੱਸ. ਪੀ. ਨੂੰ ਆਪਣੀ ਸ਼ਿਕਾਇਤ ਭੇਜੀ ਹੈ। ਪੀੜਤ ਔਰਤਾਂ ਦੇ ਮੁਤਾਬਕ ਦੋਸ਼ੀ ਔਰਤ ਪਟਿਆਲਾ ਦੀ ਰਹਿਣ ਵਾਲੀ ਹੈ ਅਤੇ ਉਸ ਖ਼ਿਲਾਫ਼ ਹਰਿਆਣਾ ਦੇ ਫਤਿਹਾਬਾਦ 'ਚ ਵੀ ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 23 ਲੱਖ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਪੀੜਤ ਔਰਤਾਂ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਨੇ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਜੇਕਰ ਜ਼ਿਆਦਾ ਪੈਸਾ ਕਮਾਉਣਾ ਹੈ ਤਾਂ ਜ਼ਿਆਦਾ ਰਕਮ ਇਨਵੈਸਟ ਕਰਨੀ ਪਵੇਗੀ। ਇਸ ਲਈ ਉਨ੍ਹਾਂ ਨੇ ਲਾਲਚ 'ਚ ਆ ਕੇ ਆਪਣੇ ਪਤੀ, ਸਹੁਰੇ ਅਤੇ ਹੋਰ ਰਿਸ਼ਤੇਦਾਰਾਂ ਦੇ ਗੂਗਲ ਪੇਅ ਤੋਂ ਪੈਸੇ ਉਕਤ ਸ਼ਾਤਰ ਔਰਤ ਨੂੰ ਦੇ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨਾਲ ਵੱਡੀ ਠੱਗੀ ਵੱਜ ਗਈ ਅਤੇ ਹੁਣ ਸਾਰੀਆਂ ਪੀੜਤ ਔਰਤਾਂ ਨੂੰ ਵੱਡਾ ਝਟਕਾ ਲੱਗਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8