ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਇੰਸਟਾਗ੍ਰਾਮ ਪੋਸਟ ਹੋਈ ਵਾਇਰਲ
Wednesday, Oct 08, 2025 - 11:41 AM (IST)

ਐਂਟਰਟੇਨਮੈਂਟ ਡੈਸਕ- ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦਾ ਲਗਭਗ 2 ਹਫ਼ਤੇ ਜ਼ਿੰਦਗੀ ਲਈ ਲੜਨ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਕਲਾਕਾਰ ਦੀ ਉਮਰ ਸਿਰਫ਼ 35 ਸਾਲ ਸੀ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਉਦਯੋਗ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਪਈ ਹੈ।
ਹਾਦਸੇ ਦਾ ਵੇਰਵਾ
ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਦੋਂ ਤੋਂ ਹੀ ਉਨ੍ਹਾਂ ਦਾ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਅਤੇ ਉਹ ਉਦੋਂ ਤੋਂ ਹੀ ਵੈਂਟੀਲੇਟਰ ਸਪੋਰਟ ‘ਤੇ ਸਨ। ਹਾਦਸੇ ਦੌਰਾਨ ਸਿਰ ਅਤੇ ਰੀੜ ਦੀ ਹੱਡੀ ‘ਤੇ ਲੱਗੀ ਗੰਭੀਰ ਸੱਟਾਂ ਲੱਗੀਆਂ ਸਨ। ਜਾਣਕਾਰੀ ਅਨੁਸਾਰ, ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਨ੍ਹਾਂ ਦੀ ਮੋਟਰਸਾਈਕਲ ਅਚਾਨਕ ਸੜਕ 'ਤੇ ਆਏ ਅਵਾਰਾ ਪਸ਼ੂਆਂ ਨਾਲ ਟਕਰਾ ਗਈ।
ਇਹ ਵੀ ਪੜ੍ਹੋ: 'ਬਹੁਤ ਜਲਦੀ ਚਲੇ ਗਏ..!', ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ 'ਤੇ ਨੀਰੂ ਬਾਜਵਾ ਨੇ ਜਤਾਇਆ ਦੁੱਖ
ਆਖਰੀ ਇੰਸਟਾਗ੍ਰਾਮ ਪੋਸਟ ਹੋਈ ਵਾਇਰਲ
ਇਸ ਦੁਖਦਾਈ ਖ਼ਬਰ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ, ਰਾਜਵੀਰ ਦੀ ਆਖਰੀ ਇੰਸਟਾਗ੍ਰਾਮ ਪੋਸਟ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਸਾਂਝੀ ਕੀਤੀ ਜਾਣ ਲੱਗੀ। ਇਸ ਵੀਡੀਓ ਵਿੱਚ ਰਾਜਵੀਰ ਸਮੁੰਦਰ ਕਿਨਾਰੇ ਖੜ੍ਹੇ ਸੋਚ-ਵਿਚਾਰ ਵਿੱਚ ਲੀਨ ਦਿਖਾਈ ਦੇ ਰਹੇ ਹਨ। ਪੋਸਟ ਦੀ ਕੈਪਸ਼ਨ ਵਿੱਚ ਉਨ੍ਹਾਂ ਦੇ ਗੀਤ 'ਤੂੰ ਦਿਸ ਪੈਂਦਾ' ਦੀਆਂ ਲਾਈਨਾਂ ਸ਼ਾਮਲ ਸਨ, ਜਿਸ ਵਿੱਚ ਲਿਖਿਆ ਹੈ: "ਕਿਸੇ ਨੂੰ ਸਮਝ ਨੀ ਆਉਣੀ , ਤੇਰੀ ਮੇਰੀ ਜੋ ਗੱਲ ਏ । ਤੈਨੂੰ ਜੇ ਯਾਦ ਕਰਾਂ ਨਾਂ , ਦੱਸ ਦੇ ਉਹ ਕਿਹੜਾ ਪੱਲ ਏ।"
ਇਹ ਵੀ ਪੜ੍ਹੋ: ਸੀਲ ਹੋ 'Bigg Boss' ਦਾ ਸਟੂਡੀਓ ! ਕੰਟੈਸਟੈਂਟ ਤੇ ਕਰਮਚਾਰੀ ਕੱਢੇ ਗਏ ਬਾਹਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8