ਪਾਵਰਕਾਮ ਦੀ ਨਵੀਂ ਪਹਿਲ, ਬਿਜਲੀ ਦੇ ਬਿੱਲ ਹੁਣ ਮੀਟਰ ਸਕੈਨਿੰਗ ‘ਐਪ’ ਰਾਹੀਂ ਜਾਰੀ ਕਰਨ ਦੀ ਸ਼ੁਰੂਆਤ
Tuesday, Sep 30, 2025 - 10:30 AM (IST)

ਲੁਧਿਆਣਾ (ਖੁਰਾਣਾ) : ਇਸ ਕੰਪਿਊਟਰ ਯੁੱਗ ’ਚ ਪੰਜਾਬ ਰਾਜ ਬਿਜਲੀ ਨਿਗਮ ਦਾ ਸਿਸਟਮ ਵੀ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੋ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਭਰ ਦੇ ਖਪਤਕਾਰਾਂ ਲਈ ਬਿਜਲੀ ਦੇ ਬਿੱਲ ਵਿਭਾਗੀ ਕਰਮਚਾਰੀਆਂ ਵਲੋਂ ਹੱਥੀਂ ਤਿਆਰ ਕਰਨ ਦੀ ਬਜਾਏ, ਇਕ ਏ. ਆਈ. ਸਕੈਨਿੰਗ ‘ਐਪ’ ਰਾਹੀਂ ਜਾਰੀ ਕੀਤੇ ਗਏ ਹਨ। ਇਹ ਨੀਤੀ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਨਿਗਮ ਵਲੋਂ ਭ੍ਰਿਸ਼ਟ ਅਤੇ ਰਿਸ਼ਵਤਖੋਰ ਕਰਮਚਾਰੀਆਂ ਨੂੰ ਰੋਕਣ ਲਈ ਅਪਣਾਈ ਗਈ ਹੈ, ਜੋ ਬਿਜਲੀ ਦੇ ਬਿੱਲ ਤਿਆਰ ਕਰਦੇ ਸਮੇਂ ਯੂਨਿਟਾਂ ਨੂੰ ਵਧਾਉਂਦੇ ਹਨ, ਜਦੋਂਕਿ ਪਾਵਰਕਾਮ ਦੇ ਜ਼ਿਆਦਾਤਰ ਰਿਸ਼ਵਤਖੋਰ ਮੀਟਰ ਰੀਡਰ ਖਪਤਕਾਰਾਂ ਨਾਲ ਸੌਦੇਬਾਜ਼ੀ ਕਰ ਕੇ ਅਤੇ ਉਨ੍ਹਾਂ ਦੇ ਬਿਜਲੀ ਬਿੱਲਾਂ ’ਚ ਹੇਰਾਫੇਰੀ ਕਰ ਕੇ ਆਪਣੀਆਂ ਜੇਬਾਂ ਭਰ ਰਹੇ ਸਨ, ਇਸ ਪੂਰੇ ਘਪਲੇ ਕਾਰਨ ਪਾਵਰਕਾਮ ਵਿਭਾਗ ਨੂੰ ਕਾਫ਼ੀ ਵਿੱਤੀ ਨੁਕਸਾਨ ਹੁੰਦਾ ਸੀ।
ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਨੇ ਦਿੱਤੀ ਵੱਡੀ ਰਾਹਤ, 31 ਦਸੰਬਰ ਤੱਕ ਬਿਨਾਂ ਟੈਂਸ਼ਨ ਪੂਰਾ ਕਰ ਲਓ ਇਹ ਕੰਮ
ਦੱਸਣਯੋਗ ਹੈ ਕਿ ਪਹਿਲਾਂ ਜਦੋਂ ਮੀਟਰ ਰੀਡਰ ਖਪਤਕਾਰਾਂ ਦੀਆਂ ਮੈਨੂਅਲ ਮੀਟਰ ਰੀਡਿੰਗ ਲੈਂਦੇ ਸਨ ਤਾਂ ਬਿੱਲ ਜਾਰੀ ਕਰਨ ’ਚ ਲਗਭਗ 30 ਸਕਿੰਟ ਲੱਗਦੇ ਸਨ, ਜਦੋਂਕਿ ਏ. ਆਈ. ਸਕੈਨਿੰਗ ‘ਐਪ’ ਤਕਨਾਲੋਜੀ ਨਾਲ ਬਿੱਲ ਜਾਰੀ ਕਰਨ ’ਚ 3 ਤੋਂ 5 ਮਿੰਟ ਲੱਗਦੇ ਹਨ ਅਤੇ ਖਪਤਕਾਰਾਂ ਨੂੰ ਉਨ੍ਹਾਂ ਦੇ ਮੀਟਰ ਦੀ ਲਾਈਵ ਸਕੈਨਿੰਗ ਤੋਂ ਬਾਅਦ ਹੀ ਬਿਜਲੀ ਦੇ ਬਿੱਲ ਜਾਰੀ ਕੀਤੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8