ਐਤਵਾਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਰਹੀ ਸਬਜ਼ੀ ਮੰਡੀ
Monday, Oct 06, 2025 - 04:22 PM (IST)

ਲੁਧਿਆਣਾ (ਖੁਰਾਣਾ, ਰਾਮ)- ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਵੱਲੋਂ ਹਰ ਐਤਵਾਰ ਨੂੰ ਮਹਾਨਗਰ ਦੀ ਹੋਲਸੇਲ ਸਬਜ਼ੀ ਮੰਡੀ ਬੰਦ ਰੱਖਣ ਸਬੰਧੀ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਨੇ ਸਬਜ਼ੀ ਮੰਡੀ ਦੇ ਕਾਰੋਬਾਰ ’ਚ ਨਵਾਂ ਇਤਿਹਾਸ ਰਚ ਦਿੱਤਾ ਹੈ, ਜਿਸ ’ਚ ਐਸੋਸੀਏਸ਼ਨ ਨੇ ਕੁਲਪ੍ਰੀਤ ਸਿੰਘ ਰੂਬਲ ਦੀ ਪ੍ਰਧਾਨਗੀ ’ਚ ਐਤਵਾਰ ਨੂੰ ਸਬਜ਼ੀ ਮੰਡੀ ਪੂਰੇ ਤਰੀਕੇ ਨਾਲ ਬੰਦ ਰੱਖਦੇ ਹੋਏ ਸਮੁੱਚੇ ਭਾਈਚਾਰੇ ਨੇ ਆਪਸੀ ਏਕਤਾ ਨੂੰ ਮਜ਼ਬੂਤ ਬਣਾਏ ਰੱਖਣ ਦਾ ਵੱਡਾ ਪੈਗਾਮ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
ਜਦੋਂਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਸਬਜ਼ੀ ਮੰਡੀ ਬੰਦ ਰੱਖਣ ਸਬੰਧੀ ਆੜ੍ਹਤੀ ਭਾਈਚਾਰ ਹਮੇਸ਼ਾ 2 ਵੱਖ-ਵੱਖ ਗਰੁੱਪਾਂ ’ਚ ਵੰਡੇ ਰਹਿੰਦੇ ਸਨ, ਜਿਸ ’ਚ ਕਾਰੋਬਾਰੀਆਂ ਦਾ ਇਕ ਵੱਡਾ ਹਿੱਸਾ ਜਿਥੇ ਐਤਵਾਰ ਨੂੰ ਛੁੱਟੀ ਦਾ ਮਜ਼ਾ ਲੈਂਦਾ ਤਾਂ ਕਈ ਆੜ੍ਹਤੀ ਅਤੇ ਉਨ੍ਹਾਂ ਦੇ ਮੁਨੀਮ ਸਬਜ਼ੀ ਮੰਡੀ ’ਚ ਮਾਲ ਦੀ ਵਿਕਰੀ ਕਰਦੇ ਨਜ਼ਰ ਆਉਂਦੇ। ਨਤੀਜਨ ਲੁਧਿਆਣਾ ਸਬਜ਼ੀ ਮੰਡੀ ਨਾਲ ਸਬੰਧਤ ਆੜ੍ਹਤੀ ਭਾਈਚਾਰਾ ਕਦੇ ਵੀ ਇਕ ਮੰਚ ’ਤੇ ਇਕੱਠਾ ਨਹੀਂ ਹੋ ਪਾਇਆ। ਅਜਿਹੇ ’ਚ ਅੜ੍ਹਤੀ ਭਾਈਚਾਰੇ ਦੇ ਜ਼ਿਆਦਾਤਰ ਫੈਸਲੇ ਅੱਧੇ-ਅਧੂਰੇ ਹੀ ਰਹਿ ਜਾਂਦੇ ਸਨ ਪਰ ਹੁਣ ਮੰਡੀ ’ਚ ਆੜ੍ਹਤੀ ਭਾਈਚਾਰੇ ਦਾ ਜੋ ਖੁਸ਼ਨੁਮਾ ਅਤੇ ਆਪਸੀ ਪ੍ਰੇਮ ਪਿਆਰ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਧਾਨ ਰੂਬਲ ਨੇ ਕਿਹਾ ਕਿ ਪਿਛਲੇ ਕਰੀਬ 15 ਸਾਲਾਂ ’ਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ, ਜਦੋਂ ਲੁਧਿਆਣਾ ਸਬਜੀ ਮੰਡੀ ਦੇ ਸਮੂਹ ਆੜ੍ਹਤੀ ਭਾਈਚਾਰੇ ਅਤੇ ਰੇਹੜੀ ਯੂਨੀਅਨ ਵਲੋਂ ਐਸੋਸੀਏਸ਼ਨ ਨੂੰ ਸਹਿਯੋਗ ਦਿੰਦੇ ਹੋਏ ਮੰਡੀ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਹੈ, ਜੋ ਕਿ ਭਾਈਚਾਰੇ ਵਲੋਂ ਰੱਖੀ ਗਈ ਆਪਸੀ ਏਕਤਾ ਅਤੇ ਏਕਤਾ ਦੀ ਨੀਂਹ ਦੇ ਵੱਲ ਮਜ਼ਬੂਤੀ ਪ੍ਰਦਾਨ ਕਰੇਗੀ।
ਇਹ ਖ਼ਬਰ ਵੀ ਪੜ੍ਹੋ - ਪੁਲਸ ਵੱਲੋਂ ਐਨਕਾਊਂਟਰ ਕੀਤੇ ਵਿੱਕੀ ਨਿਹੰਗ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸੇ
ਚੇਅਰਮੈਨ ਵਿਕਾਸ ਗੋਇਲ, ਉਪ ਚੇਅਰਮੈਨ ਹਰਮਿੰਦਰ ਪਾਲ ਸਿੰਘ ਬਿੱਟੂ, ਮੁੱਖ ਸਰਪ੍ਰਸਤ ਰਾਜੂ ਮਲਿਕ, ਸਰਪ੍ਰਸਤ ਗੁਰਵਿੰਦਰ ਸਿੰਘ ਮੰਗਾ, ਮੁੱਖ ਸਕੱਤਰ ਗੁਰਪ੍ਰੀਤ ਸਿੰਘ, ਸੀਨੀਅਰ ਉਪ ਪ੍ਰਧਾਨ ਸ਼ੈਂਕੀ ਚਾਵਲਾ, ਕੈਸ਼ੀਅਰ ਡੀ. ਸੀ. ਚਾਵਲਾ, ਤਰਨਜੀਤ ਸਿੰਘ ਰਾਜਾ, ਰੌਬਿਨ ਚਾਵਲਾ, ਮਨੋਜ ਕੁਮਾਰ ਮੋਨੂ, ਲਵੱਲੀ ਖਰਬੰਦਾ, ਪ੍ਰਿੰਸ, ਪਿੰਕਾ ਕੋਚਰ, ਤ੍ਰਿਲੋਚਨ ਸਿੰਘ ਬਾਬਾ, ਦਲਜੀਤ ਸਿੰਘ ਕਾਲਾ, ਵਿੱਕੀ 23 ਨੰਬਰ, ਸਨੀ ਮਲਿਕ, ਰਾਜੂ ਦੁਰੇਜਾ ਅਤੇ ਸਾਹਿਲ ਕਾਲੜਾ ਆਦਿ ਨੇ ਸਬਜ਼ੀ ਮੰਡੀ ਦਾ ਦੌਰਾ ਕਰਦੇ ਹੋਏ ਸਮੂਹ ਆੜ੍ਹਤੀ ਭਾਈਚਾਰੇ ਅਤੇ ਰੇਹੜੀ-ਫੜ੍ਹੀ ਸੰਚਾਲਕਾਂ ਨੂੰ ਐਤਵਾਰ ਨੂੰ ਸਬਜ਼ੀ ਮੰਡੀ ਬੰਦ ਰੱਖਣ ਸਬੰਧੀ ਧੰਨਵਾਦ ਵਿਅਕਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8