Instagram ਨੇ ਲਾਂਚ ਕੀਤਾ Trial Reels, ਕ੍ਰਿਏਟਰਾਂ ਲਈ ਵੱਡੇ ਕੰਮ ਦਾ ਇਹ ਫੀਚਰ

Wednesday, Dec 11, 2024 - 07:40 PM (IST)

Instagram ਨੇ ਲਾਂਚ ਕੀਤਾ Trial Reels, ਕ੍ਰਿਏਟਰਾਂ ਲਈ ਵੱਡੇ ਕੰਮ ਦਾ ਇਹ ਫੀਚਰ

ਗੈਜੇਟ ਡੈਸਕ- ਇੰਸਟਾਗ੍ਰਾਮ ਇਕ ਨਵੇਂ ਫੀਚਰ ਨੂੰ ਜਾਰੀ ਕਰ ਰਿਹਾ ਹੈ ਜਿਸ ਨੂੰ Trial Reels ਨਾਂ ਦਿੱਤਾ ਗਿਆ ਹੈ। Trial Reels ਦੀ ਮਦਦ ਨਾਲ ਕ੍ਰਿਏਟਰ ਨਵੇਂ ਤਰ੍ਹਾਂ ਦੇ ਕੰਟੈਂਟ ਦੇ ਨਾਲ ਅਨੁਭਵ ਕਰ ਸਕਦੇ ਹਨ। ਇਸ ਫੀਚਰ ਦਾ ਐਲਾਨ ਪਹਿਲੀ ਵਾਰ ਇਸੇ ਸਾਲ ਮਈ 'ਚ ਹੋਇਆ ਸੀ ਪਰ ਅਜੇ ਤਕ ਇਸ ਦੀ ਟੈਸਟਿੰਗ ਹੀ ਹੋ ਰਹੀ ਸੀ। ਹੁਣ ਇਸ ਨੂੰ ਜਾਰੀ ਕੀਤਾ ਜਾ ਰਿਹਾ ਹੈ। 

ਇੰਸਟਾਗ੍ਰਾਮ ਦਾ Trial Reels 

ਇੰਸਟਾਗ੍ਰਾਮ ਨੇ ਇਕ ਬਲਾਗ ਪੋਸਟ 'ਚ ਐਲਾਨ ਕੀਤਾ ਹੈ ਕਿ ਟ੍ਰਾਇਲ ਰੀਲਸ ਫੀਚਰ ਕ੍ਰਿਏਟਰਾਂ ਨੂੰ ਉਨ੍ਹਾਂ ਦੇ ਸਥਾਨ (ਵਿਸ਼ੇਸ਼ ਵਿਸ਼ੇ) ਤੋਂ ਪਰੇ ਸਮੱਗਰੀ ਦੀ ਵਰਤੋਂ ਕਰਨ ਦਾ ਮੌਕਾ ਦਿੰਦਾ ਹੈ। ਇਸ ਵਿਚ ਨਵੇਂ ਜੇਨਰ, ਕਹਾਣੀ ਕਹਿਣ ਦੇ ਫਾਰਮੇਟ ਜਾਂ ਕਿਸੇ ਨਵੇਂ ਟਾਪਿਕ 'ਤੇ ਕੰਟੈਂਟ ਬਣਾਉਣਾ ਸ਼ਾਮਲ ਹੈ, ਤਾਂ ਜੋ ਇਹ ਦੇਖਿਆ ਜਾ ਸਕੇ ਕਿ ਇਹ ਉਨ੍ਹਾਂ ਦੇ ਫਾਲੋਅਰਜ਼ ਨਾਲ ਕਿੰਨਾ ਜੁੜਦਾ ਹੈ। ਇਹ ਰੀਲਸ ਸਿਰਫ ਗੈਰ-ਫਾਲੋਅਰਜ਼ ਨੂੰ ਫੀਡ ਅਤੇ ਰੀਲਸ ਸੈਕਸ਼ਨ 'ਚ ਦਿਖਾਈਆਂ ਜਾਣਗੀਆਂ। 

ਇਹ ਵੀ ਪੜ੍ਹੋ- Instagram Reels ਲਾਈਕ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

PunjabKesari

ਇਹ ਵੀ ਪੜ੍ਹੋ- WhatsApp 'ਚ ਹੁਣ ਆਏਗਾ ਚੈਟਿੰਗ ਦਾ ਅਸਲੀ ਮਜ਼ਾ, ਆ ਗਿਆ ਬੇਹੱਦ ਸ਼ਾਨਦਾਰ ਫੀਚਰ

Trial Reels ਦਾ ਇਸਤੇਮਾਲ

ਕ੍ਰਿਏਟਰਾਂ ਨੂੰ 24 ਘੰਟਿਆਂ ਦੇ ਅੰਦਰ Trial Reels ਦੀ ਪ੍ਰਮੁੱਖ ਪਰਫਾਰਮੈਂਸ ਜਿਵੇਂ- ਵਿਊਜ਼, ਲਾਈਕਸ, ਕੁਮੈਂਟਸ ਅਤੇ ਸ਼ੇਅਰ ਦੀ ਜਾਣਕਾਰੀ ਦਿੱਤੀ ਜਾਵੇਗੀ। ਜੇਕਰ ਟ੍ਰਾਇਲ ਰੀਲ ਦਾ ਪ੍ਰਦਰਸ਼ਨ ਚੰਗਾ ਰਹਿਂਦਾ ਹੈ ਤਾਂ ਕ੍ਰਿਏਟਰ ਇਸ ਨੂੰ ਆਪਣੇ ਫਾਲੋਅਰਜ਼ ਦੇ ਨਾਲ ਵੀ ਸਾਂਝਾ ਕਰਨ ਦਾ ਆਪਸ਼ਨ ਚੁਣ ਸਕਦੇ ਹਨ। 

ਟ੍ਰਾਇਲ ਰੀਲ ਬਣਾਉਣ ਲਈ ਵੀ ਤੁਹਾਨੂੰ ਉਨ੍ਹਾਂ ਦੀ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ ਜੋ ਤੁਸੀਂ ਆਮ ਰੀਲ ਲਈ ਕਰਦੇ ਹੋ। ਟ੍ਰਾਇਲ ਟਾਗਲ ਚਾਲੂ ਕਰੋ। ਰੀਲ ਸਾਂਝੀ ਕਰਨ ਤੋਂ ਪਹਿਲਾਂ, ਕੈਪਸ਼ਨ ਟੈਕਸਟ ਬਾਕਸ ਦੇ ਹੇਠਾਂ ਦਿਸਣ ਵਾਲੇ ਟ੍ਰਾਇਲ ਟਾਗਲ ਨੂੰ ਚਾਲੂ ਕਰੋ। ਟ੍ਰਾਇਲ ਰੀਲ ਨੂੰ ਸਾਂਝਾ ਕਰਨ ਤੋਂ ਬਾਅਦ ਇਸ ਨੂੰ ਪ੍ਰੋਫਾਈਲ 'ਤੇ ਡ੍ਰਾਫਟਸ ਦੇ ਕੋਲ ਦੇਖਿਆ ਜਾ ਸਕਦਾ ਹੈ। 

ਟ੍ਰਾਇਲ ਰੀਲਸ ਕ੍ਰਿਏਟਰਾਂ ਦੀ ਪ੍ਰੋਫਾਈਲ 'ਤੇ ਜਨਤਕ ਰੂਪ ਨਾਲ ਦਿਖਾਈ ਨਹੀਂ ਦੇਣਗੀਆਂ। ਫਿਰ ਵੀ ਜੇਕਰ ਕ੍ਰਿਏਟਰ ਇਸ ਨੂੰ ਸਿੱਧਾ ਫਾਲੋਅਰਜ਼ ਦੇ ਨਾਲ ਸਾਂਝਾ ਕਰਦੇ ਹਨ ਤਾਂ ਉਹ ਇਸ ਨੂੰ ਦੇਖ ਸਕਦੇ ਹਨ। ਇਹ ਰੀਲਸ ਉਸੇ ਆਡੀਓ, ਫਿਲਟਰ ਜਾਂ ਲੋਕੇਸ਼ਨ ਵਾਲੀਆਂ ਰੀਲਸ ਦੇ ਪੇਜ 'ਤੇ ਵੀ ਦਿਖਾਈ ਦੇ ਸਕਦੀਆਂ ਹਨ। ਜੇਕਰ ਰੀਲ ਪਹਿਲੇ 72 ਘੰਟਿਆਂ 'ਚ ਚੰਗਾ ਪ੍ਰਦਰਸ਼ਨ ਕਰਦੀਆਂ ਹਨ ਤਾਂ ਇੰਸਟਾਗ੍ਰਾਮ ਇਸ ਨੂੰ ਆਟੋਮੈਟਿਕ ਰੂਪ ਨਾਲ ਫਾਲੋਅਰਜ਼ ਦੇ ਨਾਲ ਸਾਂਝਾ ਕਰ ਸਕਦੇ ਹਨ। ਹਾਲਾਂਕਿ, ਕ੍ਰਿਏਟਰਾਂ ਕੋਲ ਇਸ ਸੈਟਿੰਗ ਨੂੰ ਬਦਲਣ ਦਾ ਪੂਰਾ ਕੰਟਰੋਲ ਹੁੰਦਾ ਹੈ। 

ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ


author

Rakesh

Content Editor

Related News