ਇੰਸਟਾਗ੍ਰਾਮ ''ਚ ਜੁੜੇ ਕਈ ਸ਼ਾਨਦਾਰ ਫੀਚਰਜ਼, ਐਪ ਹੋਵੇਗੀ ਹੋਰ ਵੀ ਮਜ਼ੇਦਾਰ
Sunday, Jun 02, 2024 - 08:19 PM (IST)
ਗੈਜੇਟ ਡੈਸਕ- ਸ਼ਾਰਟ ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਇਕੱਠੇ ਕਈ ਫੀਚਰਜ਼ ਲਾਂਚ ਕੀਤੇ ਹਨ। ਮੈਟਾ ਨੇ ਇੰਸਟਾਗ੍ਰਾਮ ਲਈ ਨੋਟਸ ਦੇ ਲਈ ਤਿੰਨ ਨਵੇਂ ਫੀਚਰ ਲਾਂਚ ਕੀਤੇ ਹਨ ਜਿਸ ਨਾਲ ਨਵੇਂ ਪੋਸਟ ਕਰਨ ਅਤੇ ਦੋਸਤਾਂ ਨਾਲ ਕੁਨੈਕਟ ਕਰਨ 'ਚ ਆਸਾਨੀ ਹੋਵੇਗੀ। ਕੰਪਨੀ ਨੇ ਇਕ ਪ੍ਰਾਈਵੇਸੀ ਫੀਚਰ ਵੀ ਪੇਸ਼ ਕੀਤਾ ਹੈ ਜਿਸ ਤਹਿਤ ਜੇਕਰ ਕੋਈ ਤੁਹਾਡੇ ਕਲੋਜ਼ ਫਰੈਂਡ ਲਿਸਟ 'ਚ ਐਡ ਨਹੀਂ ਹੈ ਤਾਂ ਉਹ ਤੁਹਾਨੂੰ ਮੈਸੇਜ ਨਹੀਂ ਕਰ ਸਕੇਗਾ। ਇਸ ਫੀਚਰ ਨੂੰ ਖਾਸਤੌਰ 'ਤੇ ਬੱਚਿਆਂ ਨੂੰ ਧਿਆਨ 'ਚ ਰੱਖਦੇ ਹੋਏ ਲਾਂਚ ਕੀਤਾ ਗਿਆ ਹੈ। ਮੈਟਾ ਨੇ ਆਪਣੇ ਮਾਈਕ੍ਰੋਬਲਾਗਿੰਗ ਪਲੇਟਫਾਰਮ ਥ੍ਰੈੱਡਸ ਲਈ ਵੀ ਇਕ ਨਵਾਂ ਫਚਰ ਲਾਂਚ ਕੀਤਾ ਹੈ ਜਿਸ ਤੋਂ ਬਾਅਦ ਹੁਣ ਥ੍ਰੈੱਡ ਨੂੰ TweetDeck ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
Instagram ਨੋਟਸ ਦੇ ਨਵੇਂ ਫੀਚਰ
ਇੰਸਟਾਗ੍ਰਾਮ ਨੇ ਨੋਟਸ ਫੀਚਰ ਨੂੰ ਦਸੰਬਰ 2022 'ਚ ਲਾਂਚ ਕੀਤਾ ਸੀ। ਦੋਸਤਾਂ ਅਤੇ ਕਰੀਬੀਆਂ ਵਿਚਾਲੇ ਆਪਣੇ ਵਿਚਾਰਾਂ ਨੂੰ ਸ਼ੇਅਰ ਕਰਨ ਲਈ ਨਟਸ ਫੀਚਰ ਨੂੰ ਪੇਸ਼ ਕੀਤਾ ਗਿਆ ਸੀ. ਨੋਟਸ ਫੀਚਰ ਇੰਸਟਾਗ੍ਰਾਮ ਦੇ ਡਾਇਰੈਕਟ ਮੈਸੇਜ 'ਚ ਵੀ ਨੋਟਸ ਮਿਲਦਾ ਹੈ। ਨੋਟਸ 'ਚ ਹੁਣ ਸਵਾਲ ਦਾ ਵੀ ਆਪਸ਼ਨ ਆਏਗਾ। ਨੋਟਸ 'ਤੇ ਲਿਖੇ ਗਏ ਸਵਾਲਾਂ 'ਤੇ ਯੂਜ਼ਰਜ਼ ਨੂੰ ਫਾਲੋਅਰਜ਼ ਡਬਲ ਟੈਪ ਕਰਕੇ ਕੁਇਕ ਰਿਐਕਸ਼ਨ ਦੇ ਸਕਣਗੇ। ਇਸ ਤੋਂ ਇਲਾਵਾ ਨੋਟਸ 'ਚ ‘@' ਦੇ ਨਾਲ ਤੁਸੀਂ ਆਪਣੇ ਫਾਲੋਅਰਜ਼ ਨੂੰ ਟੈਗ ਵੀ ਕਰ ਸਕੋਗੇ। ਟੈਗ ਕਰਨ ਤੋਂ ਬਾਅਦ ਫਾਲੋਅਰਜ਼ ਨੂੰ ਇਸਦਾ ਨੋਟੀਫਿਕੇਸ਼ਨ ਵੀ ਮਿਲੇਗਾ।
ਲਿਮਟ ਇੰਟਰੈਕਸ਼ਨ ਫੀਚਰ
ਇੰਸਟਾਗ੍ਰਾਮ ਨੇ ਇਕ ਸੇਫਟੀ ਫੀਚਰ ਵੀ ਲਾਂਚ ਕੀਤਾ ਹੈ ਜੋ ਕਿ ਬੂਲਿੰਗ ਅਤੇ ਟ੍ਰੋਲਿੰਗ ਨੂੰ ਰੋਕਣ ਲਈ ਹੈ। ਇਸ ਫੀਚਰ ਨੂੰ ਆਨ ਕਰਨ ਤੋਂ ਬਾਅਦ ਅਣਜਾਣ ਲੋਕ ਕਿਸੇ ਨੂੰ ਮੈਸੇਜ ਨਹੀਂ ਕਰ ਸਕਣਗੇ। ਸਿਰਫ ਓਹੀ ਲੋਕ ਇਕ-ਦੂਜੇ ਨੂੰ ਮੈਸੇਜ ਕਰ ਸਕਣਗੇ ਜੋ ਇਕ-ਦੂਜੇ ਦੇ ਕਲੋਜ਼ ਫ੍ਰੈਂਡ ਲਿਸਟ 'ਚ ਹੋਣਗੇ। ਇਸ ਫੀਚਰ ਨੂੰ ਸੈਟਿੰਗ ਅਤੇ ਐਕਟੀਵਿਟੀ 'ਚ Limit Interactions 'ਚ ਜਾ ਕੇ ਆਨ ਕੀਤਾ ਜਾ ਸਕਦਾ ਹੈ।