ਹੈਕਡ ਇੰਸਟਾਗ੍ਰਾਮ ਅਕਾਊਂਟ ਨੂੰ ਰਿਕਵਰ ਕਰਨ ’ਚ ਹੁਣ ਹੋਵੇਗੀ ਆਸਾਨੀ

06/18/2019 10:30:15 AM

ਗੈਜੇਟ ਡੈਸਕ– ਡਾਟਾ ਚੋਰ, ਸਾਊਬਰ ਅਟੈਕਸ ਅਤੇ ਅਕਾਊਂਟਸ ਦੀ ਹੈਕਿੰਗ ਵਰਗੀਆਂ ਘਟਨਾਵਾਂ ਇੰਟਰਨੈੱਟ ’ਤੇ ਇਨ੍ਹੀ ਦਿਨੀਂ ਆਮ ਹੋ ਚੁੱਕੀਆਂ ਹਨ। ਅਜਿਹੇ ’ਚ ਫੇਸਬੁੱਕ ਦੀ ਮਲਕੀਅਤ ਵਾਲਾ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਯੂਜ਼ਰਜ਼ ਦੇ ਅਕਾਊਂਟਸ ’ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ’ਚ ਲੱਗੇ ਹੈਕਰਾਂ ਦੀ ਰਾਹ ਮੁਸ਼ਕਲ ਕਰਨ ਜਾ ਰਿਹਾ ਹੈ। Engadget ਦੀ ਰਿਪੋਰਟ ਮੁਤਾਬਕ, ਇੰਸਟਾਗ੍ਰਾਮ ਇਕ ਨਵਾਂ ਅਕਾਊਂਟ ਰਿਕਵਰੀ ਪ੍ਰੋਸੈਸ ਟੈਸਟ ਕਰ ਰਿਹਾ ਹੈ। ਇਹ ਐਪ ’ਚ ਹੀ ਮਿਲੇਗਾ ਅਤੇ ਇਸ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ ਆਪਣਾ ਅਕਾਊਂਟ ਰਿਕਵਰ ਕਰ ਸਕਣਗੇ। ਇਸ ਦੀ ਮਦਦ ਨਾਲ ਇੰਸਟਾਗ੍ਰਾਮ ਹੈਕਰਜ਼ ਲਈ ਯੂਜ਼ਰਜ਼ ਦੇ ਅਕਾਊਂਟ ਤਕ ਪਹੁੰਚ ਬਣਾਉਣਾ ਮੁਸ਼ਕਲ ਕਰਨ ਜਾ ਰਿਹਾ ਹੈ। 

ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਦੀ ਸਥਿਤੀ ’ਚ ਅਜੇ ਯੂਜ਼ਰਜ਼ ਨੂੰ ਇਕ ਸਪੋਰਟ ਫਾਰਮ ਭਰ ਕੇ ਭੇਜਣਾ ਹੁੰਦਾ ਹੈ ਅਤੇ ਈਮੇਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇੰਸਟਾਗ੍ਰਾਮ ਹੁਣ ਐਪ ’ਚ ਹੀ ਯੂਜ਼ਰਜ਼ ਤੋਂ ਸੰਬੰਧਤ ਜਾਣਕਾਰੀ ਲਵੇਗਾ ਅਤੇ ਇਸ ਤੋਂ ਬਾਅਦ ਯੂਜ਼ਰਜ਼ ਨੂੰ 6 ਡਿਜੀਟ ਦਾ ਇਕ ਕੋਡ ਭੇਜਿਆ ਜਾਵੇਗਾ। ਇਸ ਕੋਡ ਨੂੰ ਯੂਜ਼ਰ ਵਲੋਂ ਦਿੱਤੇ ਗਏ ਈਮੇਲ ਜਾਂ ਕਾਨਟੈਕਟ ਨੰਬਰ ’ਤੇ ਭੇਜਿਆ ਜਾਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇੰਸਟਾਗ੍ਰਾਮ ਇਸ ਤੋਂ ਬਾਅਦ ਕਿਸੇ ਹੋਰ ਡਿਵਾਈਸ ਤੋਂ ਲਾਗ-ਇਨ ਦੀ ਕੋਸ਼ਿਸ਼ ਕਰਨ ’ਤੇ ਕੋਡ ਦੀ ਮਦਦ ਨਾਲ ਅਕਾਊਂਟ ਨੂੰ ਪ੍ਰੋਟੈਕਟ ਕਰੇਗਾ। 

ਨਵੇਂ ਡਿਵਾਈਸ ਤੋਂ ਲਾਗ-ਇਨ ਕਰਨ ’ਤੇ ਯੂਜ਼ਰਜ਼ ਨੂੰ ਮੇਲ ਜਾਂ ਕਾਨਟੈਕਟ ਨੰਬਰ ’ਤੇ ਆਉਣ ਵਾਲਾ ਕੋਡ ਵੀ ਪਾਉਣਾ ਹੋਵੇਗਾ। ਇਹ ਬਿਲਕੁਲ 2 ਫੈਕਟਰ ਅਥੰਟੀਕੇਸ਼ਨ ਦੀ ਤਰ੍ਹਾਂ ਕੰਮ ਕਰੇਗਾ। ਚੰਗੀ ਗੱਲ ਇਹ ਹੈ ਕਿ ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਆਪਣਾ ਅਕਾਊਂਟ ਰਿਕਵਰ ਵੀ ਕਰ ਸਕਣਗੇ। ਜੇਕਰ ਹੈਕਰ ਉਨ੍ਹਾਂ ਦਾ ਯੂਜ਼ਰ ਨੇਮ ਅਤੇ ਕਾਨਟੈਕਟ ਡੀਟੇਲਸ ਬਦਲ ਵੀ ਦੇਵੇਗਾ ਤਾਂ ਵੀ ਇਸ ਦੀ ਮਦਦ ਨਾਲ ਯੂਜ਼ਰਜ਼ ਨੂੰ ਅਕਾਊਂਟ ਵਾਪਸ ਮਿਲ ਜਾਵੇਗਾ। ਇਸ ਗੱਲ ਨੂੰ ਪੱਕਾ ਕਰਨ ਲਈ ਇੰਸਟਾਗ੍ਰਾਮ ਇਕ ਫੀਚਰ ਲਿਆਇਆਹੈ, ਜਿਸ ਨੂੰ ‘ਪੀਰੀਅਡ ਆਫ ਟਾਈਮ’ ਨਾਮ ਦਿੱਤਾ ਗਿਆ ਹੈ। 

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਕਦੋਂ ਰੋਲ ਆਊਟ ਕੀਤਾ ਜਾਵੇਗਾ। Engadget ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂਜ਼ਰ ਨੇਮ ਲਾਕ ਡਾਊਨ ਸਾਰੇ ਐਂਡਰਾਇਡ ਯੂਜ਼ਰਜ਼ ਲਈ ਉਪਲੱਬਧ ਹੋਵੇਗਾ। ਆਈ.ਓ.ਐੱਸ. ਯੂਜ਼ਰਜ਼ ਲਈ ਜਲਦੀ ਹੀ ਇਸ ਫੀਚਰ ਨੂੰ ਲਿਆਇਆ ਜਾਵੇਗਾ। ਇਸ ਦਾ ਮਕਸਦ ਉਸ ਸਥਿਤੀ ’ਚ ਅਕਾਊਂਟ ਰਿਕਵਰ ਕਰਨਾ ਹੈ, ਜੇਕਰ ਕਿਸੇ ਤਰ੍ਹਾਂ ਹੈਕਰ ਅਕਾਊਂਟ ’ਚ ਸੰਨ੍ਹ ਲਗਾ ਲੈਣ। ਇਸ ਤਰ੍ਹਾਂ ਯੂਜ਼ਰਜ਼ ਆਸਾਨੀ ਨਾਲ ਆਪਣਾ ਅਕਾਊਂਟ ਨੂੰ ਕੋਈ ਲੈਵਲ ’ਤੇ ਪ੍ਰੋਟੈਕਟ ਕਰ ਸਕਣਗੇ। 


Related News