Infinix ਨੇ ਲਾਂਚ ਕੀਤਾ ਸਸਤਾ ਸਮਾਰਟ ਟੀਵੀ, ਮਿਲਦੇ ਹਨ ਪ੍ਰੀਮੀਅਮ ਫੀਚਰਜ਼
Saturday, Sep 17, 2022 - 05:13 PM (IST)
ਗੈਜੇਟ ਡੈਸਕ– ਬਜਟ ਸਮਾਰਟਫੋਨ ਅਤੇ ਬਜਟ ਟੀਵੀ ਲਾਂਚ ਕਰਨ ਤੋਂ ਬਾਅਦ ਇਨਫਿਨਿਕਸ ਨੇ ਪ੍ਰੀਮੀਅਮ ਸੈਗਮੈਂਟ ’ਚ ਐਂਟਰੀ ਕੀਤੀ ਹੈ। ਕੰਪਨੀ ਨੇ ਨਵੀਂ ਸਮਾਰਟ ਟੀਵੀ ਲਾਈਨਅਪ ਲਾਂਚ ਕੀਤੀ ਹੈ। ਇਨਫਿਨਿਕਸ ਨੇ ‘ਜ਼ੀਰੋ’ ਸੀਰੀਜ਼ ਪੇਸ਼ ਕੀਤੀ ਹੈ, ਜਿਸ ਵਿਚ ਗਾਹਕਾਂ ਨੂੰ ਕਈ ਸਕਰੀਨ ਸਾਈਜ਼ ਦਾ ਆਪਸ਼ਨ ਮਿਲੇਗਾ। ਇਹ ਸਾਰੇ ਟੀਵੀ QLED ਡਿਸਪਲੇਅ ਨਾਲ ਆਉਂਦੇ ਹਨ ਜੋ 4ਕੇ ਰੈਜ਼ੋਲਿਊਸ਼ਨ ਵਾਲੇ ਹਨ।
ਸਮਾਰਟ ਟੀਵੀ ’ਚ ਤੁਹਾਨੂੰ Quantum DOT ਤਕਨਾਲੋਜੀ ਮਿਲੇਗੀ। ਨਵਾਂ ਸਮਾਰਟ ਟੀਵੀ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਅਤੇ ਬਜਟ ਘੱਟ ਹੈ ਤਾਂ ਤੁਸੀਂ Infinix Zero ਸਮਾਰਟ ਟੀਵੀ ਸੀਰੀਜ਼ ’ਤੇ ਵਿਚਾਰ ਕਰ ਸਕਦੇ ਹੋ। ਬ੍ਰਾਂਡ ਨ ਇਸ ਸੀਰੀਜ਼ ਤਹਿਤ ਦੋ ਸਕਰੀਨ ਸਾਈਜ਼ ਵੇਰੀਐਂਟ ਲਾਂਚ ਕੀਤੇ ਹਨ।
Infinix Zero QLED TV ਦੀ ਕੀਮਤ
ਕੰਪਨੀ ਨੇ ਦੋ ਸਕਰੀਨ ਸਾਈਜ਼ ’ਚ ਟੀਵੀ ਲਾਂਚ ਕੀਤੇ ਹਨ। Zero 55-inch QLED 4K TV ਦੀ ਕੀਮਤ 34,990 ਰੁਪਏ ਹੈ। ਜੇਕਰ ਤੁਸੀਂ ਇਕ ਕਿਫਾਇਤੀ ਆਪਸ਼ਨ ਦੀ ਭਾਲ ’ਚ ਹੋ ਤਾਂ 5- ਇੰਚ ਸਕਰੀਨ ਸਾਈਜ਼ ਵਾਲਾ 4ਕੇ ਟੀਵੀ ਖਰੀਦ ਸਕਦੇ ਹੋ। ਇਸ ਵੇਰੀਐਂਟ ਦੀ ਕੀਮਤ 24,990 ਰੁਪਏ ਹੈ। ਦੋਵੇਂ ਹੀ ਸਮਾਰਟ ਟੀਵੀ 24 ਸਤੰਬਰ ਤੋਂ ਉਪਲੱਬਧ ਹੋਣਗੇ। ਇਨ੍ਹਾਂ ਨੂੰ ਤੁਸੀਂ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਤੋਂ ਖਰੀਦ ਸਕੋਗੇ।
Infinix Zero QLED TV ਦੀਆਂ ਖੂਬੀਆਂ
ZERO 55-inch QLED 4K TV ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ ਮਾਮੂਲੀ ਬੇਜ਼ਲ ਵਾਲਾ ਡਿਜ਼ਾਈਨ ਮਿਲੇਗਾ। ਟੀਵੀ Dolby Vision, HDR 10+ ਸਪੋਰਟ ਅਤੇ 60 FPS MEMC ਦੇ ਨਾਲ ਆਉਂਦਾ ਹੈ। ਇਸ ਨਾਲ ਗਾਹਕਾਂ ਨੂੰ ਬਿਹਤਰ ਫਰੇਮ ਰੇਟ ’ਤੇ ਟੀਵੀ ਸ਼ੋਅ, ਸਪੋਰਟਸ ਮੈਚ ਅਤੇ ਦੂਜੇ ਕੰਟੈਂਟ ਮਿਲਣਗੇ।
ਕੰਪਨੀ ਦੀ ਮੰਨੀਏ ਤਾਂ ਡਿਸਪਲੇਅ 400 ਨਿਟਸ ਦੀ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਬ੍ਰਾਂਡ ਨੇ ਟੀਵੀ ’ਚ ਦੋ ਪਾਵਰਪੁਲ ਸਪੀਕਰ ਦਿੱਤੇ ਹਨ ਜੋ 36 ਵਾਟ ਦਾ ਸਾਊਂਡ ਆਊਟਪੁਟ ਦਿੰਦੇ ਹਨ। ਇਸ ਵਿਚ ਡਾਲਬੀ ਡਿਜੀਟਲ ਆਡੀਓ ਅਤੇ ਦੋ ਟਵਿਟਰਸ ਦਿੱਤੇ ਗਏ ਹਨ, ਜੋ ਸਾਊਂਡ ਦੀ ਕੁਆਲਿਟੀ ਨੂੰ ਬਿਹਤਰ ਕਰਦੇ ਹਨ।
ਸਮਾਰਟ ਟੀਵੀ ’ਚ MediaTek Quad-Core CA55 ਪ੍ਰੋਸੈਸਰ ਦਿੱਤਾ ਗਿਆ ਹੈ ਜੋ 2 ਜੀ.ਬੀ. ਰੈਮ ਸਪੋਰਟ ਨਾਲ ਆਉਂਦਾ ਹੈ। ਇਸ ਵਿਚ ਤਿੰਨ HDMI, ਦੋ ਯੂ.ਐੱਸ.ਬੀ. ਪੋਰਟ, ਬਲੂਟੁੱਥ 5.0, Wi-Fi, LAN. ਹੈੱਡਫੋਨ ਪੋਰਟ ਅਤੇ ਦੂਜੇ ਕੁਨੈਕਟੀਵਿਟੀ ਫੀਚਰਜ਼ ਦਿੱਤੇ ਗਏ ਹਨ।