Infinix ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, ਮਿਲੇਗਾ 50MP ਦਾ ਕੈਮਰਾ

Thursday, May 12, 2022 - 03:29 PM (IST)

Infinix ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, ਮਿਲੇਗਾ 50MP ਦਾ ਕੈਮਰਾ

ਗੈਜੇਟ ਡੈਸਕ– ਇਨਫਿਨਿਕਸ ਨੇ ਕੀਨੀਆ ’ਚ ਨਵਾਂ ਸਮਾਰਟਫੋਨ Infinix Note 12i ਲਾਂਚ ਕੀਤਾ ਹੈ, ਹਾਲਾਂਕਿ ਭਾਰਤੀ ਅਤੇ ਹੋਰ ਬਾਜ਼ਾਰਾਂ ’ਚ ਇਸ ਫੋਨ ਦੀ ਲਾਂਚਿੰਗ ਬਾਰੇ ਕੋਈ ਖਬਰ ਨਹੀਂ ਹੈ। ਫੋਨ ਨੂੰ ਤਿੰਨ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਫੋਨ ’ਚ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਅਤੇ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਫੋਨ ਦੇ ਨਾਲ ਦੋ ਸਪੀਕਰ ਵੀ ਹਨ ਜਿਨ੍ਹਾਂ ਦੇ ਨਾਲ ਡੀ.ਟੀ.ਐੱਸ. ਆਡੀਓ ਦਾ ਸਪੋਰਟ ਹੈ।

Infinix Note 12i ਦੀ ਕੀਮਤ
ਇਨਫਿਨਿਕਸ ਦੀ ਅਧਿਕਾਰਤ ਵੈੱਬਸਾਈਟ ’ਤੇ ਅਜੇ ਤਕ ਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਅਪਡੇਟ ਨਹੀਂ ਕੀਤੀ ਗਈ। ਕੀਨੀਆ ਦੀ ਇਕ ਈ-ਕਾਮਰਸ ਸਾਈਟ ’ਤੇ ਫੋਨ ਨੂੰ KES 20,500 (ਕਰੀਬ 13,600 ਰੁਪਏ) ’ਚ ਲਿਸਟ ਕੀਤਾ ਗਿਆ ਹੈ। ਫੋਨ ਦੀ ਲਿਸਟਿੰਗ ਇਕ ਹੀ ਰੈਮ-ਸਟੋਰੇਜ ਯਾਨੀ 4ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਹੋਈ ਹੈ। 

Infinix Note 12i ਦੇ ਫੀਚਰਜ਼
Infinix Note 12i ’ਚ ਐਂਡਰਾਇਡ 12 ਆਧਾਰਿਤ XOS 10.6 ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 6.82 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ85 ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ Mali-G52 MC2 GPU, 4 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਹੈ। ਰੈਮ ਨੂੰ 7 ਜੀ.ਬੀ. ਤਕ ਵਰਚੁਅਲ ਤਰੀਕੇ ਨਾਲ ਵਧਾਇਆ ਜਾ ਸਕੇਗਾ।

ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ ਵੀ.ਜੀ.ਏ. ਹੈ। ਕੈਮਰੇ ਦੇ ਨਾਲ ਕਵਾਡ ਐੱਲ.ਈ.ਡੀ. ਲਾਈਟ ਵੀ ਹੈ। ਸੈਲਫੀ ਲਈ ਇਸ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। 

ਕੁਨੈਕਟੀਵਿਟੀ ਲਈ ਇਨਫਿਨਿਕਸ ਦੇ ਇਸ ਫੋਨ ’ਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ ਵੀ5, ਜੀ.ਪੀ.ਐੱਸ., ਯੂ.ਐੱਸ.ਬੀ. ਓ.ਟੀ.ਜੀ. ਅਤੇ ਯੂ.ਐੱਸ.ਬੀ. ਟਾਈਪ-ਸੀ 2.0 ਪੋਰਟ ਹੈ। ਫੋਨ ’ਚ ਫਿੰਗਰਪ੍ਰਿੰਟ ਸੈਂਸਰ ਵੀ ਹੈ। ਇਸ ਵਿਚ 5000mAh ਦੀ ਬੈਟਰੀ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।


author

Rakesh

Content Editor

Related News