Infinix ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, 22 ਘੰਟਿਆਂ ਤਕ ਚੱਲੇਗੀ ਬੈਟਰੀ

Saturday, Apr 16, 2022 - 01:26 PM (IST)

ਗੈਜੇਟ ਡੈਸਕ– ਇਨਫਿਨਿਕਸ ਨੇ Infinix Hot 11 2022 ਨੂੰ ਲਾਂਚ ਕਰ ਦਿੱਤਾ ਹੈ। ਨਵਾਂ ਫੋਨ Infinix Hot 11 ਦਾ ਅਪਗ੍ਰੇਡਿਡ ਵਰਜ਼ਨ ਹੈ ਜਿਸਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। Infinix Hot 11 2022 ’ਚ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਫੋਨ ’ਚ Unisoc ਦਾ ਆਕਟਾਕੋਰ ਪ੍ਰੋਸੈਸਰ ਹੈ ਅਤੇ ਨਾਲ 64 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। 4ਜੀ ਨੈੱਟਵਰਕ ’ਤੇ ਫੋਨ ਦੀ ਬੈਟਰੀ  ਨੂੰ ਲੈ ਕੇ 22 ਘੰਟਿਆਂ ਦੇ ਟਾਕਟਾਈਮ ਦਾ ਦਾਅਵਾ ਕੀਤਾ ਗਿਆ ਹੈ। Infinix Hot 11 2022 ਦਾ ਮੁਕਾਬਲਾ Realme C31, Poco M3 ਅਤੇ Redmi 10 ਵਰਗੇ ਫੋਨਾਂ ਨਾਲ ਹੋਵੇਗਾ।

Infinix Hot 11 2022 ਦੀ ਕੀਮਤ
Infinix Hot 11 2022 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਹੈ। ਫੋਨ ਨੂੰ ਓਰੋਰਾ ਗਰੀਨ, ਪੋਲਰ ਬਲੈਕ ਅਤੇ ਸਨਸੈੱਟ ਗੋਲਡ ਰੰਗ ’ਚ ਖਰੀਦਿਆ ਜਾ ਸਕੇਗਾ। ਇਸਦੀ ਵਿਕਰੀ 22 ਅਪ੍ਰੈਲ ਤੋਂ ਫਲਿਪਕਾਰਟ ’ਤੇ ਹੋਵੇਗੀ। ਦੱਸ ਦੇਈਏ ਬਾਅਦ ’ਚ ਲਾਂਚਿੰਗ ਕੀਮਤ ’ਚ ਵਾਧਾ ਹੋ ਸਕਦਾ ਹੈ।

Infinix Hot 11 2022 ਦੇ ਫੀਚਰਜ਼
Infinix Hot 11 2022 ’ਚ ਐਂਡਰਾਇਡ 11 ਆਧਾਰਿਤ 11 XOS 7.6 ਹੈ। ਫੋਨ ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਹੈ। ਫੋਨ ’ਚ Unisoc T610 ਪ੍ਰੋਸੈਸਰ ਹੈ ਜਿਸਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਦਾ ਸਪੋਰਟ ਹੈ। ਫੋਨ ’ਚ ਦੋ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi 802.11 a/b/g/n, ਬਲੂਟੁੱਥ v5.1, GPS/A-GPS, USB ਟਾਈਪ-ਸੀ ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ।


Rakesh

Content Editor

Related News