ਭਾਰਤ ’ਚ ਲਾਂਚ ਹੋਇਆ Infinix Hot 10, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ
Monday, Oct 05, 2020 - 03:12 PM (IST)
ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇਨਫਿਨਿਕਸ ਨੇ ਅੱਜ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਸਮਾਰਟਫੋਨ Infinix Hot 10 ਨੂੰ ਲਾਂਚ ਕਰ ਦਿੱਤਾ ਹੈ। ਪੰਚ ਹੋਲ ਡਿਸਪਲੇਅ ਵਾਲੇ ਇਸ ਸਮਾਰਟਫੋਨ ਨੂੰ ਲੈ ਕੇ ਇਨਫਿਨਿਕਸ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਸ ਵਿਚ ਪਾਵਰ ਮੈਰਾਥਨ ਤਕਨੀਕ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਬੈਟਰੀ ਲਾਈਫ ਨੂੰ 25 ਫੀਸਦੀ ਤਕ ਵਧਾ ਸਕਦੀ ਹੈ।
ਕੀਮਤ
Infinix Hot 10 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਇਸ ਨੂੰ ਕੰਪਨੀ ਅੰਬਰ ਰੈੱਡ, ਮੂਨਲਾਈਟ ਜੇਦ, ਆਬਸਡੀਅਨ ਬਲੈਕ ਅਤੇ ਓਸ਼ੀਅਨ ਵੇਵ ਰੰਗ ’ਚ ਮੁਹੱਈਆ ਕਰੇਗੀ। ਇਸ ਦੀ ਵਿਕਰੀ 16 ਅਕਤੂਬਰ ਤੋਂ ਫਲਿਪਕਾਰਟ ਰਾਹੀਂ ਹੋਵੇਗੀ।
Infinix Hot 10 ਦੇ ਫੀਚਰਜ਼
ਡਿਸਪਲੇਅ - 6.7 ਇੰਚ ਦੀ HD+(720c1640 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ - ਮੀਡੀਆਟੈੱਕ ਹੇਲੀਓ ਜੀ70
ਰੈਮ - 6 ਜੀ.ਬੀ.
ਸਟੋਰੇਜ - 128 ਜੀ.ਬੀ.
ਓ.ਐੱਸ. - ਐਂਡਰਾਇਡ 10 ਅਧਾਰਿਤ XOS 7.0
ਰੀਅਰ ਕੈਮਰਾ - 16MP(ਪ੍ਰਾਈਮਰੀ) + 2MP + 2MP + ਏ.ਆਈ. ਲੈੱਨਜ਼
ਫਰੰਟ ਕੈਮਰਾ - 8MP
ਬੈਟਰੀ - 5200mAh (10 ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ - ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ., 4ਜੀ, ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ 3.5mm ਹੈੱਡਫੋਨ ਜੈੱਕ