80 ਫੀਸਦੀ ਤੋਂ ਵਧੇਰੇ ਸਮਾਂ ਐਪਸ ’ਤੇ ਬਿਤਾ ਰਹੇ ਹਨ ਭਾਰਤੀ
Saturday, Apr 10, 2021 - 11:26 AM (IST)
ਨਵੀਂ ਦਿੱਲੀ– ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਵਰਕ ਫ੍ਰਾਮ ਹੋਮ ਦੇ ਨਵੇਂ ਨਿਯਮਾਂ ਦੇ ਸ਼ੁਰੂ ਹੋਣ ਨਾਲ ਲੋਕ ਵੱਧ ਤੋਂ ਵੱਧ ਸਮਾਂ ਐਪਸ ’ਤੇ ਬਿਤਾ ਰਹੇ ਹਨ। ਦੁਨੀਆ ਭਰ ’ਚ ਔਸਤਨ 2-4 ਘੰਟੇ ਦਾ ਸਮਾਂ ਲੋਕਾਂ ਦਾ ਐਪਸ ’ਤੇ ਹੀ ਚਲਾ ਜਾਂਦਾ ਹੈ, ਜੋ ਪਿਛਲੇ 2 ਸਾਲਾਂ ਦੇ ਮੁਕਾਬਲੇ 30 ਫੀਸਦੀ ਵੱਧ ਹੈ। ਭਾਰਤ ’ਚ ਅਜਿਹਾ ਹੁੰਦੇ ਸਭ ਤੋਂ ਵੱਧ ਦੇਖਿਆ ਗਿਆ, ਜਿਥੇ ਗਾਹਕਾਂ ਨੇ ਸਾਲ 2019 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਸਾਲ 2021 ਦੀ ਪਹਿਲੀ ਤਿਮਾਹੀ ’ਚ 80 ਫੀਸਦੀ ਤੋਂ ਵਧੇਰੇ ਸਮਾਂ ਐਪਸ ’ਚ ਬਿਤਾਇਆ।
ਇਹ ਵੀ ਪੜ੍ਹੋ– ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ
ਇਸ ਸਾਲ ਜਨਵਰੀ ਤੋਂ ਮਾਰਚ ਤੱਕ ਦੀ ਮਿਆਦ ’ਚ ਅਮਰੀਕਾ, ਤੁਰਕੀ, ਮੈਕਸੀਕੋ ਅਤੇ ਭਾਰਤ ’ਚ ਲੋਕਾਂ ਨੇ 4-4 ਘੰਟੇ ਦਾ ਸਮਾਂ ਐਪਸ ਦੇ ਇਸਤੇਮਾਲ ’ਚ ਬਿਤਾਇਆ। ਬ੍ਰਾਜ਼ੀਲ, ਦੱਖਣੀ ਕੋਰੀਆ ਅਤੇ ਇੰਡੋਨੇਸ਼ੀਆ ’ਚ ਇਹ ਸਮਾਂ ਹੱਦ 5 ਘੰਟੇ ਤੋਂ ਵੀ ਵੱਧ ਹੈ। ਐਪ ਐਨਾਲਿਟਿਕਸ ਫਰਮ ਐਪ ਏਨੀ ਨੇ ਇਕ ਰਿਪੋਰਟ ’ਚ ਕਿਹਾ ਕਿ ਜਨਵਰੀ ਅਤੇ ਮਾਰਚ ਤੱਕ ਦੀ ਮਿਆਦ ’ਚ ਲੋਕਾਂ ਨੇ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਜਿਨ੍ਹਾਂ ਐਪਸ ਨੂੰ ਸਭ ਤੋਂ ਵੱਧ ਵਾਰ ਡਾਊਨਲੋਡ ਕੀਤਾ, ਜਿਨ੍ਹਾਂ ’ਤੇ ਆਪਣਾ ਵੱਧ ਤੋਂ ਵੱਧ ਸਮਾਂ ਬਿਤਾਇਆ, ਉਨ੍ਹਾਂ ’ਚ ਟਿਕਟੌਕ, ਯੂ. ਟਿਊਬ ਅਤੇ ਫੇਸਬੁੱਕ ਪ੍ਰਮੁੱਖ ਹਨ।
ਇਹ ਵੀ ਪੜ੍ਹੋ– FB ਤੋਂ ਬਾਅਦ ਹੁਣ LinkedIn ਦੇ 50 ਕਰੋੜ ਯੂਜ਼ਰਸ ਦਾ ਨਿੱਜੀ ਡਾਟਾ ਲੀਕ
ਰਿਪੋਰਟ ’ਚ ਅੱਗੇ ਕਿਹਾ ਗਿਆ ਕਿ ਪੱਛਮੀ ਬਾਜ਼ਾਰਾਂ ’ਚ ਸਿਗਨਲ ਅਤੇ ਟੈਲੀਗ੍ਰਾਮ ਦਾ ਵਧੇਰੇ ਬੋਲਬਾਲਾ ਦੇਖਣ ਨੂੰ ਮਿਲਿਆ ਹੈ। ਇਸਤੇਮਾਲ ਦੇ ਮਾਮਲੇ ’ਚ ਬ੍ਰਿਟੇਨ, ਜਰਮਨੀ ਅਤੇ ਫ੍ਰਾਂਸ ’ਚ ਸਿਗਨਲ ਪਹਿਲੇ ਅਤੇ ਅਮਰੀਕਾ ’ਚ ਚੌਥੇ ਨੰਬਰ ’ਤੇ ਹਨ। ਇਸ ਦਰਮਿਆਨ ਟੈਲੀਗ੍ਰਾਮ ਬ੍ਰਿਟੇਨ ’ਚ 9ਵੇਂ, ਫ੍ਰਾਂਸ ’ਚ 5ਵੇਂ ਅਤੇ ਅਮਰੀਕਾ ’ਚ 7ਵੇਂ ਸਥਾਨ ’ਤੇ ਹੈ। ਭਾਰਤ ਦੇ ਸੰਦਰਭ ’ਚ ਗੱਲ ਕਰੀਏ ਤਾਂ ਟਿਕਟੌਕ ਦੇ ਬਦਲ ਐਪ ਵਜੋਂ ਉੱਭਰੇ ਐੱਮਐਕਸ ਟਕਾਟਕ ਵੀ ਜਨਵਰੀ ਤੋਂ ਮਾਰਚ ਤੱਕ ਦੀ ਤਿਮਾਹੀ ’ਚ ਵਧੇਰੇ ਤੇਜ਼ੀ ਨਾਲ ਉਭਰਦੇ ਐਪ ਵਜੋਂ ਸਾਹਮਣੇ ਆਇਆ ਹੈ। ਡਾਊਨਲੋਡ ਚਾਰਟ ’ਚ ਟਿਕਟੌਕ ਅੱਵਲ ਆਇਆ ਹੈ ਜਦੋਂ ਕਿ ਇਸ ਤੋਂ ਬਾਅਦ ਲੜੀਵਾਰ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਨੰਬਰ ਹੈ।