ਭਾਰਤੀ ਕੰਪਨੀ ਨੇ ਫਾਸਟ-ਚਾਰਜਿੰਗ ਸਪੋਰਟ ਦੇ ਨਾਲ ਲਾਂਚ ਕੀਤਾ ਇਲਕੈਟ੍ਰਿਕ ਸਕੂਟਰ
Monday, Jan 23, 2017 - 06:55 PM (IST)

ਜਲੰਧਰ- ਗੁੜਗਾਂਓ ''ਚ ਸਥਿਤ ਓਕੀਨਾਵਾ ਆਟੋਟੈੱਕ (Okinawa Autotech) ਕੰਪਨੀ ਨੇ ਨਵੇਂ ਇਲੈਕਟ੍ਰਿਕ ਸਕੂਟਰ (Ridge) ਨੂੰ ਲਾਂਚ ਕੀਤਾ ਹੈ। ਇਸ ਇਲੈਕਟ੍ਰਿਕ ਸਕੂਟਰ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਇਕ ਵਾਰ ''ਚ ਫੁੱਲ ਚਾਰਜ ਹੋ ਕੇ 80 ਤੋਂ 90 ਕਿਲੋਮੀਟਰ ਤੱਕ ਦਾ ਰਸਤਾ ਤੈਅ ਕਰ ਸਕਦਾ ਹੈ। ਇਸ ਨੂੰ ਨੋਰਮਲ ਮੋਡ ''ਤੇ 6 ਤੋਂ 8 ਘੰਟਿਆਂ ''ਚ, ਉਥੇ ਹੀ ਫਾਸਟ-ਚਾਰਜਿੰਗ ਮੋਡ ''ਤੇ ਕੁਝ ਹੀ ਸਮੇਂ ''ਚ ਚਾਰਜ ਕੀਤਾ ਜਾ ਸਕਦਾ ਹੈ। ਇਸ ਵਿਚ ਲੱਗੀ ਮੋਟਰ 800 ਵਾਟ ਤਾਕਤ ਪੈਦਾ ਕਰਦੀ ਹੈ ਜਿਸ ਨਾਲ ਇਹ ਇਲੈਕਟ੍ਰਿਕ ਸਕੂਟਰ 40 ਤੋਂ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਪਹੁੰਚ ਸਕਦਾ ਹੈ। ਇਸ ਦੀ ਕੀਮਤ 43,702 (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ।
ਇਹ ਇਲੈਕਟ੍ਰਿਕ ਸਕੂਟਰ ਨੂੰ 150 ਕਿਲੋਗ੍ਰਾਮ ਤੱਕ ਦਾ ਭਾਰ ਚੁੱਕ ਸਕਦਾ ਹੈ। ਇਸ ਵਿਚ ਅਲਾਏ ਵ੍ਹੀਲਸ, ਟਿਊਬਲੈੱਸ ਟਾਇਰਸ ਅਤੇ ਡਰੱਮ ਬਰੇਕਸ ਲੱਗੀਆਂ ਹਨ। ਇਸ ਤੋਂ ਇਲਾਵਾ ਇਸ ਵਿਚ ਫੁੱਲੀ ਡਿਜੀਟਲ ਸਪੀਡੋਮੀਟਰ ਅਤੇ ਆਰਾਮਦਾਇਕ ਸਫਰ ਲਈ ਟੈਲੀਸਕੋਪਿਕ ਸਸਪੈਂਸ਼ਨ ਵੀ ਮੌਜੂਦ ਹਨ।
ਓਕੀਨਾਵਾ ਸਕੂਟਰਜ਼ ਦੇ ਐੱਮ.ਡੀ. ਜਤਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਲੋਕਾਂ ਦੀ ਰੋਜ਼ਾਨਾ ਦੀਆਂ ਲੋੜਾਂ ਨੂੰ ਧਿਆਨ ''ਚ ਰੱਖ ਕੇ ਇਸ ਇਲੈਕਟ੍ਰਿਕ ਸਕੂਟਰ ਨੂੰ ਪੇਸ਼ ਕੀਤਾ ਹੈ। ਨਾਲ ਹੀ ਕਿਹਾ ਗਿਆ ਹੈ ਕਿ ਇਸ ਸਕੂਟਰ ''ਚ ਐਕਸੀਡੈਂਟ ਡਿਟੈਕਸ਼ਨ, ਐਪ-ਇਨੇਬਲਡ ਵ੍ਹੀਕਲ ਮੈਨਟੇਨਸ ਅਤੇ ਸਮਾਰਟ ਕੰਟਰੋਲਰ-ਬੇਸਡ ਰੋਡ ਪੋਜੀਸ਼ਨਿੰਗ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਨੂੰ 93“1 ਦੀ ਪ੍ਰਵਾਨਗੀ ਮਿਲੀ ਹੋਈ ਹੈ।