ਭਾਰਤ ''ਚ ਆਉਣ ਵਾਲੀ Benelli imperiale 400 ''ਚ ਹੋਵੇਗਾ BS-V9 ਇੰਜਣ

Wednesday, Feb 20, 2019 - 12:11 PM (IST)

ਭਾਰਤ ''ਚ ਆਉਣ ਵਾਲੀ Benelli imperiale 400 ''ਚ ਹੋਵੇਗਾ BS-V9 ਇੰਜਣ

ਗੈਜੇਟ ਡੈਸਕ- ਬੇਨੇਲੀ ਦੀ ਭਾਰਤ 'ਚ ਆਪਣੀ ਦੂਜੀ ਪਾਰੀ ਲਈ ਵੱਡੀ ਯੋਜਨਾਵਾਂ ਹਨ ਕੰਪਨੀ ਨੇ ਪਹਿਲਾਂ ਤੋਂ ਹੀ ਭਾਰਤ 'ਚ TNT 600i, TNT 300 ਤੇ 302R ਜਿਹੇ ਪੁਰਾਣੇ ਮਾਡਲ ਨੂੰ ਫਿਰ ਤੋਂ ਲਾਂਚ ਕੀਤਾ ਤੇ ਹਾਲ ਹੀ 'ਚ ਕੰਪਨੀ ਨੇ ਨਵੀਂ TRK 500 ਤੇ TRK 502X ਐਡਵੈਂਚਰ ਬਾਈਕਸ ਦੀ ਲਾਂਚ ਦੇ ਨਾਲ ਆਪਣੀ ਲਾਈਨ-ਅਪ ਨੂੰ ਵਧਾਇਆ ਹੈ। ਇਹ ਸਾਰੀਆਂ ਬਾਈਕਸ ਭਾਰਤ 'ਚ CKD ਕਿਟਸ ਦੇ ਰਾਹੀਂ ਭਾਰਤ 'ਚ ਆਉਂਦੀ ਹਨ। ਹਾਲਾਂਕਿ ਕੰਪਨੀ ਲਾਗਤ ਘੱਟ ਕਰਨ ਲਈ ਆਪਣੇ ਲਾਈਨ-ਅਪ ਨੂੰ ਮਕਾਮੀ ਬਣਾਉਣ 'ਤੇ ਵੀ ਕੰਮ ਕਰ ਰਹੀ ਹੈ ਤੇ ਸਥਾਨਕਕਰਨ ਦੇ ਮਹੱਤਵਪੂਰਣ ਪੱਧਰ ਤੋਂ ਆਉਣ ਵਾਲਾ ਪਹਿਲਾ ਪ੍ਰੋਡਕਟ ਰੇਟਰੋਲ imperiale 400 ਹੋਵੇਗਾ, ਜੋ ਰਾਇਲ ਐਨਫੀਲਡ ਦੀ ਬਾਇਕਸ ਨੂੰ ਕੜੀ ਟੱਕਰ ਦਿੰਦਾ ਹੈ।PunjabKesariimperiale 400 ਨੂੰ ਸਭ ਤੋਂ ਪਹਿਲਾਂ EICMA 2017 'ਚ ਪੇਸ਼ ਕੀਤੀ ਗਈ ਸੀ। ਕੰਪਨੀ ਨੇ ਇਸ ਮੋਟਰਸਾਈਕਲ ਨੂੰ ਯੂਰੋ-IV ਮਾਣਕ ਵਾਲੀ ਮੋਟਰ ਦੇ ਨਾਲ ਪੇਸ਼ ਕੀਤਾ ਸੀ ਪਰ ਹੁਣ Benelli ਯੂਰੋ-V/V9 ਮਾਣਕ (BS-V9) ਇੰਜਣ 'ਤੇ ਕੰਮ ਕਰ ਰਹੀ ਹੈ, ਜੋ ਕਿ ਭਾਰਤੀ ਬਾਜ਼ਾਰ 'ਚ ਵੀ ਉਤਾਰੀ ਜਾਵੇਗੀ। ਸਿੰਗਲ ਸਿਲੰਡਰ, ਏਅਰ-ਕੂਲਡ ਇੰਜਣ 5,500rpm 'ਤੇ 20.4hp ਦੀ ਪਾਵਰ ਤੇ 3,500rpm 'ਤੇ 28Nm ਦਾ ਟਾਰਕ ਜਨਰੇਟ ਕਰਦਾ ਹੈ।PunjabKesari ਅਨੁਮਾਨਤ ਕੀਮਤ
Benelli imperiale 400 'ਚ ਫੀਚਰਸ ਦੇ ਤੌਰ 'ਤੇ 41mm ਟੇਲੀਸਕਾਪਿਕ ਫਾਰਕ ਤੇ ਟਵਿਨ ਸ਼ਾਕ ਅਬਜਾਰਬਰਸ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬ੍ਰੇਕਿੰਗ ਦੇ ਤੌਰ 'ਤੇ 300mm ਫਰੰਟ ਡਿਸਕ ਤੇ 240mm ਰੀਅਰ ਡਿਸਕ ਦਿੱਤੀ ਜਾਵੇਗੀ। ਜਿਵੇਂ ਕਿ ਪਹਿਲਾਂ ਦੱਸਿਆ imperiale 400 ਨੂੰ ਮਕਾਮੀ ਰੂਪ ਨਾਲ ਨਿਰਮਿਤ ਕੀਤਾ ਜਾਵੇਗਾ। ਇਸ ਵਜ੍ਹਾ ਨਾਲ ਇਸ ਦੀ ਕੀਮਤ 2 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ। ਭਾਰਤ 'ਚ ਕੰਪਨੀ ਇਸ ਬਾਈਕ ਨੂੰ ਇਸ ਸਾਲ ਦੇ ਅੰਤ ਤੱਕ ਜਾਂ ਫਿਰ 2020 ਦੀ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ।


Related News