India ਦੀ ਪਹਿਲੀ ਲਾਈਵ ਸਪੋਰਟਸ ਸਟ੍ਰੀਮਿੰਗ ਐਪ ਹੋਈ ਲਾਂਚ
Sunday, Oct 09, 2016 - 03:10 PM (IST)

ਜਲੰਧਰ : ਸਪੋਰਟਸ ਫਲੈਸ਼ਿਜ਼ ਨਾਂ ਨਾਲ ਲਾਂਚ ਹੋਈ ਐਪ ਦਾ ਦਾਅਵਾ ਹੈ ਕਿ ਉਹ ਭਾਰਤ ਦੀ ਪਹਿਲੀ ਐਪ ਹੈ ਜੋ ਮਸ਼ਹੂਰ ਖੇਡਾਂ ਜਿਵੇਂ ਓਲੰਪਿਕਸ ਤੇ ਕ੍ਰਿਕੇਟ ਆਦਿ ਦੀ ਲਾਈਵ ਸਟ੍ਰੀਮਿੰਗ ਕਰੇਗੀ। ਕੁਝ ਇਵੈਂਟਸ ਜੋ ਇਸ ਐਪ ਵੱਲੋਂ ਇਸ ਸਮੇਂ ਬ੍ਰਾਡਕਾਸਟ ਕੀਤੇ ਜਾ ਰਹੇ ਹਨ, ਉਨ੍ਹਾਂ ''ਚ ਸ਼੍ਰੀ ਮਿਊਟੀਆਰਾ ਚੈਂਪੀਅਨਸ਼ਿਪ ਕਪ (ਬਾਸਕੇਟ ਬਾਲ), ਫੈਂਸਿੰਗ ਐਪੀ ਜੂਨੀਅਰ ਵਰਡ ਕਪ ਫ੍ਰਾਮ ਬੈਹਰੀਨ, ਆਈ. ਐੱਸ. ਯੂ. ਜੂਨੀਅਰ ਗ੍ਰਾਂਪੀ-ਡੈਸਟਨ, ਪੈਰਿਸ ਫ੍ਰੀ ਸਟੇਕ ਫ੍ਰਾਮ ਜਰਮਨੀ ਤੇ ਚੋਥਾ ਓ. ਐੱਚ. ਐੱਫ. ਵੁਮੈਨ ਹਾਕੀ ਵਰਡ ਕਪ 2016 ਥਾਈਲੈਂਡ ਸ਼ਾਮਿਲ ਹੈ।
ਸਪੋਰਟਸ ਫਲੈਸ਼ਿਜ਼ ਦੇ ਫਾਊਂਡਰ ਰਮਨ ਰਹੇਜਾ ਦਾ ਕਹਿਣਾ ਹੈ ਕਿ ਸਪੋਰਟਸ ਭਾਰਤ ''ਚ ਅਰਬਾਂ ਦੀ ਇੰਡਸਟ੍ਰੀ ਬਣ ਗਈ ਹੈ ਤੇ ਪਿਛਲੇ 2-3 ਸਾਲਾਂ ''ਚ ਇਹ ਇੰਡਸਟ੍ਰੀ ਹੋਰ ਜ਼ਿਆਦਾ ਵਧ ਫੁਲ ਕੇ ਸਾਹਮਣੇ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੈਸਟ੍ਰਨ ਸਪੋਰਟਸ ਦੇ ਵਿਕਾਸ ਦੇ ਨਾਲ ਨਾਲ ਸਵਦੇਸ਼ੀ ਖੇਡਾਂ ਵੱਲ ਵੀ ਲੋਕਾਂ ਦਾ ਰੁਝਾਨ ਵਧ ਰਿਹਾ ਹੈ।